ਐਂਟਰਟੇਨਮੈਂਟ ਡੈਸਕ- ਸਿੱਧੂ ਮੂਸੇਵਾਲਾ ਦੀ ਮਾਂ ਮਾਤਾ ਚਰਨ ਕੌਰ ਅਕਸਰ ਆਪਣੇ ਪੁੱਤਰ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੀ ਹੈ। ਹਾਲ ਹੀ ਵਿੱਚ ਸਿੱਧੂ ਦਾ ਇੱਕ ਪ੍ਰਸ਼ੰਸਕ (ਫੈਨ) ਉਸ ਦੀ ਇੱਕ ਖ਼ੂਬਸੂਰਤ ਪੇਂਟਿੰਗ ਬਣਾ ਕੇ ਮਾਤਾ ਚਰਨ ਕੌਰ ਕੋਲ ਪਹੁੰਚਿਆ। ਆਪਣੇ ਪੁੱਤਰ ਦੀ ਤਸਵੀਰ ਨੂੰ ਸਾਹਮਣੇ ਦੇਖ ਕੇ ਮਾਤਾ ਚਰਨ ਕੌਰ ਆਪਣੇ ਹੰਝੂ ਨਹੀਂ ਰੋਕ ਸਕੇ ਅਤੇ ਕਾਫੀ ਭਾਵੁਕ ਹੋ ਗਏ।
ਇਸ ਮੁਲਾਕਾਤ ਦੌਰਾਨ ਪ੍ਰਸ਼ੰਸਕ ਨੇ ਛੋਟੇ ਸਿੱਧੂ ਮੂਸੇਵਾਲਾ (ਸ਼ੁਭ) ਦੀ ਤਸਵੀਰ ਵੀ ਤਿਆਰ ਕੀਤੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਮਾਤਾ ਚਰਨ ਕੌਰ ਦਾ ਆਪਣੇ ਪੁੱਤਰ ਪ੍ਰਤੀ ਅਥਾਹ ਪਿਆਰ ਸਾਫ਼ ਝਲਕ ਰਿਹਾ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਦਾ ਕੁਝ ਸਮਾਂ ਪਹਿਲਾਂ ਪਿੰਡ ਜਵਾਹਰਕੇ ਦੇ ਕੋਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹਾਲਾਂਕਿ ਮਾਤਾ ਚਰਨ ਕੌਰ ਨੇ ਹਵੇਲੀ ਦੇ ਵਾਰਿਸ ਵਜੋਂ ਛੋਟੇ ਸ਼ੁਭ ਨੂੰ ਜਨਮ ਦਿੱਤਾ ਹੈ, ਪਰ ਉਹ ਅਜੇ ਵੀ ਆਪਣੇ ਜਵਾਨ ਪੁੱਤਰ ਦੀ ਮੌਤ ਦੇ ਗਮ ਨੂੰ ਭੁਲਾ ਨਹੀਂ ਸਕੇ ਹਨ।
ਗਾਇਕ ਹਰਭਜਨ ਮਾਨ ਦੇ ਜਨਮਦਿਨ ਮੌਕੇ ਪਤਨੀ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
NEXT STORY