ਮੁੰਬਈ (ਬਿਊਰੋ)– ਕਰਨ ਜੌਹਰ ਦੀ ਅਗਲੀ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਹੈ। 2 ਘੰਟੇ 48 ਮਿੰਟ ਦੀ ਇਸ ਫ਼ਿਲਮ ’ਚ ਸੈਂਸਰ ਬੋਰਡ (ਸੀ. ਬੀ. ਐੱਫ. ਸੀ.) ਨੇ ਗਾਲ੍ਹਾਂ ਕੱਟਣ ਦੇ ਨਾਲ-ਨਾਲ ਕੁਝ ਸ਼ਬਦਾਂ ’ਚ ਬਦਲਾਅ ਕੀਤਾ ਹੈ। ਕੁਲ 5 ਬਦਲਾਅ ਕਰਦਿਆਂ ਸੈਂਸਰ ਬੋਰਡ ਨੇ ਫ਼ਿਲਮ ਨੂੰ ਯੂ/ਏ ਸਰਟੀਫਿਕੇਟ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : 25 ਸਾਲ ਦੀ ਉਮਰ ’ਚ ਕਰੋੜਪਤੀ ਬਣਿਆ ‘Bigg Boss OTT 2’ ’ਚ ਨਜ਼ਰ ਆਉਣ ਵਾਲਾ ਯੂਟਿਊਬਰ ਅਭਿਸ਼ੇਕ ਮਲਹਾਨ
ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ ਸੀ. ਬੀ. ਐੱਫ. ਸੀ. ਨੇ ਫ਼ਿਲਮ ’ਚ ਕੁਝ ਬਦਲਾਅ ਕੀਤੇ ਹਨ। ਬੋਰਡ ਨੇ ਫ਼ਿਲਮ ’ਚ ਦਿੱਤਾ ਲੋਕ ਸਭਾ ਤੇ ਮਮਤਾ ਬੈਨਰਜੀ ਦਾ ਹਵਾਲਾ ਹਟਾ ਦਿੱਤਾ ਹੈ। ਜਾਣੋ ਫ਼ਿਲਮ ’ਚ ਕੀ ਬਦਲਾਅ ਕੀਤੇ ਗਏ ਹਨ–
- ਕੁਝ ਗਾਲ੍ਹਾਂ ਕੱਟ ਦਿੱਤੀਆਂ ਤੇ ਕੁਝ ਦੇ ਸ਼ਬਦ ਬਦਲ ਦਿੱਤੇ
- ਪ੍ਰਸਿੱਧ ਰਮ ਬ੍ਰਾਂਡ ਓਲਡ ਮੋਨਕ ਦੀ ਥਾਂ ਬੋਲਡ ਮੋਨਕ ਨੇ ਲੈ ਲਈ ਹੈ
- ਫ਼ਿਲਮ ’ਚੋਂ ਤਿੰਨ ਡਾਇਲਾਗਸ ਪੂਰੀ ਤਰ੍ਹਾਂ ਹਟਾ ਦਿੱਤੇ ਗਏ ਹਨ। ਇਸ ’ਚ ਲੋਕ ਸਭਾ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਹਵਾਲਾ ਦਿੱਤਾ ਗਿਆ ਹੈ
- ਲਿੰਗਰੀ ਦੀ ਦੁਕਾਨ ਦੇ ਸੀਨ ਤੋਂ ਇਕ ਡਾਇਲਾਗ ਵੀ ਹਟਾ ਦਿੱਤਾ ਗਿਆ ਹੈ। ਇਹ ‘ਅਸ਼ਲੀਲ’ ਤੇ ‘ਔਰਤਾਂ ਪ੍ਰਤੀ ਅਪਮਾਨਜਨਕ’ ਸੰਵਾਦ ਸੀ
- ਟਰੇਲਰ ’ਚ ਦਿਖਾਏ ਗਏ ਗੁਰੂ ਰਬਿੰਦਰਨਾਥ ਟੈਗੋਰ ਨਾਲ ਜੁੜੇ ਇਕ ਦ੍ਰਿਸ਼ ਨੂੰ ਵੀ ਸੰਪਾਦਿਤ ਕੀਤਾ ਗਿਆ ਹੈ
28 ਜੁਲਾਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ’ਚ ਰਣਵੀਰ ਸਿੰਘ, ਆਲੀਆ ਭੱਟ, ਜਯਾ ਬੱਚਨ, ਧਰਮਿੰਦਰ ਤੇ ਸ਼ਬਾਨਾ ਆਜ਼ਮੀ ਵਰਗੇ ਕਲਾਕਾਰ ਨਜ਼ਰ ਆਉਣਗੇ। ਇਹ ਫ਼ਿਲਮ ਕਰਨ ਜੌਹਰ ਦੇ ਨਿਰਦੇਸ਼ਨ ਹੇਠ ਬਣੀ 7ਵੀਂ ਫ਼ਿਲਮ ਹੈ। ਹਾਲ ਹੀ ’ਚ ਉਨ੍ਹਾਂ ਨੇ ਫ਼ਿਲਮ ਇੰਡਸਟਰੀ ’ਚ 25 ਸਾਲ ਪੂਰੇ ਕੀਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰੇਖਾ ਦੀ ਬਾਇਓਗ੍ਰਾਫੀ 'ਚ ਹੈਰਾਨਕੁੰਨ ਦਾਅਵਾ, ਸੈਕਟਰੀ ਫਰਜ਼ਾਨਾ ਨਾਲ ਹੈ ਲਿਵ-ਇਨ ਰਿਲੇਸ਼ਨਸ਼ਿਪ 'ਚ!
NEXT STORY