ਐਂਟਰਟੇਨਮੈਂਟ ਡੈਸਕ- ਹਾਨੀਆ ਆਮਿਰ ਪਾਕਿਸਤਾਨ ਦੀ ਚੋਟੀ ਦੀਆਂ ਅਦਾਕਾਰਾਂ ਵਿੱਚੋਂ ਇੱਕ ਹੈ। ਉਨ੍ਹਾਂ ਦੀ ਐਕਟਿੰਗ, ਕਿਊਟਨੈੱਸ ਅਤੇ ਖੂਬਸੂਰਤੀ ਦੇ ਲੱਖਾਂ ਲੋਕ ਦੀਵਾਨੇ ਹਨ। ਹਾਲ ਹੀ ਵਿਚ ਹਾਨੀਆ ਨੂੰ ਮਨੋਰੰਜਨ ਉਦਯੋਗ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਵਿਸ਼ਵਵਿਆਪੀ ਦਰਸ਼ਕਾਂ 'ਤੇ ਉਨ੍ਹਾਂ ਦੇ ਵਧਦੇ ਪ੍ਰਭਾਵ ਤਹਿਤ ਬ੍ਰਿਟੇਨ ਦੀ ਸੰਸਦ ਵਿੱਚ ਸਟਾਰ ਆਫ ਪਾਕਿਸਤਾਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਬੀਤੇ ਦਿਨੀਂ ਹਾਊਸ ਆਫ ਕਾਮਨਜ਼ ਦੇ ਜੁਬਲੀ ਰੂਮ ਵਿੱਚ ਬ੍ਰਿਟਿਸ਼ ਸੰਸਦ ਮੈਂਬਰ ਅਫਜ਼ਲ ਖਾਨ ਦੁਆਰਾ ਆਯੋਜਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਭਾਜਪਾ ਸੰਸਦ ਮੈਂਬਰ ਨੇ ਕੀਤੀ ‘ਬਿੱਗ ਬੌਸ’ ’ਤੇ ਰੋਕ ਲਾਉਣ ਦੀ ਮੰਗ, ਲਗਾਏ ਇਹ ਦੋਸ਼

ਇਹ ਪੁਰਸਕਾਰ ਮਿਲਣ 'ਤੇ ਆਪਣੇ ਸੰਬੋਧਨ ਵਿਚ ਹਾਨੀਆ ਆਮਿਰ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ, ਇੱਥੇ ਹੋਣਾ ਮੇਰੇ ਲਈ ਸਨਮਾਨ ਦੀ ਗੱਲ ਹੈ ਅਤੇ ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ਮੈਨੂੰ ਉਮੀਦ ਹੈ ਕਿ ਅਸੀਂ ਆਪਣੇ ਕੰਮ ਰਾਹੀਂ ਲੋਕਾਂ ਦਾ ਮਨੋਰੰਜਨ ਕਰਦੇ ਰਹਾਂਗੇ ਅਤੇ ਪਾਕਿਸਤਾਨ ਨੂੰ ਮਾਣ ਮਹਿਸੂਸ ਕਰਾਵਾਂਗੇ।" ਦੱਸ ਦੇਈਏ ਕਿ ਹਾਨੀਆ ਆਮਿਰ ਹਾਲ ਹੀ ਦੇ ਸਾਲਾਂ ਵਿੱਚ ਪਾਕਿਸਤਾਨ ਦੀਆਂ ਸਭ ਤੋਂ ਪ੍ਰਮੁੱਖ ਮਹਿਲਾ ਸਿਤਾਰਿਆਂ ਵਿੱਚੋਂ ਇੱਕ ਬਣ ਗਈ ਹੈ, ਜਿਨ੍ਹਾਂ ਨੇ ਦੇਸ਼ ਅਤੇ ਵਿਦੇਸ਼ਾਂ ਵਿੱਚ ਕਾਫ਼ੀ ਪ੍ਰਸਿੱਧੀ ਪ੍ਰਾਪਤ ਕੀਤੀ ਹੈ।

ਇਹ ਵੀ ਪੜ੍ਹੋ : ਪਹਿਲੀ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ’ਤੇ ਬੋਲੇ ਸਲਮਾਨ ਖਾਨ, ਦਿੱਤਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਜੇ ਦੇਵਰਕੋਂਡਾ, ਯਾਮੀ ਗੌਤਮ, ਅਮਿਤ ਸਾਧ ਨੇ ਪ੍ਰਧਾਨ ਮੰਤਰੀ ਨਰਿੰਦਰ ਨਾਲ ਕੀਤੀ ਮੁਲਾਕਾਤ
NEXT STORY