ਚੰਡੀਗੜ੍ਹ (ਬਿਊਰੋ)– ਐਕਸ਼ਨ ਫ਼ਿਲਮ ਪਸੰਦ ਕਰਨ ਵਾਲੇ ਦਰਸ਼ਕਾਂ ਲਈ ‘ਛਤਰਪਤੀ’ ਕਿਸੇ ਟਰੀਟ ਤੋਂ ਘੱਟ ਨਹੀਂ ਹੈ। ਫ਼ਿਲਮ ’ਚ ਐਕਸ਼ਨ ਦੇ ਨਾਲ ਭਰਪੂਰ ਡਰਾਮਾ ਵੀ ਦੇਖਣ ਨੂੰ ਮਿਲੇਗਾ। ਵੀ. ਵੀ. ਵਿਨਾਇਕ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ਜ਼ਰੀਏ ਤੇਲੁਗੂ ਸੁਪਰਸਟਾਰ ਸ਼੍ਰੀਨਿਵਾਸ ਬੇਲਮਕੋਂਡਾ ਬਾਲੀਵੁੱਡ ’ਚ ਡੈਬਿਊ ਕਰਨ ਜਾ ਰਹੇ ਹਨ, ਜੋ 12 ਮਈ ਨੂੰ ਰਿਲੀਜ਼ ਹੋ ਗਈ ਹੈ। ‘ਛਤਰਪਤੀ’ ਸਾਲ 2005 ’ਚ ਇਸੇ ਨਾਂ ਨਾਲ ਆਈ ਪ੍ਰਭਾਸ ਦੀ ਫ਼ਿਲਮ ਦਾ ਹਿੰਦੀ ਰੀਮੇਕ ਹੈ। ਫ਼ਿਲਮ ’ਚ ਸ਼੍ਰੀਨਿਵਾਸ ਤੋਂ ਇਲਾਵਾ ਨੁਸਰਤ ਭਰੂਚਾ, ਸ਼ਰਦ ਕੇਲਕਰ ਤੇ ਭਾਗਿਆਸ਼੍ਰੀ ਮੁੱਖ ਕਿਰਦਾਰਾਂ ’ਚ ਹਨ। ਅਜਿਹੇ ਸਮੇਂ ‘ਛਤਰਪਤੀ’ ਦਾ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਇਸ ਬਾਰੇ ਸ਼੍ਰੀਨਿਵਾਸ ਬੇਲਮਕੋਂਡਾ ਤੇ ਨੁਸਰਤ ਭਰੂਚਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ।
ਸ਼੍ਰੀਨਿਵਾਸ ਬੇਲਮਕੋਂਡਾ
ਇਸ ਫ਼ਿਲਮ ਨਾਲ ਤੁਸੀਂ ਬਾਲੀਵੁੱਡ ’ਚ ਡੈਬਿਊ ਕਰਨ ਜਾ ਰਹੇ ਹੋ ਤਾਂ ਕਿਵੇਂ ਮਹਿਸੂਸ ਕਰ ਰਹੇ ਹੋ?
ਥੋੜ੍ਹਾ ਡਰ ਹੈ ਕਿਉਂਕਿ ਜਦੋਂ ਤੁਸੀਂ ਆਪਣੀ ਭਾਸ਼ਾ ਤੋਂ ਇਲਾਵਾ ਕਿਸੇ ਦੂਜੀ ਭਾਸ਼ਾ ’ਚ ਪਹਿਲੀ ਵਾਰ ਕੰਮ ਕਰ ਰਹੇ ਹੋ ਤਾਂ ਇਹ ਹੋਣਾ ਲਾਜ਼ਮੀ ਹੈ। ਮੇਰਾ ਕੰਫਰਟੇਬਲ ਜ਼ੋਨ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਹੈ, ਜਿਸ ਤੋਂ ਇਹ ਬਿਲਕੁੱਲ ਵੱਖ ਹੈ। ਉਥੇ ਮੈਂ ਆਪਣੀ ਭਾਸ਼ਾ ’ਚ ਫ਼ਿਲਮ ਕਰਦਾ ਹਾਂ, ਪ੍ਰਮੋਟ ਕਰਦਾ ਹਾਂ ਪਰ ਇਹ ਐਕਸਪੀਰੀਅਨਜ਼ ਵੀ ਕਾਫ਼ੀ ਵਧੀਆ ਹੈ। ਫ਼ਿਲਮ ਦੀ ਸ਼ੂਟਿੰਗ ਦੌਰਾਨ ਅਸੀਂ ਕਾਫ਼ੀ ਮਸਤੀ ਕੀਤੀ।
ਹਿੰਦੀ ਫ਼ਿਲਮਾਂ ਸਬੰਧੀ ਤੁਹਾਡਾ ਕੀ ਨਜ਼ਰੀਆ ਹੈ?
ਜਿਵੇਂ ਸਾਊਥ ਦੀਆਂ ਫ਼ਿਲਮਾਂ ’ਚ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲਦਾ ਹੈ, ਉਂਝ ਹੀ ਹਿੰਦੀ ਸਿਨੇਮਾ ’ਚ ਰੋਮਾਂਸ ਥੋੜ੍ਹਾ ਜ਼ਿਆਦਾ ਹੁੰਦਾ ਹੈ। ਜਿਵੇਂ ਬਰਫੀਲੇ ਮੌਸਮ ’ਚ ਖੜ੍ਹੇ ਹੋ ਕੇ ਰੋਮਾਂਸ ਕਰਨਾ। ਇਸ ਦੇ ਨਾਲ ਹੀਰੋ ਦੇ ਸਿਕਸ ਪੈਕ ਹੋਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਉਦੋਂ ਉਹ ਵਿਲੇਨ ਨੂੰ ਖ਼ਤਮ ਕਰਨ ’ਚ ਕਾਮਯਾਬੀ ਹਾਸਲ ਕਰ ਸਕਦਾ ਹੈ ਪਰ ਸਾਡੇ ਇਥੇ ਐਕਸ਼ਨ ’ਤੇ ਜ਼ਿਆਦਾ ਫੋਕਸ ਕੀਤਾ ਜਾਂਦਾ ਹੈ ਕਿਉਂਕਿ ਦਰਸ਼ਕਾਂ ਨੂੰ ਉਹੀ ਜ਼ਿਆਦਾ ਪਸੰਦ ਹੁੰਦਾ ਹੈ।
ਐਕਸ਼ਨ ਤੋਂ ਇਲਾਵਾ ਕਿਹੜੇ ਜ਼ਾਨਰ ਦੀਆਂ ਫ਼ਿਲਮਾਂ ਕਰਨਾ ਪਸੰਦ ਕਰਦੇ ਹੋ?
ਮੈਨੂੰ ਥ੍ਰਿਲਰ ਜ਼ਾਨਰ ਬੇਹੱਦ ਪਸੰਦ ਹੈ। ਅੱਗੇ ਮੈਂ ਕੋਈ ਅਜਿਹੀ ਹੀ ਫ਼ਿਲਮ ਕਰਨਾ ਚਾਹਾਂਗਾ। ਉਥੇ ਹੀ ‘ਛਤਰਪਤੀ’ ਫ਼ਿਲਮ ਲਈ ਸਾਡੀ ਪੂਰੀ ਟੀਮ ਨੇ ਕਾਫ਼ੀ ਮਿਹਨਤ ਕੀਤੀ ਹੈ। ਉਮੀਦ ਹੈ ਦਰਸ਼ਕਾਂ ਨੂੰ ਇਹ ਚੰਗੀ ਲੱਗੇਗੀ।
ਸ਼ੂਟਿੰਗ ਦੌਰਾਨ ਤੁਹਾਨੂੰ ਹਿੰਦੀ ਬੋਲਣ ’ਚ ਕੋਈ ਮੁਸ਼ਕਿਲ ਹੋਈ?
ਨਹੀਂ, ਮੈਨੂੰ ਹਿੰਦੀ ਵੀ ਚੰਗੀ ਤਰ੍ਹਾਂ ਨਾਲ ਆਉਂਦੀ ਹੈ ਤਾਂ ਕੋਈ ਖਾਸ ਪ੍ਰੇਸ਼ਾਨੀ ਨਹੀਂ ਹੋਈ। ਬਸ ਥੋੜ੍ਹਾ ਬੋਲਣ ਦਾ ਤਰੀਕਾ, ਡਾਇਲਾਗਜ਼ ਵਿਚ ਰੁਕਣਾ ਅਤੇ ਉਤਾਰ-ਚੜਾਅ ਵਿਚ ਮੁਸ਼ਕਿਲ ਹੋਈ ਸੀ। ਉਸ ਲਈ ਮੈਂ ਕਾਫ਼ੀ ਪ੍ਰੈਕਟਿਸ ਕੀਤੀ ਤਾਂ ਉਹ ਵੀ ਠੀਕ ਹੋ ਗਿਆ।
ਨੁਸਰਤ ਭਰੂਚਾ
ਇਸ ਫ਼ਿਲਮ ਨੂੰ ਹਾਂ ਕਹਿਣ ਦਾ ਕੀ ਕਾਰਨ ਰਿਹਾ?
ਇਸ ਦਾ ਮੁੱਖ ਕਾਰਨ ਸ਼੍ਰੀਨਿਵਾਸ ਦੇ ਪਾਪਾ ਸੁਰੇਸ਼ ਬੇਲਮਕੋਂਡਾ ਹਨ। ਸਰ ਮੁੰਬਈ ਆਏ ਤੇ ਮੇਰੇ ਨਾਲ ਗੱਲ ਕੀਤੀ ਕਿ ਤੁਹਾਨੂੰ ਇਹ ਫ਼ਿਲਮ ਕਰਨੀ ਹੈ। ਮੈਂ ਸ਼੍ਰੀ ਨੂੰ ਜਾਣਦੀ ਤੱਕ ਨਹੀਂ ਸੀ ਤੇ ਫ਼ਿਲਮ ਬਾਰੇ ਵੀ ਕੁਝ ਪਤਾ ਨਹੀਂ ਸੀ ਪਰ ਇਨ੍ਹਾਂ ਦੇ ਪਿਤਾ ਜੀ ਇਸ ਗੱਲ ’ਤੇ ਅੜ ਗਏ ਸਨ ਕਿ ਤੁਹਾਨੂੰ ਹੀ ਇਹ ਫ਼ਿਲਮ ਕਰਨੀ ਹੈ। ਜਿਸ ਇਮੋਸ਼ਨ ਤੇ ਹੱਕ ਦੇ ਨਾਲ ਇਹ ਗੱਲ ਕਹੀ ਕਿ ਮੇਰੇ ਦਿਲ ਨੂੰ ਛੂਹ ਗਈ। ਫਿਰ ਮੈਂ ਕਿਹਾ ਕਿ ਠੀਕ ਹੈ ਮੈਂ ਕਰਾਂਗੀ। ਕੁਝ ਲੋਕ ਹੁੰਦੇ ਹਨ, ਜਿਨ੍ਹਾਂ ਨਾਲ ਅਸੀਂ ਜਲਦੀ ਕਨੈਕਟ ਫੀਲ ਕਰਨ ਲੱਗਦੇ ਹਾਂ। ਇੰਝ ਹੀ ਮੈਂ ਉਨ੍ਹਾਂ ਨਾਲ ਜੁੜ ਗਈ।
ਪੂਰੀ ਫ਼ਿਲਮ ਦੌਰਾਨ ਤੁਹਾਨੂੰ ਕਿਤੇ ਵੀ ਅਜਿਹਾ ਲੱਗਾ ਕਿ ਇਥੇ ਓਵਰ ਐਕਸ਼ਨ ਹੋ ਗਿਆ?
ਜਦੋਂ ਸਾਊਥ ਦੀਆਂ ਫ਼ਿਲਮਾਂ ਵੇਖਦੀ ਸੀ ਤਾਂ ਸੋਚਦੀ ਸੀ ਕਿ ਇਹ ਕਿਵੇਂ ਹੋ ਰਿਹਾ ਹੈ। ਕੁਝ ਤਾਂ ਕਰ ਰਹੇ ਹਨ ਇਹ ਲੋਕ, ਇਹ ਰੀਅਲ ਨਹੀਂ ਹੋ ਸਕਦਾ। ਦੱਸੋ ਇਕ ਗੋਲੀ ਨਾਲ 6 ਇਨਸਾਨ ਮਰ ਸਕਦੇ ਹਨ, ਇਹ ਥੋੜ੍ਹਾ ਜ਼ਿਆਦਾ ਹੋ ਗਿਆ। ਜਦੋਂ ਫ਼ਿਲਮ ’ਚ ਇਹ ਚੀਜ਼ਾਂ ਹੁੰਦੀਆਂ ਹੋਈਆਂ ਵੇਖੀਆਂ ਤਾਂ ਪਤਾ ਲੱਗਾ ਕਿ ਤਕਨੀਕੀ ਟੀਮ ਨਾਲ ਐਕਸ਼ਨ ਸੀਕਵੈਂਸ ਅਸਲ ’ਚ ਕੀਤੇ ਜਾਂਦੇ ਹਨ ਤਾਂ ਹੀ ਤਾਂ ਐਕਸ਼ਨ ਨੂੰ ਸਾਊਥ ਦੀਆਂ ਫ਼ਿਲਮਾਂ ਦੀ ਜਾਨ ਕਿਹਾ ਜਾਂਦਾ ਹੈ।
ਤੁਸੀਂ ਵੱਖ-ਵੱਖ ਰੋਲ ਕੀਤੇ ਹਨ, ਅਜਿਹੇ ’ਚ ਕੋਈ ਅਜਿਹੀ ਚੀਜ਼, ਜਿਸ ਨਾਲ ਸਭ ਤੋਂ ਜ਼ਿਆਦਾ ਡਰ ਲੱਗਦਾ ਹੈ?
ਜਦੋਂ ਕੋਈ ਵੀ ਫ਼ਿਲਮ ਕਰਦੀ ਹਾਂ ਤਾਂ ਕਿਰਦਾਰ ਨਾਲ ਨਹੀਂ ਸਗੋਂ ਮੈਨੂੰ ਭੁੱਲਣ ਤੋਂ ਸਭ ਤੋਂ ਜ਼ਿਆਦਾ ਡਰ ਲੱਗਦਾ ਹੈ। ਹਰ ਐਕਟਰ ਦੇ ਕਰੀਅਰ ’ਚ ਰਾਈਜ਼ ਆਉਂਦਾ ਹੈ ਫਿਰ ਪਤਾ ਨਹੀਂ ਚੱਲਦਾ ਕਿ ਉਹ ਕਿਥੇ ਗਾਇਬ ਹੋ ਗਿਆ। ਮੈਂ ਨਹੀਂ ਚਾਹੁੰਦੀ ਕਿ ਮੇਰੇ ਨਾਲ ਵੀ ਅਜਿਹਾ ਹੋਵੇ। ਫ਼ਿਲਮਾਂ ਦੇ ਜ਼ਰੀਏ ਅਜਿਹਾ ਕਰੀਏ ਕਿ ਲੋਕ ਤੁਹਾਨੂੰ ਯਾਦ ਰੱਖਣ, ਕੰਮ ਦੀ ਪ੍ਰਸ਼ੰਸਾ ਕਰਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਜੇ ਦੇਵਗਨ, ਪੈਨੋਰਮਾ ਸਟੂਡੀਓਜ਼ ਤੇ ਵਿਕਾਸ ਬਹਿਲ ਅਲੌਕਿਕ ਥ੍ਰਿਲਰ ਲਈ ਹੋਏ ਇਕੱਠੇ
NEXT STORY