ਨਵੀਂ ਦਿੱਲੀ : ਕਲਰਸ ਟੀ. ਵੀ. ਦੇ ਰਿਐਲਟੀ ਸ਼ੋਅ 'ਬਿੱਗ ਬੌਸ 18' 'ਚ ਘਰ 'ਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਲਾਈਵ ਦਰਸ਼ਕਾਂ ਦੀ ਵੋਟਿੰਗ ਰਾਹੀਂ ਸ਼ਰੁਤਿਕਾ ਅਰਜੁਨ ਦੇ ਐਲੀਮੀਨੇਸ਼ਨ ਤੋਂ ਬਾਅਦ 'ਵੀਕੈਂਡ ਕਾ ਵਾਰ' 'ਤੇ ਘੱਟ ਵੋਟਾਂ ਦੇ ਆਧਾਰ 'ਤੇ ਮੇਕਰਸ ਨੇ ਚਾਹਤ ਪਾਂਡੇ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਹੈ। ਚਾਹਤ ਦੀ ਬੇਦਖਲੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ ਨੂੰ ਗਲਤ ਬੇਦਖਲੀ ਦੱਸ ਰਹੀ ਹੈ।
ਦਰਅਸਲ ਬੇਦਖ਼ਲ ਹੋਣ ਤੋਂ ਪਹਿਲਾਂ ਪਾਂਡੇ ਦੀ ਗਿਣਤੀ ਟਾਪ ਦੇ ਦਾਅਵੇਦਾਰਾਂ 'ਚ ਹੋ ਰਹੀ ਸੀ ਪਰ 'ਬਿੱਗ ਬੌਸ' ਨੇ 'ਵੀਕੈਂਡ ਕਾ ਵਾਰ' ਦੌਰਾਨ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਹੁਣ ਦੇਖਣਾ ਇਹ ਹੈ ਕਿ ਚਾਹਤ ਦੀ ਬੇਦਖ਼ਲੀ ਕਾਰਨ ਕਿਹੜੇ ਮੁਕਾਬਲੇਬਾਜ਼ ਦਾ ਫਿਨਾਲੇ ਤੱਕ ਦਾ ਸਫਰ ਅਸਲ ਵਿਚ ਆਸਾਨ ਹੋ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਸੰਨੀ ਲਿਓਨ ਨਾਲ ਵਾਪਰੀ ਅਜੀਬ ਘਟਨਾ! ਰੱਬ ਨੂੰ ਯਾਦ ਕਰ ਆਖੀ ਇਹ ਵੱਡੀ ਗੱਲ
ਚਾਹਤ ਪਾਂਡੇ ਦੇ ਬਾਹਰ ਹੋਣ ਕਾਰਨ ਗੇਮ 'ਚ ਆਈ ਈਸ਼ਾ ਸਿੰਘ
ਜੇ ਖੇਡ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦਾ ਫਾਇਦਾ ਈਸ਼ਾ ਸਿੰਘ ਨੂੰ ਮਿਲ ਰਿਹਾ ਹੈ। ਚਾਹਤ ਨੇ ਜਿੱਥੇ ਸ਼ੁਰੂ ਤੋਂ ਹੀ ਕਿਸੇ ਦੇ ਸਹਾਰੇ ਤੋਂ ਬਿਨਾਂ ਆਪਣਾ ਸਫ਼ਰ ਤੈਅ ਕੀਤਾ, ਉੱਥੇ ਈਸ਼ਾ ਸ਼ੁਰੂ ਤੋਂ ਹੀ ਅਵਿਨਾਸ਼ ਤੇ ਐਲਿਸ ਨਾਲ ਖੇਡਦੀ ਨਜ਼ਰ ਆਈ। ਚਾਹਤ ਨੇ ਕਈ ਕੰਮਾਂ ਅਤੇ ਫੈਸਲਿਆਂ 'ਚ ਖੁੱਲ੍ਹ ਕੇ ਆਪਣੀ ਰਾਏ ਜ਼ਾਹਰ ਕੀਤੀ ਪਰ ਈਸ਼ਾ ਜ਼ਿਆਦਾਤਰ ਅਵਿਨਾਸ਼ ਦੇ ਪ੍ਰਭਾਵ 'ਚ ਫੈਸਲੇ ਲੈਂਦੀ ਨਜ਼ਰ ਆਈ ਹੈ। ਅਜਿਹੇ 'ਚ ਸੰਭਵ ਹੈ ਕਿ ਚਾਹਤ ਦੀ ਬੇਦਖਲੀ ਕਾਰਨ ਈਸ਼ਾ ਮਜ਼ਬੂਤ ਦਾਅਵੇਦਾਰ ਦੇ ਰੂਪ 'ਚ ਸਾਹਮਣੇ ਆਵੇਗੀ ਕਿਉਂਕਿ ਹੁਣ ਫਿਨਾਲੇ 'ਚ ਕੁਝ ਹਫ਼ਤੇ ਦਾ ਸਮਾਂ ਬਾਕੀ ਬਚਿਆ ਹੈ।
ਇਹ ਖ਼ਬਰ ਵੀ ਪੜ੍ਹੋ - ਲੋਹੜੀ ਮੌਕੇ ਬਾਪੂ ਬਲਕੌਰ ਸਿੰਘ ਦੀ ਭਾਵੁਕ ਪੋਸਟ, ਪੁੱਤ ਸ਼ੁੱਭਦੀਪ ਨੂੰ ਯਾਦ ਕਰਦਿਆਂ ਆਖੀ ਵੱਡੀ ਗੱਲ
ਕਰਨਵੀਰ-ਵਿਵੀਅਨ ਤੋਂ ਅੱਗੇ ਨਿਕਲ ਸਕੇਗੀ ਸ਼ਿਲਪਾ ਸ਼ਿਰੋਡਕਰ
ਸ਼ਿਲਪਾ ਨੂੰ ਹੁਣ ਤੱਕ ਕਈ ਲੋਕ ਸਮਝ ਨਹੀਂ ਪਾ ਰਹੇ ਹਨ। ਸ਼ਿਲਪਾ ਨੇ ਪਹਿਲੇ ਦਿਨ ਰਿਸ਼ਤੇ ਬਣਾਉਣ 'ਤੇ ਜ਼ਿਆਦਾ ਧਿਆਨ ਦਿੱਤਾ। ਉਸ ਦੀ ਪੂਰੀ ਖੇਡ ਕਰਨਵੀਰ ਤੇ ਵਿਵਿਅਨ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆ ਰਹੀ ਹੈ। ਇਹ ਕਾਫ਼ੀ ਹੈਰਾਨੀ ਵਾਲੀ ਗੱਲ ਹੈ ਕਿ ਸ਼ਿਲਪਾ ਅਜੇ ਸ਼ੋਅ 'ਚ ਹੈ ਤੇ ਚਾਹਤ ਬੇਘਰ ਹੋ ਗਈ ਹੈ।
ਸੋਸ਼ਲ ਮੀਡੀਆ 'ਤੇ ਕਈ ਲੋਕ 'ਬਿੱਗ ਬੌਸ' 'ਤੇ ਪੱਖਪਾਤੀ ਹੋਣ ਦਾ ਦੋਸ਼ ਵੀ ਲਗਾ ਰਹੇ ਹਨ। ਹਾਲਾਂਕਿ ਹੁਣ ਦੇਖਣਾ ਇਹ ਹੋਵੇਗਾ ਕਿ ਉਹ ਫਿਨਾਲੇ ਤਕ ਪਹੁੰਚਣ ਲਈ ਕਿਹੜੀ ਨਵੀਂ ਰਣਨੀਤੀ ਅਪਣਾਉਂਦੀ ਹੈ।
ਇਹ ਖ਼ਬਰ ਵੀ ਪੜ੍ਹੋ - ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਨੂੰ ਛੋਟੇ ਸਿੱਧੂ ਦੀ ਪਹਿਲੀ ਲੋਹੜੀ ਦਾ ਚੜ੍ਹਿਆ ਚਾਅ, ਇੰਝ ਮਨਾਇਆ ਸ਼ਗਨ
ਚਾਹਤ ਨੇ ਜਿੱਤਿਆ ਦਰਸ਼ਕਾਂ ਦਾ ਦਿਲ
'ਬਿੱਗ ਬੌਸ 18' 'ਚ ਚਾਹਤ ਪਾਂਡੇ ਨੇ ਆਪਣੀ ਬੇਬਾਕੀ ਤੇ ਮਜ਼ਾਕੀਆ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਭਾਵੇਂ ਉਹ ਵਿਵਿਅਨ ਡਿਸੇਨਾ ਨਾਲ ਉਸ ਦਾ ਝਗੜਾ ਹੋਵੇ ਜਾਂ ਰਜਤ ਨੂੰ ਵਾਰ-ਵਾਰ ਪਰੇਸ਼ਾਨ ਕਰਨਾ ਹੋਵੇ। ਉਸ ਦੀ ਖੇਡ ਨੇ ਸ਼ੋਅ ਨੂੰ ਕਾਫ਼ੀ ਟੀ. ਆਰ. ਪੀ. ਦੇਣ 'ਚ ਮਦਦ ਕੀਤੀ ਹੈ। ਇੰਨ੍ਹਾਂ ਹੀ ਨਹੀਂ ਉਸ ਦੀ ਮਾਂ ਨੇ ਪਰਿਵਾਰਕ ਹਫ਼ਤੇ ਨੂੰ ਵੀ ਕਾਫ਼ੀ ਮਜ਼ੇਦਾਰ ਬਣਾ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਾਸਟਿੰਗ ਡਾਇਰੈਕਟਰ ਬਣਨ ਦੀ ਸੋਚ ਲੈ ਕੇ ਨਹੀਂ ਆਇਆ ਸੀ ਮੁੰਬਈ
NEXT STORY