ਮੁੰਬਈ (ਬਿਊਰੋ)– ਦੀਪਿਕਾ ਪਾਦੁਕੋਣ ਸਭ ਤੋਂ ਪਸੰਦੀਦਾ ਸੁਪਰਸਟਾਰਜ਼ ’ਚੋਂ ਇਕ ਹੈ, ਜਿਸ ਨੇ 15 ਸਾਲਾਂ ਦੇ ਕਰੀਅਰ ’ਚ ਵੱਖ-ਵੱਖ ਸ਼ੈਲੀਆਂ ਤੇ ਭੂਮਿਕਾਵਾਂ ’ਚ ਅਣਗਿਣਤ ਹਿੱਟ ਫ਼ਿਲਮਾਂ ਦਿੱਤੀਆਂ ਹਨ।
ਇਨ੍ਹਾਂ ’ਚੋਂ ਸੁਪਰਹਿੱਟ ਫ਼ਿਲਮ ‘ਚੇਨਈ ਐਕਸਪ੍ਰੈੱਸ’ ’ਚ ‘ਮੀਨੱਮਾ’ ਦੀ ਉਸ ਦੀ ਆਈਕਾਨਿਕ ਭੂਮਿਕਾ ਹੈ।
ਇਹ ਖ਼ਬਰ ਵੀ ਪੜ੍ਹੋ : ਬਾਦਸ਼ਾਹ ਨੇ ਨਵੇਂ ਗੀਤ ‘Gone Girl’ ’ਚ ਹਨੀ ਸਿੰਘ ਨੂੰ ਕੀਤਾ ਟਰੋਲ (ਵੀਡੀਓ)
ਫ਼ਿਲਮ ਦੇ 10 ਸਾਲ ਪੂਰੇ ਹੋਣ ’ਤੇ ਉਸ ਨੇ ਸਾਂਝਾ ਕੀਤਾ, ‘‘ਜਦੋਂ ‘ਚੇਨਈ ਐਕਸਪ੍ਰੈੱਸ’ ਦੀ ਪੇਸ਼ਕਸ਼ ਕੀਤੀ ਗਈ ਸੀ, ਮੈਨੂੰ ਪਤਾ ਸੀ ਕਿ ਮੇਰੇ ਸਾਹਮਣੇ ਇਕ ਸਖ਼ਤ ਚੁਣੌਤੀ ਸੀ, ਜਦਕਿ ‘ਮੀਨੱਮਾ’ ਨੂੰ ਸਮਝਣ ’ਚ ਮੈਨੂੰ ਸਮਾਂ ਲੱਗਾ, ਮੈਂ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਸਫਲ ਰਹੇ। ਇਕ ਅਜਿਹਾ ਕਿਰਦਾਰ ਬਣਾਉਣ ’ਚ, ਜੋ ਨਾ ਸਿਰਫ ਫ਼ਿਲਮ ਦਾ ਦੂਸਰਾ ਨਾਮ ਹੈ, ਸਗੋਂ ਜਿਸ ਨੂੰ ਅਜੇ ਵੀ ਬਹੁਤ ਪਿਆਰ ਮਿਲ ਰਿਹਾ ਹੈ।’’
ਦੱਸ ਦੇਈਏ ਕਿ ‘ਚੇਨਈ ਐਕਸਪ੍ਰੈੱਸ’ ’ਚ ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੁਕੋਣ ਨੇ ਮੁੱਖ ਭੂਮਿਕਾ ਨਿਭਾਈ ਸੀ। ਫ਼ਿਲਮ ਨੂੰ ਰੋਹਿਤ ਸ਼ੈੱਟੀ ਨੇ ਡਾਇਰੈਕਟ ਕੀਤਾ ਸੀ, ਜੋ ਬਲਾਕਬਸਟਰ ਰਹੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮਸ਼ਹੂਰ ਡਾਇਰੈਕਟਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਸਲਮਾਨ ਦੀ ਇਸ ਫ਼ਿਲਮ ਕਰ ਚੁੱਕੇ ਡਾਇਰੈਕਟ
NEXT STORY