ਨਵੀਂ ਦਿੱਲੀ (ਏਜੰਸੀ)– ਭਾਜਪਾ ਦੇ ਸੰਸਦ ਮੈਂਬਰ ਅਨਿਲ ਫਿਰੋਜ਼ੀਆ ਨੇ ਵੀਰਵਾਰ ਨੂੰ ਲੋਕ ਸਭਾ ਵਿਚ ਕਿਹਾ ਕਿ ਟੈਲੀਵਿਜ਼ਨ ਦੇ ਮਸ਼ਹੂਰ ਰਿਐਲਿਟੀ ਸ਼ੋਅ ‘ਬਿੱਗ ਬੌਸ’ ’ਤੇ ਤੁਰੰਤ ਰੋਕ ਲਗਾਈ ਜਾਵੇ, ਕਿਉਂਕਿ ਇਸ ਵਿਚ ਅਸ਼ਲੀਲਤਾ ਅਤੇ ਗਲਤ ਭਾਸ਼ਾ ਨੂੰ ਉਤਸ਼ਾਹ ਦਿੱਤਾ ਜਾ ਰਿਹਾ ਹੈ, ਜੋ ਸਮਾਜ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪਹਿਲੀ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ’ਤੇ ਬੋਲੇ ਸਲਮਾਨ ਖਾਨ, ਦਿੱਤਾ ਵੱਡਾ ਬਿਆਨ
ਮੱਧ ਪ੍ਰਦੇਸ਼ ਦੇ ਉੱਜੈਨ ਤੋਂ ਲੋਕ ਸਭਾ ਮੈਂਬਰ ਫਿਰੋਜ਼ੀਆ ਨੇ ਸਦਨ ਵਿਚ ਸਿਫਰ ਕਾਲ ਦੌਰਾਨ ਇਹ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਬਿੱਗ ਬੌਸ ਇਕ ਅਜਿਹਾ ਸ਼ੋਅ ਹੈ, ਜਿਸ ਨੂੰ ਭਾਰਤੀ ਟੀ. ਵੀ. ’ਤੇ ਵੱਡੇ ਪੈਮਾਨੇ ’ਤੇ ਪ੍ਰਸਾਰਿਤ ਕੀਤਾ ਜਾਂਦਾ ਹੈ ਅਤੇ ਇਸ ਦੇ ਕਰੋੜਾਂ ਦਰਸ਼ਕ ਹਨ। ਫਿਰੋਜ਼ੀਆ ਨੇ ਕਿਹਾ ਕਿ ਸ਼ੁਰੂਆਤ ਵਿਚ ਇਹ ਇਕ ਆਮ ਰਿਐਲਿਟੀ ਸ਼ੋਅ ਸੀ ਪਰ ਬਾਅਦ ਵਿਚ ਇਸ ਵਿਚ ਅਸ਼ਲੀਲਤਾ ਅਤੇ ਵਿਵਾਦਾਂ ਦਾ ਪੱਧਰ ਵਧ ਗਿਆ, ਜੋ ਨਾ ਸਿਰਫ ਇਸ ਨੂੰ ਦੇਖਣ ਵਾਲਿਆਂ ਲਈ ਸਗੋਂ ਸਮਾਜ ਲਈ ਖਤਰਨਾਕ ਹੋ ਸਕਦਾ ਹੈ। ਸ਼ੋਅ ਦੇ ਹੋਸਟ ਅਦਾਕਾਰ ਸਲਮਾਨ ਖਾਨ ਦਾ ਨਾਮ ਲੈਂਦੇ ਹੋਏ ਫਿਰੋਜ਼ੀਆ ਨੇ ਕਿਹਾ, "ਮੈਂ ਮੰਗ ਕਰਦਾ ਹਾਂ ਕਿ ਇਸ ਸ਼ੋਅ ਅਤੇ ਇਸ ਤਰ੍ਹਾਂ ਦੇ ਹੋਰ ਸ਼ੋਅ 'ਤੇ ਤੁਰੰਤ ਰੋਕ ਲਗਾਈ ਜਾਵੇ।"
ਇਹ ਵੀ ਪੜ੍ਹੋ: ਇਸ ਮਸ਼ਹੂਰ ਅਦਾਕਾਰ ਖਿਲਾਫ ਦਰਜ ਹੋਈ FIR, ਲੱਗਾ ਕਰੋੜਾਂ ਦੀ ਧੋਖਾਧੜੀ ਦਾ ਦੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CM ਦਾ ਐਲਾਨ, ਸਰਕਾਰੀ ਇਮਾਰਤਾਂ ਲਈ ਇਕ ਸਮਾਨ ਰੰਗ ਕੋਡ ਹੋਵੇਗਾ
NEXT STORY