Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 03, 2026

    2:05:15 PM

  • punjab political news

    ਪੰਜਾਬ ਦੀ ਸਿਆਸਤ 'ਚ ਹਲਚਲ! ਸੀਨੀਅਰ ਲੀਡਰ ਵੱਲੋਂ...

  • blackout in cuba

    ਮੁੜ ਹੋ ਗਿਆ blackout! ਪੂਰੇ ਦੇਸ਼ ਦੀ ਬਿਜਲੀ...

  • big action akali dal before elections strict action taken against two leaders

    ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦਾ ਵੱਡਾ ਐਕਸ਼ਨ!...

  • good news for bus travelers in punjab

    ਪੰਜਾਬ 'ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਕਲਾਸਿਕ ਕਾਮੇਡੀ ਫਿਲਮਾਂ ਦਾ ਅੱਜ ਵੱਖਰਾ ਕ੍ਰੇਜ਼, ਅਜਿਹੀ ਫਿਲਮ ਦਾ ਹਿੱਸਾ ਬਣਨਾ ਚਾਹੁੰਦਾ ਸੀ : ਆਯੁਸ਼ਮਾਨ ਖੁਰਾਨਾ

ENTERTAINMENT News Punjabi(ਤੜਕਾ ਪੰਜਾਬੀ)

ਕਲਾਸਿਕ ਕਾਮੇਡੀ ਫਿਲਮਾਂ ਦਾ ਅੱਜ ਵੱਖਰਾ ਕ੍ਰੇਜ਼, ਅਜਿਹੀ ਫਿਲਮ ਦਾ ਹਿੱਸਾ ਬਣਨਾ ਚਾਹੁੰਦਾ ਸੀ : ਆਯੁਸ਼ਮਾਨ ਖੁਰਾਨਾ

  • Edited By Cherry,
  • Updated: 11 May, 2026 11:34 AM
Entertainment
classic comedy films have a different craze today  ayushmann khurrana
  • Share
    • Facebook
    • Tumblr
    • Linkedin
    • Twitter
  • Comment

ਮੁੰਬਈ- 15 ਮਈ ਨੂੰ ਸਿਨੇਮਾ ਘਰਾਂ ’ਚ ਰਿਲੀਜ਼ ਹੋਣ ਵਾਲੀ ਰੋਮਾਂਟਿਕ-ਕਾਮੇਡੀ ਫ਼ਿਲਮ ‘ਪਤੀ, ਪਤਨੀ ਔਰ ਵੋਹ ਦੋ’ ਨੂੰ ਮੁਦੱਸਰ ਅਜ਼ੀਜ਼ ਨੇ ਡਾਇਰੈਕਟ ਕੀਤਾ ਹੈ। ਫਿਲਮ ’ਚ ਆਯੁਸ਼ਮਾਨ ਖੁਰਾਨਾ, ਸਾਰਾ ਅਲੀ ਖਾਨ, ਵਾਮਿਕਾ ਗੱਬੀ ਤੇ ਰਕੁਲਪ੍ਰੀਤ ਸਿੰਘ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਹ ਫਿਲਮ ਸਾਲ 2019 ’ਚ ਆਈ ਫਿਲਮ ਦਾ ਸਟੈਂਡਅਲੋਨ ਸੀਕਵਲ ਹੈ। ਫਿਲਮ ’ਚ ਪ੍ਰਜਾਪਤੀ ਪਾਂਡੇ ਦੇ ਆਲੇ-ਦੁਆਲੇ ਤਿੰਨ ਐਕਟ੍ਰੈੱਸ ਹਨ। ਫਿਲਮ ਬਾਰੇ ਸਟਾਰਕਾਸਟ ਆਯੁਸ਼ਮਾਨ ਖੁਰਾਨਾ, ਸਾਰਾ ਅਲੀ ਖਾਨ, ਵਾਮਿਕਾ ਗੱਬੀ, ਰਕੁਲਪ੍ਰੀਤ ਸਿੰਘ ਅਤੇ ਨਿਰਦੇਸ਼ਕ ਮੁਦੱਸਰ ਅਜ਼ੀਜ਼ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ ...

ਪਿਓਰ ਫੈਮਿਲੀ ਐਂਟਰਟੇਨਮੈਂਟ

ਪ੍ਰ. ਤੁਹਾਡੀ ਫਿਲਮਾਂ ਦੀ ਚੋਣ ਹਮੇਸ਼ਾ ਵੱਖਰੀ ਹੁੰਦੀ ਹੈ। ਇਸ ਫਿਲਮ ਲਈ ‘ਹਾਂ’ ਕਹਿਣ ਦਾ ਸਭ ਤੋਂ ਵੱਡਾ ਕਾਰਨ ਕੀ ਸੀ?

-ਸਭ ਤੋਂ ਵੱਡਾ ਕਾਰਨ ਪਿਓਰ ਫੈਮਿਲੀ ਐਂਟਰਟੇਨਮੈਂਟ। ਮੈਨੂੰ ਲੱਗਦਾ ਹੈ ਕਿ ਕਲਾਸਿਕ ਕਾਮੇਡੀ ਫਿਲਮਾਂ ਦੀ ਹਮੇਸ਼ਾ ਜਗ੍ਹਾ ਹੁੰਦੀ ਹੈ। ਮੈਂ ਬਹੁਤ ਸਮੇਂ ਤੋਂ ਇਸ ਤਰ੍ਹਾਂ ਦੀ ਫਿਲਮ ਕਰਨਾ ਚਾਹੁੰਦਾ ਸੀ। ਮੈਂ ਪੁਰਾਣੇ ਸਮੇਂ ਤੋਂ ‘ਪਤੀ, ਪਤਨੀ ਔਰ ਵੋ’ ਦਾ ਫੈਨ ਰਿਹਾ ਹਾਂ। ਖਾਸ ਕਰ ਕੇ ਸੰਜੀਵ ਕੁਮਾਰ ਜੀ ਦੇ ਦੌਰ ਤੋਂ। ਮੈਨੂੰ ਖੁਸ਼ੀ ਹੈ ਕਿ ਮੁਦੱਸਰ ਜੀ ਨੇ ਇਸ ਨੂੰ ਇਕ ਵੱਖਰੇ ਪੱਧਰ ’ਤੇ ਪਹੁੰਚਾਇਆ ਹੈ। ਇਹ ਸਿਰਫ਼ ਰੋਮਾਂਟਿਕ ਕਾਮੇਡੀ ਨਹੀਂ ਹੈ, ਸਗੋਂ ਪੂਰੀ ਤਰ੍ਹਾਂ ਕਾਮੇਡੀ ਫਿਲਮ ਹੈ। ਮੈਂ ਅਜਿਹੀ ਫਿਲਮ ਦਾ ਹਿੱਸਾ ਬਣਨਾ ਚਾਹੁੰਦਾ ਸੀ।

ਪ੍ਰ. ਤੁਹਾਡਾ ਕਾਮਿਕ ਟਾਈਮਿੰਗ ਹਮੇਸ਼ਾ ਸ਼ਾਨਦਾਰ ਹੁੰਦਾ ਹੈ। ਇਸ ਲਈ ਤਿਆਰੀ ਕਰਦੇ ਹੋ, ਜਾਂ ਇਹ ਕੁਦਰਤੀ ਹੈ?

-ਮੈਂ ਜ਼ਿਆਦਾ ਤਿਆਰੀ ਨਹੀਂ ਕਰਦਾ। ਇਸ ਫਿਲਮ ’ਚ ਮੈਂ ਪੂਰੀ ਤਰ੍ਹਾਂ ਮੁਦੱਸਰ ਸਰ ਨੂੰ ਫੋਲੋ ਕੀਤਾ, ਕਿਉਂਕਿ ਉਨ੍ਹਾਂ ਦੀ ਖੁਦ ਦੀ ਕਾਮਿਕ ਟਾਈਮਿੰਗ ਬਹੁਤ ਸ਼ਾਨਦਾਰ ਹੈ। ਮੈਂ ਚਾਹੁੰਦਾ ਸੀ ਕਿ ਇਸ ਫਿਲਮ ਵਿਚ ਮੇਰਾ ਬੋਲਣ ਦਾ ਅੰਦਾਜ਼ ਦੂਜੀਆਂ ਫਿਲਮਾਂ ਨਾਲੋਂ ਥੋੜ੍ਹਾ ਵੱਖਰਾ ਹੋਵੇ ਤੇ ਉਹ ਸੁਰ ਮੈਨੂੰ ਉਨ੍ਹਾਂ ਨੇ ਦਿੱਤਾ।

ਮਜ਼ੇਦਾਰ ਅਤੇ ਵੱਖਰੀ ਕਿਸਮ ਦਾ ਕਿਰਦਾਰ

ਪ੍ਰ. ਆਪਣੇ ਕਿਰਦਾਰ ਬਾਰੇ ਕੁੱਝ ਦੱਸੋ। ਦਰਸ਼ਕਾਂ ਨੂੰ ਕੀ ਨਵਾਂ ਮਿਲੇਗਾ?

- ਮੇਰੇ ਕਿਰਦਾਰ ਦਾ ਨਾਂ ਨੀਲੋਫਰ ਖਾਨ ਹੈ। ਇਸ ਤਰ੍ਹਾਂ ਦਾ ਡਾਇਲਾਗ ਸਟਾਈਲ ਤੇ ਕਿਰਦਾਰ ਪਹਿਲਾਂ ਕਦੇ ਨਹੀਂ ਕੀਤਾ। ਇਸ ਦਾ ਸਾਰਾ ਕ੍ਰੇਡਿਟ ਮੁਦੱਸਰ ਸਰ ਨੂੰ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਇਸ ਕਿਰਦਾਰ ਦੀ ਕਾਮਿਕ ਟਾਈਮਿੰਗ ਅਤੇ ਭਾਸ਼ਾ ਬਹੁਤ ਵੱਖਰੀ ਬਣਾਈ ਹੈ। ਇਹ ਇਕ ਬਹੁਤ ਹੀ ਮਜ਼ੇਦਾਰ ਅਤੇ ਵੱਖਰੀ ਤਰ੍ਹਾਂ ਦੀ ਭੂਮਿਕਾ ਹੈ, ਜੋ ਮੈਂ ਪਹਿਲਾਂ ਕਿਸੇ ਫੀਮੇਲ ਕਰੈਕਟਰ ਲਈ ਪੜ੍ਹੀ ਜਾਂ ਨਿਭਾਈ ਨਹੀਂ। ਉਹ ਬਹੁਤ ਵਿਅੰਗਾਤਮਕ ਹੈ, ਬੇਹੱਦ ਇੰਡੀਪੈਂਡੇਂਟ ਹੈ ਅਤੇ ਬਹੁਤ ਹੀ ਮਜ਼ੇਦਾਰ ਕਿਰਦਾਰ ਹੈ। ਮੈਨੂੰ ਇਸ ਨੂੰ ਨਿਭਾਉਣ ਵਿਚ ਬਹੁਤ ਮਜ਼ਾ ਆਇਆ।

ਪ੍ਰ. ਤੁਹਾਡੀ ਆਨਸਕ੍ਰੀਨ ਕੈਮਿਸਟਰੀ ਹਰ ਅਦਾਕਾਰ ਨਾਲ ਬਹੁਤ ਵਧੀਆ ਨਜ਼ਰ ਆਉਂਦੀ ਹੈ। ਇਸ ਦਾ ਰਾਜ਼ ਕੀ ਹੈ?

- ਉਹ ਸਾਡਾ ਕੰਮ ਹੈ। ਬਿਲਕੁਲ। ਇਕ ਅਦਾਕਾਰ ਵਜੋਂ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਸਕ੍ਰੀਨ ’ਤੇ ਕੈਮਿਸਟਰੀ ਨੈਚੁਰਲ ਲੱਗੇ। ਇਸ ਲਈ ਕੋਈ ਖਾਸ ਤਕਨੀਕ ਨਹੀਂ ਹੁੰਦੀ। ਜਾਂ ਤਾਂ ਇਹ ਬਣ ਜਾਂਦੀ ਹੈ ਜਾਂ ਨਹੀਂ ਬਣਦੀ ਪਰ ਚੰਗੀ ਸਕ੍ਰਿਪਟ ਬਹੁਤ ਮਹੱਤਵਪੂਰਨ ਹੈ।

3 ਸਾਲਾਂ ਬਾਅਦ ਕਾਮੇਡੀ ਕਰ ਰਹੀ

ਪ੍ਰ. ਤੁਹਾਡੇ ਹੁਣ ਤੱਕ ਦੇ ਕਿਰਦਾਰਾਂ ਤੋਂ ਇਹ ਭੂਮਿਕਾ ਕਿੰਨੀ ਵੱਖਰੀ ਹੈ?

- ਇਮਾਨਦਾਰੀ ਨਾਲ ਕਹਾਂ ਤਾਂ ‘ਜ਼ਰਾ ਹਟਕੇ ਜ਼ਰਾ ਬਚਕੇ’ ਤੋਂ ਬਾਅਦ ਇਹ ਮੇਰੀ ਅਗਲੀ ਕਾਮੇਡੀ ਫਿਲਮ ਹੈ। ਮੈਂ ਲੱਗਭਗ ਤਿੰਨ ਸਾਲਾਂ ਬਾਅਦ ਇਸ ਤਰ੍ਹਾਂ ਦੀ ਕਾਮੇਡੀ ਕਰ ਰਹੀ ਹਾਂ। ਇਸ ਫਿਲਮ ਦਾ ਪੂਰਾ ਯੂਨੀਵਰਸ ਬਹੁਤ ਮਜ਼ੇਦਾਰ ਹੈ। ਸ਼ਾਇਦ ਇਸ ਤਰ੍ਹਾਂ ਦੀ ਕਾਮੇਡੀ ਮੈਂ ਪਹਿਲੀ ਵਾਰ ਕੀਤੀ ਹੈ। ਜਦੋਂ ਮੈਂ ਇਸ ਦੀ ਸਕ੍ਰਿਪਟ ਸੁਣੀ ਸੀ ਤਾਂ ਮੈਨੂੰ ਲੱਗਾ ਕਿ ਹਰੇਕ ਕਿਰਦਾਰ ਦਾ ਸੁਰ ਬਹੁਤ ਹੀ ਵੱਖਰਾ ਹੈ। ਹਰੇਕ ਕਿਰਦਾਰ ਦੀਆਂ ਵੱਖੋ-ਵੱਖਰੀਆਂ ਪਰਤਾਂ ਹਨ। ਸਕ੍ਰਿਪਟ ਸੁਣਨ ’ਚ ਵੀ ਮਜ਼ਾ ਆਇਆ ਅਤੇ ਸ਼ੂਟ ਕਰਨ ’ਚ ਵੀ। ਮੈਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਦੇਖਣ ’ਚ ਵੀ ਆਨੰਦ ਆਏਗਾ।

ਆਯੁਸ਼ਮਾਨ ਖੁਰਾਨਾ ਦੇ ‘ਹਾਂ’ ਕਹਿਣ ਨਾਲ ਵਧਿਆ ਫਿਲਮ ਦਾ ਮਜ਼ਾ : ਮੁਦੱਸਰ ਅਜ਼ੀਜ਼

ਪ੍ਰ. ਤੁਹਾਡੀਆਂ ਫਿਲਮਾਂ ’ਚ ਰਿਸ਼ਤਿਆਂ ਅਤੇ ਵਿਆਹ ਦੇ ਆਲੇ-ਦੁਆਲੇ ਕਾਫ਼ੀ ਕਹਾਣੀਆਂ ਦੇਖਣ ਨੂੰ ਮਿਲਦੀਆਂ ਹਨ। ਕੀ ਕਾਰਨ ਹੈ?

-ਮੈਂ ਅਕਸਰ ਕਹਿੰਦਾ ਹਾਂ ਕਿ ਵਿਆਹ ਦੇ ਰਿਸਤੇ ’ਚ ਬਹੁਤ ਰਸ ਹੁੰਦਾ ਹੈ ਤੇ ਹਿੰਦੋਸਤਾਨ ’ਚ ਵਿਆਹ ਲੋਕਾਂ ਦੀ ਜ਼ਿੰਦਗੀ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ। ਜ਼ਾਹਿਰ ਹੈ ਕਿ ਉੱਥੇ ਕਹਾਣੀਆਂ ਵੀ ਬਹੁਤ ਮਿਲਦੀਆਂ ਹਨ ਅਤੇ ਲੋਕਾਂ ਨੂੰ ਹਾਸਾ ਵੀ ਬਹੁਤ ਆਉਂਦਾ ਹੈ। ਸਾਡਾ ਮਕਸਦ ਐਂਟਰਟੇਨਮੈਂਟ ਦੇਣਾ ਹੁੰਦਾ ਹੈ, ਇਸ ਲਈ ਸ਼ਾਇਦ ਤੁਹਾਨੂੰ ਮੇਰੀ ਹਰ ਫਿਲਮ ’ਚ ਵਿਆਹ ਜਾਂ ਰਿਸ਼ਤਿਆਂ ਦਾ ਕੋਈ ਨਾ ਕੋਈ ਪਹਿਲੂ ਦੇਖਣ ਨੂੰ ਮਿਲ ਜਾਂਦਾ ਹੈ।

ਪ੍ਰ. ਅੱਜ ਦੇ ਦੌਰ ’ਚ ਪਿਆਰ ਅਤੇ ਰਿਸ਼ਤਿਆਂ ਦੀ ਭਾਸ਼ਾ ਬਦਲ ਗਈ ਹੈ। ਤੁਸੀਂ ਇਸ ਨੂੰ ਫਿਲਮ ’ਚ ਕਿਸ ਤਰ੍ਹਾਂ ਸ਼ਾਮਲ ਕੀਤਾ?

-ਮੇਰਾ ਫੋਕਸ ਇਸ ਗੱਲ ’ਤੇ ਨਹੀਂ ਸੀ ਕਿ ਮੈਂ ਕਿਸੇ ਖਾਸ ਦੌਰ ਦੀ ਭਾਸ਼ਾ ਨੂੰ ਫੜਾਂ। ਮੇਰੀ ਕੋਸ਼ਿਸ਼ ਸੀ ਕਿ ਇਕ ਨਵੀਂ ਅਤੇ ਵੱਖਰੀ ਸਥਿਤੀ ਬਣਾਈ ਜਾਏ। ਇਸ ਫਿਲਮ ਦਾ ਪਤੀ ਭਾਵ ਪ੍ਰਜਾਪਤੀ ਪਾਂਡੇ ਬਹੁਤ ‘ਵਾਈਫ ਪ੍ਰਾਊਡ’ ਵਿਅਕਤੀ ਹੈ। ਹੁਣ ਜੇ ਅਜਿਹੇ ਆਦਮੀ ਨੂੰ ਕਿਸੇ ਗਲਤਫਹਿਮੀ ਜਾਂ ਸ਼ੱਕ ਦੀ ਸਥਿਤੀ ਵਿਚ ਪਾ ਦਿੱਤਾ ਜਾਏ ਤਾਂ ਉੱਥੋਂ ਬਹੁਤ ਮਜ਼ੇਦਾਰ ਕਾਮੇਡੀ ਪੈਦਾ ਹੋ ਸਕਦੀ ਹੈ। ‘ਪਤੀ, ਪਤਨੀ ਔਰ ਵੋ’ ਨਾਂ ਸੁਣਦੇ ਹੀ ਅਕਸਰ ਲੋਕਾਂ ਨੂੰ ਲੱਗਦਾ ਹੈ ਕਿ ਪਤੀ ਕੁਝ ਗਲਤ ਕਰੇਗਾ, ਪਰ ਮੈਂ ਖੁਦ ਨੂੰ ਚੁਣੌਤੀ ਦਿੱਤੀ ਕਿ ਇੱਥੇ ਪਤੀ ਕੁਝ ਨਹੀਂ ਕਰੇਗਾ, ਫਿਰ ਵੀ ਕਾਮੇਡੀ ਆਫ ਐਰਰਸ ਕਿਵੇਂ ਬਣਾਈ ਜਾਏ। ਉੱਥੋਂ ਹੀ ਇਸ ਕਹਾਣੀ ਦੀ ਸ਼ੁਰੂਆਤ ਹੋਈ।

ਪ੍ਰ. ਸਟਾਰ ਕਾਸਟ ’ਚ ਸਭ ਤੋਂ ਆਸਾਨ ਅਤੇ ਸਭ ਤੋਂ ਮੁਸ਼ਕਲ ਅਦਾਕਾਰ ਕੌਣ ਸੀ?

-ਮੈਂ ਕਿਸੇ ਨੂੰ ਫੇਵਰੇਟ ਨਹੀਂ ਕਹਿ ਸਕਦਾ, ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਇਸ ਸਮੇਂ ਤਿੰਨੋਂ ਅਭਿਨੇਤਰੀਆਂ ਚੰਗੀ ਕਾਮੇਡੀ ਫਿਲਮ ਕਰਨਾ ਚਾਹੁੰਦੀਆਂ ਸਨ ਤੇ ਇਹ ਸਾਡੇ ਲਈ ਚੰਗੀ ਗੱਲ ਸੀ। ਉਨ੍ਹਾਂ ਸਾਰਿਆਂ ਨਾਲ ਕੰਮ ਕਰਨਾ ਦਾ ਅਨੁਭਵ ਵੱਖਰਾ ਅਤੇ ਸ਼ਾਨਦਾਰ ਸੀ। ਜਿੱਥੇ ਤੱਕ ਆਯੁਸ਼ਮਾਨ ਦੀ ਗੱਲ ਹੈ, ਮੈਂ ਕਈ ਸਾਲਾਂ ਤੋਂ ਆਪਣੀ ਲੱਗਭਗ ਹਰ ਸਕ੍ਰਿਪਟ ਲੈ ਕੇ ਉਨ੍ਹਾਂ ਕੋਲ ਗਿਆ ਹਾਂ। ਇਸ ਵਾਰ ਜਦੋਂ ਉਨ੍ਹਾਂ ਨੇ ਕਿਹਾ, ਸਰ, ਇਸ ’ਚ ਮਜ਼ਾ ਆ ਗਿਆ ਤਾਂ ਮੈਨੂੰ ਬਹੁਤ ਖੁਸ਼ੀ ਹੋਈ। ਮੈਂ ਹਮੇਸ਼ਾ ਆਯੁਸ਼ਮਾਨ ਨੂੰ ਡਾਇਰੈਕਟ ਕਰਨਾ ਚਾਹੁੰਦਾ ਸੀ, ਕਿਉਂਕਿ ਅੱਜ ਦੇ ਸਮੇਂ ’ਚ ਕਾਮੇਡੀ ਨੂੰ ਮਜ਼ਬੂਤੀ ਨਾਲ ਸੰਭਾਲਣ ਵਾਲੇ ਬਹੁਤ ਘੱਟ ਕਲਾਕਾਰ ਹਨ।

ਸੈੱਟ ’ਤੇ ਬਹੁਤ ਹਾਸਾ-ਮਜ਼ਾਕ ਚੱਲਦਾ ਸੀ

ਪ੍ਰ. ਫਿਲਮ ਦੀ ਸ਼ੂਟਿੰਗ ਦਾ ਅਨੁਭਵ ਕਿਹੋ ਜਿਹਾ ਰਿਹਾ?

-ਬਹੁਤ ਸ਼ਾਨਦਾਰ। ਸ਼ੂਟਿੰਗ ਦੌਰਾਨ ਅਸੀਂ ਬਹੁਤ ਮਸਤੀ ਕੀਤੀ। ਸੈੱਟ ’ਤੇ ਹਰ ਸਮੇਂ ਹਾਸਾ-ਮਜ਼ਾਕ ਚੱਲਦਾ ਰਹਿੰਦਾ ਸੀ। ਬਹੁਤ ਕੁਝ ਸਿੱਖਣ ਨੂੰ ਮਿਲਿਆ, ਖਾਸ ਕਰ ਕੇ ਕਾਮਿਕ ਟਾਈਮਿੰਗ। ਇਸ ਫਿਲਮ ਦੇ ਸਾਰੇ ਕਿਰਦਾਰ ਇੰਨੇ ਰੰਗੀਨ ਤੇ ਮਜ਼ੇਦਾਰ ਹਨ ਕਿ ਕਿਸੇ ਵੀ ਅਦਾਕਾਰ ਨਾਲ ਸੀਨ ਕਰਨਾ ਆਪਣੇ ਆਪ ’ਚ ਐਂਟਰਟੇਨਿੰਗ ਸੀ।

ਪ੍ਰ. ਤੁਸੀਂ ਪੰਜਾਬੀ, ਸਾਊਥ ਅਤੇ ਹਿੰਦੀ ਤਿੰਨੋਂ ਇੰਡਸਟਰੀਆਂ ’ਚ ਕੰਮ ਕੀਤਾ ਹੈ। ਤੁਹਾਨੂੰ ਸਭ ਤੋਂ ਵੱਡਾ ਫਰਕ ਕਿੱਥੇ ਲੱਗਦਾ ਹੈ?

- ਮੈਂ ਪੰਜਾਬੀ ਤੇ ਸਾਊਥ ਇੰਡਸਟਰੀ ’ਚ ਵੀ ਕੰਮ ਕੀਤਾ ਹੈ। ਮੈਨੂੰ ਲੱਗਦਾ ਹੈ ਕਿ ਫਰਕ ਇੰਡਸਟਰੀ ਨਾਲੋਂ ਜ਼ਿਆਦਾ ਲੋਕਾਂ ’ਚ ਹੁੰਦਾ ਹੈ। ਚੰਗੇ ਅਤੇ ਪੈਸ਼ਨੇਟ ਲੋਕ ਹਰ ਜਗ੍ਹਾ ਅਨੁਭਵ ਨੂੰ ਵਧੀਆ ਬਣਾਉਂਦੇ ਹਨ। ਹਾਂ, ਬਜਟ, ਲੋਕੇਸ਼ਨ ਅਤੇ ਕਲਚਰ ਵੱਖਰੇ ਹੋ ਸਕਦੇ ਹਨ, ਪਰ ਅਸਲੀ ਫਰਕ ਟੀਮ ਅਤੇ ਲੋਕਾਂ ਦਾ ਹੁੰਦਾ ਹੈ।

  • Classic comedy
  • films
  • craze
  • Ayushmann Khurrana
  • Pati Patni Aur Woh Do

'ਚੱਕ ਕੇ ਬਾਹਰ ਮਾਰਾਂਗੇ..!' ਝੰਡੇ ਦਿਖਾਉਣ ਵਾਲਿਆਂ ਨੂੰ ਸਿੱਧਾ ਹੋਇਆ ਦੋਸਾਂਝਾਂਵਾਲਾ

NEXT STORY

Stories You May Like

  • world television premiere of the film  azaad
    ਅੱਜ ਹੋਵੇਗਾ "ਆਜ਼ਾਦ" ਫਿਲਮ ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ
  • jammu and kashmir international film festival
    ਜੰਮੂ-ਕਸ਼ਮੀਰ ਅੰਤਰਰਾਸ਼ਟਰੀ ਫਿਲਮ ਫੈਸਟੀਵਲ: ਫਿਲਮਾਂ ਭੇਜਣ ਦੀ ਮਿਆਦ 1 ਅਗਸਤ ਤੱਕ ਵਧੀ
  • f c meeting of municipal corporation to be held at mayor  s house today
    ਸਖ਼ਤ ਸੁਰੱਖਿਆ ਵਿਚਾਲੇ ਅੱਜ ਮੇਅਰ ਹਾਊਸ ’ਚ ਹੋਵੇਗੀ ਨਗਰ ਨਿਗਮ ਦੀ ਐੱਫ. ਐਂਡ ਸੀ. ਸੀ. ਮੀਟਿੰਗ
  • cm naib saini different style stopped convoy in nurmahal met people passing by
    CM ਨਾਇਬ ਸੈਣੀ ਦਾ ਵੱਖਰਾ ਅੰਦਾਜ਼: ਨੂਰਮਹਿਲ 'ਚ ਰੋਕਿਆ ਕਾਫ਼ਲਾ, ਰਾਹ ਜਾਂਦੇ ਲੋਕਾਂ ਨਾਲ ਕੀਤੀ ਮੁਲਾਕਾਤ
  • the issue of the film   sutlej   was raised in the vidhan sabha
    ਵਿਧਾਨ ਸਭਾ 'ਚ 'ਸਤਲੁਜ' ਫਿਲਮ ਦਾ ਮੁੱਦਾ ਉੱਠਿਆ, ਮਨਪ੍ਰੀਤ ਇਆਲੀ ਨੂੰ ਵਿੱਤ ਮੰਤਰੀ ਨੇ ਦਿੱਤਾ ਜਵਾਬ
  • siya chetan marriage revelation
    ਸੀਆ-ਚੇਤਨ ਮਾਮਲੇ 'ਚ ਸਨਸਨੀਖੇਜ਼ ਖੁਲਾਸਾ: ਵਿਆਹ ਰੋਕਣ ਲਈ ਰੱਚੀ ਸੀ ਅਜਿਹੀ ਸਾਜ਼ਿਸ਼, ਫਿਰ...
  • hul  s first quarter profit falls by 3 17 percent
    HUL ਦਾ ਪਹਿਲੀ ਤਿਮਾਹੀ ਦਾ ਮੁਨਾਫ਼ਾ 3.17 ਫੀਸਦੀ ਘਟਿਆ
  • coal  s share in india  s power mix hits lowest level  see report
    ਭਾਰਤ ਦੇ ਪਾਵਰ ਮਿਸ਼ਰਣ 'ਚ ਕੋਲੇ ਦਾ ਹਿੱਸਾ ਸਭ ਤੋਂ ਹੇਠਲੇ ਪੱਧਰ 'ਤੇ ਆਇਆ, ਦੇਖੋ ਰਿਪੋਰਟ
  • assaulted a young man in jalandhar
    ਜਲੰਧਰ ਵਿਖੇ ਹਮਲਾਵਰਾਂ ਨੇ ਜਬਰਨ ਘਰ 'ਚ ਦਾਖ਼ਲ ਹੋ ਨੌਜਵਾਨ ਦੀ ਕੀਤੀ ਕੁੱਟਮਾਰ,...
  • approval of election commission  71 booths were added in jalandhar district
    ਚੋਣ ਕਮਿਸ਼ਨ ਦੀ ਮਨਜ਼ੂਰੀ ਨਾਲ ਜਲੰਧਰ ਜ਼ਿਲ੍ਹੇ 'ਚ 71 ਬੂਥ ਵਧੇ, ਪੋਲਿੰਗ...
  • gymkhana club elections jalandhar
    ਜਿਮਖਾਨਾ ਕਲੱਬ ਚੋਣਾਂ: 23 ਅਗਸਤ ਦੇ ਆਸ-ਪਾਸ ਹੀ ਵੋਟਿੰਗ ਦੀ ਸੰਭਾਵਨਾ, ਜਲਦ ਜਾਰੀ...
  • security increased in punjab high tech checkpoints dgp issues strict orders
    ਪੰਜਾਬ 'ਚ ਵਧਾਈ ਗਈ ਸੁਰੱਖਿਆ! ਲੱਗੇ High-Tech ਨਾਕੇ, DGP ਵੱਲੋਂ ਸਖ਼ਤ ਹੁਕਮ...
  • thousands of liters of drinking water wasted
    ਡੇਢ ਮਹੀਨੇ ਤੋਂ ਪਾਣੀ ਦੀ ਲੀਕੇਜ ਨਾਲ ਹਜ਼ਾਰਾਂ ਲੀਟਰ ਪੀਣ ਵਾਲਾ ਪਾਣੀ ਬਰਬਾਦ
  • thunderstorm and heavy rain alert in 10 districts in punjab weather
    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 2 ਦਿਨ ਭਾਰੀ ਮੀਂਹ ਦੀ ਚਿਤਾਵਨੀ, 10...
  • cash stolen during birthday party at jalandhar restaurant
    ਜਲੰਧਰ: ਜਨਮਦਿਨ ਦੀ ਪਾਰਟੀ ਦੌਰਾਨ ਪਿਆ ਭੜਥੂ! ਜਸ਼ਨ ਮਨਾਉਂਦੇ ਅਚਾਨਕ ਹੋਇਆ...
  • vaneet dheer clash
    ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ 'ਚ ਹੰਗਾਮਾ! ਦੇਵੀ...
Trending
Ek Nazar
this famous actress has suffered the pain of miscarriage twice  refused ivf

2 ਵਾਰ ਮਿਸਕੈਰੇਜ ਦਾ ਦਰਦ ਝੱਲ ਚੁੱਕੀ ਹੈ ਇਹ ਮਸ਼ਹੂਰ ਅਦਾਕਾਰਾ, IVF ਨੂੰ ਕੀਤੀ...

famous actor rented out his office for 17 lakhs

ਮਸ਼ਹੂਰ ਅਦਾਕਾਰ ਨੇ Rent 'ਤੇ ਦਿੱਤਾ ਆਪਣਾ Office, ਹਰ ਮਹੀਨੇ ਮਿਲੇਗਾ 17 ਲੁੱਖ...

batala police post blast case

ਬਟਾਲਾ ਪੁਲਸ ਚੌਕੀ ’ਤੇ ਹੋਏ ਧਮਾਕੇ ਦਾ ਮਾਮਲਾ: BKI ਨੇ ਸੋਸ਼ਲ ਮੀਡੀਆ ’ਤੇ ਪੋਸਟ...

famous actor passes away

ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਅਮਰੀਕਾ 'ਚ...

actor aditi sharma accuses husband  in laws of domestic violence  fir registered

ਵਿਆਹ ਤੋਂ 2 ਦਿਨ ਬਾਅਦ ਹੀ ਸ਼ੁਰੂ ਹੋਇਆ ਕਲੇਸ਼ ! ਮਸ਼ਹੂਰ ਅਦਾਕਾਰਾ ਨੇ ਪਤੀ 'ਤੇ ਲਾਏ...

kangana ranaut hits out at hrithik roshan for inappropriate comments

'ਅੱਗ 'ਚ ਘਿਓ ਨਾ ਪਾਓ...'; ਰਿਤਿਕ ਰੌਸ਼ਨ ’ਤੇ ਭੜਕੀ ਕੰਗਨਾ ਰਣੌਤ, ਜਾਣੋ ਕੀ ਹੈ...

a gift from a packet of kurkare snatched a piece of liver

ਮਾਪੇ ਹੋ ਜਾਣ ਸਾਵਧਾਨ ! 'ਕੁਰਕਰੇ' ਦੇ ਪੈਕਟ 'ਚੋਂ ਨਿਕਲੇ Gift ਨੇ ਖੋਹ ਲਿਆ...

team india announced for asia cup 2026

ਏਸ਼ੀਆ ਕੱਪ 2026 ਲਈ Team India ਦਾ ਹੋਇਆ ਐਲਾਨ, ਜਾਣੋ ਕੌਣ IN ਤੇ ਕੌਣ OUT

wife caught with lover in objectionable circumstances

ਇਤਰਾਜ਼ਯੋਗ ਹਾਲਾਤ 'ਚ ਪਤਨੀ ਨੂੰ ਪ੍ਰੇਮੀ ਨਾਲ ਵੇਖ ਪਤੀ ਦੇ ਉੱਡੇ ਹੋਸ਼! ਫਿਰ ਪਤਨੀ...

heatwave in south korea

ਦੱਖਣੀ ਕੋਰੀਆ 'ਚ ਹੀਟਵੇਵ ਦਾ ਕਹਿਰ,  42.5 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ

ceuta migrant crisis

ਹੋਰ ਡੂੰਘਾ ਹੋਇਆ ਸੇਉਟਾ ਪ੍ਰਵਾਸੀ ਸੰਕਟ, ਮੌਤਾਂ ਦੀ ਗਿਣਤੀ 90 ਹੋਈ

indian community in china

ਚੀਨ 'ਚ ਭਾਰਤੀ ਭਾਈਚਾਰੇ ਨੇ ਵੀਜ਼ਾ ਅਤੇ ਸੋਸ਼ਲ ਮੀਡੀਆ ਸਬੰਧਤ ਚੁੱਕੇ ਮੁੱਦੇ

iran warns us

ਅਮਰੀਕਾ ਦੇ ਗੈਰ-ਕਾਨੂੰਨੀ ਹਮਲਿਆਂ ਖ਼ਿਲਾਫ਼ ਸਵੈ-ਰੱਖਿਆ ਦੇ ਸਾਰੇ ਰਾਹ ਖੁੱਲ੍ਹੇ :...

japan earthquake

ਜਾਪਾਨ ਭੂਚਾਲ: ਮਰਨ ਵਾਲਿਆਂ ਦੀ ਗਿਣਤੀ 35 ਤੋਂ ਪਾਰ, ਹਜ਼ਾਰਾਂ ਲੋਕ ਹਾਲੇ ਵੀ ਰਾਹਤ...

heavy rain 6 days weather

2, 3, 4, 5, 6, 7 ਅਗਸਤ ਨੂੰ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ...

trump halted planned attack on iran

ਟਰੰਪ ਨੇ ਈਰਾਨ 'ਤੇ ਯੋਜਨਾਬੱਧ ਹਮਲਾ ਰੋਕਿਆ, ਸਾਊਦੀ ਪ੍ਰਿੰਸ ਨੇ ਤਣਾਅ ਘਟਾਉਣ ਦੀ...

municipal council officer incident

ਨਗਰ ਪ੍ਰੀਸ਼ਦ ਦੇ ਕਾਰਜਕਾਰੀ ਅਧਿਕਾਰੀ ਦਾ ਗੋਲੀਆਂ ਮਾਰ ਕਰ 'ਤਾ ਕਤਲ, ਔਰੰਗਾਬਾਦ...

abandoned at an orphanage at birth she later became the tragedy queen

ਜਨਮ ਲੈਂਦੇ ਹੀ ਪਿਓ ਛੱਡ ਆਇਆ ਸੀ ਅਨਾਥ ਆਸ਼ਰਮ, ਫਿਰ ਇੰਝ ਬਣੀ ਹਿੰਦੀ ਸਿਨੇਮਾ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • mukesh khanna calls students dirty drain worms
      ਜਿਨ੍ਹਾਂ ਬੱਚਿਆਂ ਨੇ ਬਣਾਇਆ ਸ਼ਕਤੀਮਾਨ, ਉਨ੍ਹਾਂ 'ਤੇ ਭੜਕੇ ਮੁਕੇਸ਼ ਖੰਨਾ;...
    • kangana ranaut furious over 15 year old girl  s apology video  says
      15 ਸਾਲ ਦੀ ਲੜਕੀ ਦੇ ਮੁਆਫ਼ੀ ਮੰਗਣ ਵਾਲੇ ਵੀਡੀਓ 'ਤੇ ਭੜਕੀ ਕੰਗਨਾ ਰਣੌਤ, ਕਿਹਾ-...
    • shehnaaz gill gets emotional over the love received by ishqnama
      'ਇਸ਼ਕਨਾਮਾ' ਨੂੰ ਮਿਲੇ ਪਿਆਰ 'ਤੇ ਭਾਵੁਕ ਹੋਈ ਸ਼ਹਿਨਾਜ਼ ਗਿੱਲ, ਪ੍ਰਸ਼ੰਸਕਾਂ ਦਾ...
    • tiger shroff to star in remo d  souza  s film
      ਰੇਮੋ ਡਿਸੂਜ਼ਾ ਦੀ ਫਿਲਮ 'ਚ ਨਜ਼ਰ ਆਉਣਗੇ ਟਾਈਗਰ ਸ਼ਰਾਫ
    • allu arjun to sport a distinctive new look in   aa23
      AA23 'ਚ ਹੁਣ ਤੱਕ ਦੇ ਆਪਣੇ ਸਭ ਤੋਂ ਵੱਖਰੇ ਲੁੱਕ 'ਚ ਨਜ਼ਰ ਆਉਣਗੇ ਅੱਲੂ ਅਰਜੁਨ
    • abandoned at an orphanage at birth she later became the tragedy queen
      ਜਨਮ ਲੈਂਦੇ ਹੀ ਪਿਓ ਛੱਡ ਆਇਆ ਸੀ ਅਨਾਥ ਆਸ਼ਰਮ, ਫਿਰ ਇੰਝ ਬਣੀ ਹਿੰਦੀ ਸਿਨੇਮਾ ਦੀ...
    • biker and content creator
      ਬਾਈਕਰ ਤੇ ਕੰਟੈਂਟ ਕ੍ਰਿਏਟਰ ਦੀ ਸੜਕ ਹਾਦਸੇ 'ਚ ਮੌਤ, ਜਿਸ ਬਾਈਕ ਨਾਲ ਕਮਾਇਆ ਨਾਮ...
    • don  t mislead the youth  kangana ranaut responds to trolls using her film clips
      'ਨੌਜਵਾਨਾਂ ਨੂੰ ਗੁੰਮਰਾਹ ਨਾ ਕਰੋ'; ਕੰਗਨਾ ਨੇ ਆਪਣੀਆਂ ਫਿਲਮੀ ਕਲਿੱਪਾਂ ਦੀ...
    • new poster released for rocking star yash s  toxic
      ਰੌਕਿੰਗ ਸਟਾਰ ਯਸ਼ ਦੀ 'ਟੌਕਸਿਕ' ਦਾ ਨਵਾਂ ਪੋਸਟਰ ਰਿਲੀਜ਼
    • audience screening of  oh my dog
      ਫਿਲਮ ‘ਓਹ ਮਾਈ ਡੌਗ’ ਦੇਸ਼ ਭਰ ’ਚ ਆਡੀਅੰਸ ਸਕ੍ਰੀਨਿੰਗ ਰਾਹੀਂ ਬਣਾ ਰਹੀ ਹੈ ਮਾਹੌਲ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +