ਮੁੰਬਈ (ਬਿਊਰੋ)– ਫ਼ਿਲਮਾਂ ’ਚ ਆਪਣੀ ਸ਼ਾਨਦਾਰ ਕੈਟਲਾਗ ਲਈ ਜਾਣੀ ਜਾਣ ਵਾਲੀ ਜੰਗਲੀ ਪਿਕਚਰਜ਼ ਨੇ ਹਾਈ ਕਾਂਸੈਪਟ ਥ੍ਰਿਲਰ ‘ਕਲਿੱਕ ਸ਼ੰਕਰ’ ਦਾ ਐਲਾਨ ਕੀਤਾ ਹੈ। ਫ਼ਿਲਮ ਦਾ ਕਿਰਦਾਰ ਸ਼ੰਕਰ ਰਬੈਰੋ, ਜੋ ਪੁਲਸ ਵਾਲਾ ਹੋਵੇਗਾ, ਕਾਫ਼ੀ ਦਿਲਚਸਪ ਹੈ, ਜਿਸ ਨੂੰ ਇਕ ਵਾਰ ਦੇਖਿਆ ਸੀਨ ਹਮੇਸ਼ਾ ਯਾਦ ਰਹਿੰਦਾ ਹੈ।
ਨਾਲ ਹੀ ਟੱਚ, ਵਾਇਸ ਟੈਸਟ ਤੇ ਸਮੈੱਲ ਨੂੰ ਵੀ ਕਦੇ ਨਹੀਂ ਭੁੱਲ ਸਕਦਾ ਹੈ, ਸਗੋਂ ਫੋਟੋਗ੍ਰਾਫਿਕ ਮੈਮਰੀ ਰਿਕਾਲ ਤੋਂ ਵੀ ਤੇਜ਼ ਕਲਿੱਕ ’ਤੇ ਅੱਖਾਂ ’ਚ ਉਹ ਸਭ ਸਮਾ ਜਾਂਦਾ ਹੈ, ਜੋ ਕਦੇ ਦੇਖਿਆ, ਸੁਣਿਆ ਜਾਂ ਮਹਿਸੂਸ ਕੀਤਾ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਸਰੋਤਿਆਂ ਦੀ ਪਸੰਦ ਬਣਿਆ 'ਸੌਂਕਣ ਸੌਂਕਣੇ' ਫ਼ਿਲਮ ਦਾ ਗੀਤ 'ਸਾਡੇ ਕੋਠੇ ਉੱਤੇ' (ਵੀਡੀਓ)
ਇਹ ਭੇਤ ਨੂੰ ਸੁਲਝਾਉਂਦਾ ਹੋਇਆ ਆਪਣੇ ਹੀ ਤਰੀਕੇ ਦਾ ਇਕ ਅਨੋਖਾ ਕਿਰਦਾਰ ਹੋਵੇਗਾ, ਜੋ ਮਜ਼ਾਕੀਆ ਹੋਣ ਦੇ ਨਾਲ ਇੰਸਪੈਕਟਰ ਵੀ ਹੁੰਦਾ ਹੈ।
ਸ਼ੰਕਰ ਰਬੈਰੋ ਨੂੰ ਹਾਈਪ੍ਰਥਿਮੇਸੀਆ ਨਾਮਕ ਅਨੋਖਾ ਰੋਗ ਹੁੰਦਾ ਹੈ, ਜੋ ਜ਼ਿੰਦਗੀ ਦੀ ਹਰ ਘਟਨਾ (ਗਜਨੀ ਦੇ ਮਸ਼ਹੂਰ ਚਰਿੱਤਰ ਦੇ ਉਲਟ) ਨੂੰ ਯਾਦ ਰੱਖਣ ’ਚ ਸਮਰੱਥਾਵਾਨ ਬਣਾਉਂਦੀ ਹੈ ਤੇ ਯਕੀਨੀ ਕਰਦੀ ਹੈ ਕਿ ਅਤੀਤ ਨੂੰ ਕਦੇ ਨਾ ਭੁੱਲ ਸਕੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਪੂਰੀ ਤਰ੍ਹਾਂ ਸੰਤੁਸ਼ਟ ਹਾਂ ਕਿ ਹਰ ਤੱਥ ਨੂੰ ਕਈ ਵਾਰ ਜਾਂਚਿਆ ਗਿਆ!’
NEXT STORY