ਮੁੰਬਈ: ਕਾਮੇਡੀਅਨ ਸੁਦੇਸ਼ ਲਹਿਰੀ ਆਪਣੀ ਬੇਮਿਸਾਲ ਕਾਮਿਕ ਟਾਈਮਿੰਗ ਅਤੇ ਹਿੱਟ ਟੀਵੀ ਸ਼ੋਅ ਅਤੇ ਫਿਲਮਾਂ ਵਿੱਚ ਯਾਦਗਾਰ ਭੂਮਿਕਾਵਾਂ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਇਸ ਕਾਮੇਡੀਅਨ ਨੇ ਆਪਣੇ ਪਰਿਵਾਰ ਵਿੱਚ ਇੱਕ ਨਵੇਂ ਮੈਂਬਰ ਦਾ ਸਵਾਗਤ ਕੀਤਾ ਹੈ। ਦਰਅਸਲ ਸੁਦੇਸ਼ ਲਹਿਰੀ ਦਾਦਾ ਬਣ ਗਏ ਹਨ। ਉਨ੍ਹਾਂ ਦੇ ਪੁੱਤਰ ਮਨੀ ਦੀ ਪਤਨੀ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਸੁਦੇਸ਼ ਨੇ ਆਪਣੇ ਪੋਤੇ ਦੀ ਇੱਕ ਦਿਲ ਨੂੰ ਛੂਹ ਲੈਣ ਵਾਲੀ ਤਸਵੀਰ ਪੋਸਟ ਕਰਕੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਦੇ ਪੋਤੇ ਨੇ ਉਨ੍ਹਾਂ ਦੀ ਉਂਗਲ ਫੜੀ ਹੋਈ ਹੈ।
ਇਹ ਵੀ ਪੜ੍ਹੋ: ਬ੍ਰਿਟੇਨ 'ਚ ਛਾਈ ਇਹ ਮਸ਼ਹੂਰ ਅਦਾਕਾਰਾ, ਸੰਸਦ 'ਚ ਕੀਤਾ ਗਿਆ ਸਨਮਾਨਿਤ

ਆਪਣੇ ਪੋਤੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਸੁਦੇਸ਼ ਨੇ ਲਿਖਿਆ - 'ਸਾਡੇ ਪਰਿਵਾਰ ਦਾ ਨਵਾਂ ਮੈਂਬਰ #ਪੋਤਾ।' ਪੂਰਾ ਪਰਿਵਾਰ ਨਵੇਂ ਮੈਂਬਰ ਦੇ ਆਉਣ ਦਾ ਜਸ਼ਨ ਮਨਾ ਰਿਹਾ ਹੈ। ਕਈ ਟੀਵੀ ਹਸਤੀਆਂ ਅਤੇ ਪ੍ਰਸ਼ੰਸਕਾਂ ਨੇ ਇੰਸਟਾਗ੍ਰਾਮ 'ਤੇ ਮਨੀ ਅਤੇ ਦਾਦਾ ਸੁਦੇਸ਼ ਲਹਿਰੀ ਨੂੰ ਵਧਾਈ ਸੰਦੇਸ਼ ਭੇਜੇ ਹਨ। ਕ੍ਰਿਸ਼ਨਾ ਅਭਿਸ਼ੇਕ ਨੇ ਮਜ਼ਾਕੀਆ ਅੰਦਾਜ਼ ਵਿੱਚ ਸੁਦੇਸ਼ ਲਹਿਰੀ ਨੂੰ ਵਧਾਈ ਦਿੱਤੀ। ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕਰਦੇ ਹੋਇਆ ਲਿਖਿਆ, 'ਹੁਣ ਤਾਂ ਮੰਨ ਲਓ ਉਮਰ ਹੋ ਗਈ ਹੈ'। ਭਾਰਤੀ ਸਿੰਘ, ਸੋਨੂੰ ਨਿਗਮ, ਕਸ਼ਮੀਰਾ ਸ਼ਾਹ, ਕਾਮੇਡੀਅਨ ਵੀਆਈਪੀ, ਅਦਿਤੀ ਭਾਟੀਆ ਅਤੇ ਹੋਰ ਬਹੁਤ ਸਾਰੇ ਲੋਕਾਂ ਨੇ ਪੋਸਟ 'ਤੇ ਵਧਾਈਆਂ ਦਿੱਤੀਆਂ।
ਇਹ ਵੀ ਪੜ੍ਹੋ: ਭਾਜਪਾ ਸੰਸਦ ਮੈਂਬਰ ਨੇ ਕੀਤੀ ‘ਬਿੱਗ ਬੌਸ’ ’ਤੇ ਰੋਕ ਲਾਉਣ ਦੀ ਮੰਗ, ਲਗਾਏ ਇਹ ਦੋਸ਼

ਤੁਹਾਨੂੰ ਦੱਸ ਦੇਈਏ ਕਿ ਸੁਦੇਸ਼ ਦਾ ਪੁੱਤਰ ਮਨੀ ਇੱਕ ਯੂਟਿਊਬਰ ਹੈ ਅਤੇ ਆਪਣੇ ਰੋਜ਼ਾਨਾ ਦੇ ਕੰਮਾਂ 'ਤੇ ਵਲੌਗ ਬਣਾਉਂਦਾ ਹੈ। ਉਹ 'ਲਾਫਟਰ ਸ਼ੈੱਫਸ ਸੀਜ਼ਨ 1' ਦੇ ਪਰਿਵਾਰਕ ਐਪੀਸੋਡ ਦੌਰਾਨ ਆਏ ਸਨ। ਕੰਮ ਦੀ ਗੱਲ ਕਰੀਏ ਤਾਂ ਸੁਦੇਸ਼ ਲਹਿਰੀ ਨੂੰ ਪਹਿਲੀ ਵਾਰ 2007 ਵਿੱਚ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਦੇ ਫਾਈਨਲਿਸਟ ਵਜੋਂ ਪਛਾਣ ਮਿਲੀ ਸੀ। ਇਸ ਤੋਂ ਬਾਅਦ, ਉਹ 'ਕਾਮੇਡੀ ਸਰਕਸ' ਵਿੱਚ ਇੱਕ ਮਸ਼ਹੂਰ ਚਿਹਰਾ ਬਣ ਗਏ, ਜਿੱਥੇ ਉਨ੍ਹਾਂ ਨੇ ਕ੍ਰਿਸ਼ਨਾ ਅਭਿਸ਼ੇਕ ਵਰਗੇ ਕਲਾਕਾਰਾਂ ਨਾਲ ਪਰਫਾਰਮ ਕੀਤਾ। ਸੁਦੇਸ਼ 'ਕਾਮੇਡੀ ਨਾਈਟਸ ਬਚਾਓ' ਵਿੱਚ ਵੀ ਨਜ਼ਰ ਆਏ ਸਨ।
ਇਹ ਵੀ ਪੜ੍ਹੋ : ਪਹਿਲੀ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ’ਤੇ ਬੋਲੇ ਸਲਮਾਨ ਖਾਨ, ਦਿੱਤਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬ੍ਰਿਟੇਨ 'ਚ ਛਾਈ ਇਹ ਮਸ਼ਹੂਰ ਅਦਾਕਾਰਾ, ਸੰਸਦ 'ਚ ਕੀਤਾ ਗਿਆ ਸਨਮਾਨਿਤ
NEXT STORY