ਮੁੰਬਈ— ਬਾਲੀਵੁੱਡ ਦੇ ਅਦਾਕਾਰ ਸੰਜੇ ਦੱਤ ਹਾਲ 'ਚ ਆਪਣੇ ਕਰੀਬੀ ਦੋਸਤ ਰਾਜ ਬੰਸਲ ਦੇ ਬੇਟੇ ਦੇ ਵਿਆਹ 'ਚ ਸ਼ਾਮਲ ਹੋਏ ਨਜ਼ਰ ਆਏ। ਸੰਜੇ ਦੱਤ ਲੰਬੇ ਸਮੇਂ ਤੋਂ ਬਾਅਦ ਮੁੰਬਈ ਦੇ ਬਾਹਰ ਕਿਸੇ ਪ੍ਰੋਗਰਾਮ 'ਚ ਨਜ਼ਰ ਆਏ ਹਨ। ਇਸ ਵਿਆਹ 'ਚ ਉਨ੍ਹਾਂ ਨੂੰ ਨਵੇ ਲੁੱਕ 'ਚ ਦੇਖਿਆ ਗਿਆ ਹੈ।
ਜਾਣਕਾਰੀ ਅਨੁਸਾਰ ਸੰਜੇ ਦੱਤ ਨੂੰ ਅਵੈਧ ਹਥਿਆਰ ਰੱਖਣ ਦੇ ਕੇਸ 'ਚ 6 ਸਾਲ ਦੀ ਸਜਾ ਸੁਣਾਈ ਗਈ ਸੀ। ਸੰਜੇ ਕੁਝ ਸਮਾਂ ਪਹਿਲਾਂ ਹੀ ਜੇਲ ਦੀ ਸਜਾ ਕੱਟ ਕੇ ਬਾਹਰ ਆਏ ਹਨ । ਹੁਣ ਉਨ੍ਹਾਂ ਦਾ ਕੋਈ ਕੇਸ ਪੈਂਡਿਗ ਨਹੀਂ ਹੈ।
ਜ਼ਿਕਰਯੋਗ ਹੈ ਕਿ ਇਸ ਵਿਆਹ 'ਚ ਸੰਜੇ ਦੱਤ ਨੂੰ ਆਪਣੇ ਪਰਿਵਾਰ ਦੇ ਨਾਲ ਜੈਪੂਰ 'ਚ ਦੇਖਿਆ ਗਿਆ ਹੈ। ਵਿਆਹ ਤੋਂ ਬਾਅਦ ਸੰਜੇ ਦੱਤ ਨੂੰ ਏਅਰਪੋਰਟ 'ਤੇ ਚਿੱਟੇ ਕੁੜਤੇ ਪਜਾਮੇ 'ਚ ਦੇਖਿਆ ਗਿਆ। ਉਹ ਕਾਫੀ ਸਟਾਇਲਸ਼ ਲੁੱਕ 'ਚ ਨਜ਼ਰ ਆ ਰਹੇ ਸਨ। ਸੱਜੇ ਦੱਤ ਨੇ ਕਿਹਾ ਕਿ ਇਹ ਲੁੱਕ ਪੁਣੇ ਦੀ ਯਰਵਦਾ ਜੇਲ ਤੋਂ ਮਿਲਿਆ ਹੈ।
...ਤਾਂ ਅੱਜਕੱਲ੍ਹ ਇਸ ਕੰਮ 'ਚ ਰੁੱਝੇ ਹੋਏ ਹਨ ਰਿਤਿਕ ਰੋਸ਼ਨ
NEXT STORY