ਫਤਿਹਗੜ੍ਹ ਸਾਹਿਬ (ਬਿਊਰੋ)– ਪਿੰਡ ਮਕਾਰੋਪੁਰ ’ਚ ਨਵੀਂ ਬਣੀ ਪੰਜਾਬ ਫ਼ਿਲਮ ਸਿਟੀ ਦਾ ਉਦਘਾਟਨ ਸੀ. ਐੱਮ. ਚਰਨਜੀਤ ਸਿੰਘ ਚੰਨੀ ਨੇ ਕੀਤਾ। ਸਮਾਗਮ ’ਚ ਸ਼ਾਮਲ ਪੰਜਾਬੀ ਤੇ ਹਿੰਦੀ ਜਗਤ ਦੇ ਫ਼ਿਲਮ ਜਗਤ ਨਾਲ ਜੁੜੇ ਲੋਕਾਂ ਨੂੰ ਸੀ. ਐੱਮ. ਨੇ ਕਿਹਾ ਕਿ ਇਸ ਨਵੀਂ ਫ਼ਿਲਮ ਸਿਟੀ ’ਚ ਸਾਰਿਆਂ ਨੂੰ ਸੁਵਿਧਾ ਹੋਵੇਗੀ।
ਉਨ੍ਹਾਂ ਦੱਸਿਆ ਕਿ ਤਿੰਨ ਚਰਨਾਂ ’ਚ ਕੰਮ ਪੂਰਾ ਹੋਣ ’ਤੇ ਫ਼ਿਲਮਾਂ ਦੇ ਨਿਰਮਾਣ ਨੂੰ ਲੈ ਕੇ ਫ਼ਿਲਮਕਾਰਾਂ ਨੂੰ ਹਰ ਸੁਵਿਧਾ ਮਿਲੇਗੀ।
ਪਹਿਲੇ ਚਰਨ ’ਚ 20 ਏਕੜ ਜ਼ਮੀਨ ’ਤੇ ਫ਼ਿਲਮ ਸਿਟੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਸਰਕਾਰ ਵੀ ਜਲਦ ਹੀ ਸਟੇਟ ’ਚ ਲਗਭਗ 400 ਏਕੜ ਜ਼ਮੀਨ ’ਤੇ ਫ਼ਿਲਮ ਸਿਟੀ ਸਥਾਪਿਤ ਕਰਵਾਉਣ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਪੜ੍ਹੋ ਕਾਮੇਡੀਅਨ ਵੀਰ ਦਾਸ ਦੀ ਉਹ ਕਵਿਤਾ, ਜਿਸ ’ਤੇ ਮਚ ਰਿਹੈ ਹੰਗਾਮਾ
ਉਨ੍ਹਾਂ ਕਿਹਾ ਕਿ ਅੱਜ ਪੰਜਾਬੀ ਫ਼ਿਲਮਾਂ ਨੇ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। ਦੇਸ਼-ਵਿਦੇਸ਼ਾਂ ’ਚ ਪੰਜਾਬੀ ਫ਼ਿਲਮਾਂ ਦੀ ਮੰਗ ਵੀ ਵਧੀ ਹੈ।
ਉਨ੍ਹਾਂ ਪੰਜਾਬੀ ਫ਼ਿਲਮ ਦੇ ਕਹਾਣੀਕਾਰਾਂ ਤੇ ਗੀਤਕਾਰਾਂ ਨੂੰ ਅਸ਼ਲੀਲਤਾ ਤੇ ਗੈਂਗਸਟਰਵਾਦ, ਸ਼ਰਾਬ, ਡਰੱਗਸ ਵਰਗੀਆਂ ਗੈਰ-ਸਮਾਜਿਕ ਗਤੀਵਿਧੀਆਂ ਨੂੰ ਹੁੰਗਾਰਾ ਨਾ ਦੇਣ ਦੀ ਵੀ ਅਪੀਲ ਕੀਤੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗੀਤਾ ਬਸਰਾ ਨੂੰ ਆਈ ਸਹੇਲੀਆਂ ਨਾਲ ਬਿਤਾਏ ਪਲਾਂ ਦੀ ਯਾਦ, ਸਾਂਝੀਆਂ ਕੀਤੀਆਂ ਤਸਵੀਰਾਂ
NEXT STORY