ਮੁੰਬਈ : ਟੀ.ਵੀ. 'ਤੇ ਇਸ਼ੀਤਾ ਦੇ ਨਾਂ ਨਾਲ ਮਸ਼ਹੂਰ ਹੋ ਚੁੱਕਾ ਅਦਾਕਾਰਾ ਦਿਵਿਯੰਕਾ ਤ੍ਰਿਪਾਠੀ ਨੇ ਹਾਲ ਹੀ 'ਚ ਆਪਣੇ ਸਹਾਇਕ ਅਦਾਕਾਰ ਵਿਵੇਕ ਦਾਹੀਆ ਨਾਲ ਕੁੜਮਾਈ ਕਰ ਲਈ ਹੈ। ਉਸ ਦੇ ਇਕ ਪ੍ਰਸ਼ੰਸਕ ਨੇ ਸੋਸ਼ਲ ਸਾਈਟ 'ਤੇ ਇਸ ਸਮਾਗਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸੂਤਰਾਂ ਅਨੁਸਾਰ 'ਦਿਵਿਯੰਕਾ ਦੇ ਮਾਤਾ-ਪਿਤਾ ਨੇ ਵਿਵੇਕ ਨੂੰ ਪਸੰਦ ਕੀਤਾ। ਉਨ੍ਹਾਂ ਦੇ ਕਹਿਣ 'ਤੇ ਹੀ ਦੋਹਾਂ ਨੇ ਕੁੜਮਾਈ ਕਰਨ ਦਾ ਫੈਸਲਾ ਕੀਤਾ।'' ਦੱਸ ਦੇਈਏ ਕਿ ਦਿਵਿਯੰਕਾ ਅਤੇ ਵਿਵੇਕ ਲੱਗਭਗ ਛੇ ਮਹੀਨਿਆਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਵਿਵੇਕ ਅਤੇ ਦਿਵਿਯੰਕਾ ਟੀ.ਵੀ. ਸੀਰੀਅਲ 'ਯੇ ਹੈਂ ਮੋਹੱਬਤੇਂ' 'ਚ ਕੰਮ ਕਰ ਰਹੇ ਹਨ। ਇਸ ਦੀ ਸ਼ੂਟਿੰਗ ਦੌਰਾਨ ਹੀ ਦੋਵੇਂ ਨੇੜੇ ਆਏ। ਹਾਲਾਂਕਿ ਉਨ੍ਹਾਂ ਨੇ ਆਪਣੇ ਅਫੇਅਰ ਦੀਆਂ ਖ਼ਬਰਾਂ ਨੂੰ ਨਕਾਰ ਦਿੱਤਾ ਹੈ।
2015 ਦੇ ਅਖੀਰ 'ਚ ਇੰਡੀਅਨ ਟੈਲੀ ਅਵਾਰਡਸ ਸੈਰੇਮਨੀ ਦੌਰਾਨ ਦਿਵਿਯੰਕਾ ਤੋਂ ਜਦੋਂ ਉਸ ਦੇ ਅਫੇਅਰ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਸ ਨੇ ਕਿਹਾ ਸੀ, ''ਮੈਂ ਆਪਣੇ ਰਿਲੇਸ਼ਨਸ਼ਿਪ ਬਾਰੇ ਕਦੇ ਕੁਝ ਨਹੀਂ ਕਹਿ ਸਕਦੀ। ਤੁਹਾਨੂੰ ਇਹ ਜਾਣਨ ਦੀ ਲੋੜ ਹੈ ਕਿ ਸੈੱਟ 'ਤੇ ਕੌਣ ਇਹੋ ਜਿਹੀ ਅਫਵਾਹ ਉਡਾ ਰਿਹਾ ਹੈ।''
ਰਿਲੀਜ਼ ਤੋਂ ਪਹਿਲਾਂ ਆਫਤਾਬ ਨੇ ਆਪਣੀ ਫਿਲਮ ਬਾਰੇ ਦਿੱਤਾ ਦਿਲ ਤੋੜਣ ਵਾਲਾ ਬਿਆਨ
NEXT STORY