ਮੁੰਬਈ- ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਨੇ ਹਾਲ ਹੀ 'ਚ ਇੱਕ ਇੰਟਰਵਿਊ 'ਚ ਉਸ ਭਿਆਨਕ ਘਟਨਾ ਦਾ ਖੁਲਾਸਾ ਕੀਤਾ ਜਦੋਂ ਉਨ੍ਹਾਂ ਦੇ ਬਾਂਦਰਾ ਸਥਿਤ ਘਰ 'ਚ ਇੱਕ ਚੋਰ ਨੇ ਚਾਕੂ ਨਾਲ ਹਮਲਾ ਕੀਤਾ ਸੀ। ਇਹ ਘਟਨਾ 16 ਜਨਵਰੀ ਦੀ ਸਵੇਰ ਨੂੰ ਵਾਪਰੀ, ਜਿਸ ਨੇ ਪੂਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ। ਇਕ ਨਿੱਜੀ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਸੈਫ਼ ਨੇ ਦੱਸਿਆ ਕਿ ਕਿਵੇਂ ਉਹ ਖੂਨ ਨਾਲ ਲੱਥਪੱਥ ਸੀ। ਉਸ ਨੇ ਦੱਸਿਆ ਕਿ ਚੋਰ ਉਸ ਦੇ ਪੁੱਤਰ ਜੇਹ ਦੇ ਕਮਰੇ ਚੋਰ ਚਾਕੂ ਲੈ ਕੇ ਦਾਖਲ ਹੋਇਆ, ਜਿਸ ਤੋਂ ਬਾਅਦ ਸਥਿਤੀ ਕਾਬੂ ਤੋਂ ਬਾਹਰ ਹੋ ਗਈ। ਸੈਫ ਨੇ ਦੱਸਿਆ ਕਿ ਕਰੀਨਾ ਚੀਕ ਰਹੀ ਸੀ ਅਤੇ ਜੇਹ ਨੂੰ ਉੱਥੋਂ ਹਟਾਉਣ ਲਈ ਕਹਿ ਰਹੀ ਸੀ। ਤੈਮੂਰ ਦੀ ਪ੍ਰਤੀਕਿਰਿਆ ਵੀ ਹੈਰਾਨੀਜਨਕ ਸੀ। ਸੈਫ ਨੇ ਦੱਸਿਆ ਕਿ ਤੈਮੂਰ ਉਸ ਦੇ ਨਾਲ ਲੀਲਾਵਤੀ ਹਸਪਤਾਲ ਗਿਆ, ਜਿੱਥੇ ਉਸ ਦੀ ਸਰਜਰੀ ਹੋਈ।
ਇਹ ਵੀ ਪੜ੍ਹੋ- ਇਨ੍ਹਾਂ Youtubers ਦੀਆਂ ਵਧੀਆਂ ਮੁਸ਼ਕਲਾਂ, ਮਾਮਲਾ ਪੁੱਜਿਆ ਪੁਲਸ ਸਟੇਸ਼ਨ
ਕਿਵੇਂ ਹੋਈ ਘਟਨਾ ਦੀ ਸ਼ੁਰੂਆਤ
ਸੈਫ ਨੇ ਦੱਸਿਆ ਕਿ ਕਰੀਨਾ ਕਪੂਰ ਖਾਨ ਉਸ ਰਾਤ ਖਾਣੇ ਲਈ ਬਾਹਰ ਗਈ ਹੋਈ ਸੀ ਪਰ ਉਹ ਆ ਗਈ ਸੀ। ਉਦੋਂ ਹੀ ਘਰ ਦਾ ਨੌਕਰ ਭੱਜ ਕੇ ਅੰਦਰ ਆਇਆ ਅਤੇ ਦੱਸਿਆ ਕਿ ਇੱਕ ਚੋਰ ਜੇਹ ਦੇ ਕਮਰੇ 'ਚ ਚਾਕੂ ਲੈ ਕੇ ਦਾਖਲ ਹੋਇਆ ਹੈ ਅਤੇ ਪੈਸੇ ਦੀ ਮੰਗ ਕਰ ਰਿਹਾ ਹੈ। ਸੈਫ ਨੇ ਦੱਸਿਆ ਕਿ ਇਹ ਰਾਤ ਦੇ 2 ਵਜੇ ਦੇ ਕਰੀਬ ਵਾਪਰਿਆ। ਸੈਫ਼ ਨੇ ਕਿਹਾ, "ਮੈਂ ਆਪਣਾ ਆਪਾ ਗੁਆ ਬੈਠਾ ਅਤੇ ਉੱਥੇ ਚਲਾ ਗਿਆ। ਮੈਂ ਦੇਖਿਆ ਕਿ ਉਸ ਆਦਮੀ ਨੇ ਦੋਵੇਂ ਹੱਥਾਂ 'ਚ ਚਾਕੂ ਸਨ ਅਤੇ ਉਸ ਨੇ ਮਾਸਕ ਪਾਇਆ ਹੋਇਆ ਸੀ। ਇਹ ਇੱਕ ਅਜੀਬ ਨਜ਼ਾਰਾ ਸੀ। ਮੈਂ ਉਸ ਨੂੰ ਫੜ ਲਿਆ ਅਤੇ ਹੇਠਾਂ ਖਿੱਚ ਲਿਆ, ਜਿਸ ਤੋਂ ਬਾਅਦ ਸਾਡੀ ਝੜਪ ਸ਼ੁਰੂ ਹੋ ਗਈ। ਉਹ ਮੇਰੀ ਪਿੱਠ 'ਤੇ ਜ਼ੋਰ ਨਾਲ ਮਾਰ ਰਿਹਾ ਸੀ।"
ਕੀ ਹੋਇਆ ਹਮਲੇ ਦੌਰਾਨ
ਸੈਫ਼ ਨੇ ਦੱਸਿਆ ਕਿ ਹਮਲਾਵਰ ਨੇ ਉਸ ਦੀ ਗਰਦਨ 'ਤੇ ਵੀ ਹਮਲਾ ਕੀਤਾ, ਜਿਸ ਨੂੰ ਉਸ ਨੇ ਆਪਣੇ ਹੱਥਾਂ ਨਾਲ ਰੋਕਿਆ। ਉਸ ਦੇ ਹੱਥਾਂ ਅਤੇ ਗੁੱਟ 'ਤੇ ਵੀ ਸੱਟਾਂ ਲੱਗੀਆਂ ਹਨ। ਝਗੜੇ ਦੌਰਾਨ, ਘਰ ਦੀ ਨੌਕਰਾਣੀ ਗੀਤਾ ਨੇ ਹਮਲਾਵਰ ਨੂੰ ਧੱਕਾ ਦੇ ਕੇ ਦੂਰ ਕਰ ਦਿੱਤਾ। ਕਰੀਨਾ ਕਪੂਰ ਖਾਨ ਬੱਚਿਆਂ ਨੂੰ ਸੁਰੱਖਿਅਤ ਥਾਂ 'ਤੇ ਲੈ ਗਈ।
ਇਹ ਵੀ ਪੜ੍ਹੋ- ਕੀ ਗਾਇਕ Ed Sheeran ਨੇ ਸਟ੍ਰੀਟ ਸ਼ੋਅ ਲਈ ਪੁਲਸ ਦੀ ਲਈ ਸੀ ਮਨਜ਼ੂਰੀ, ਖੁੱਲ੍ਹਿਆ ਭੇਤ
ਤੈਮੂਰ ਦੀ ਪ੍ਰਤੀਕਿਰਿਆ
ਸੈਫ ਨੇ ਦੱਸਿਆ ਕਿ ਉਸ ਦਾ ਵੱਡਾ ਪੁੱਤਰ ਤੈਮੂਰ ਪੂਰੀ ਘਟਨਾ ਦੌਰਾਨ ਸ਼ਾਂਤ ਰਿਹਾ। ਤੈਮੂਰ ਵੀ ਉਸ ਦੇ ਨਾਲ ਹਸਪਤਾਲ ਗਿਆ।
ਲੀਲਾਵਤੀ ਹਸਪਤਾਲ 'ਚ ਇਲਾਜ
ਸੈਫ਼ ਨੇ ਕਿਹਾ ਕਿ ਲੀਲਾਵਤੀ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਚਾਕੂ ਤਿੰਨ ਤੋਂ ਚਾਰ ਇੰਚ ਅੰਦਰ ਵੜ ਗਿਆ ਸੀ ਅਤੇ ਰੀੜ੍ਹ ਦੀ ਹੱਡੀ ਦੇ ਨੇੜੇ ਪਹੁੰਚ ਗਿਆ ਸੀ। ਡਾਕਟਰਾਂ ਨੇ ਕਿਹਾ ਕਿ ਜੇਕਰ ਇੱਕ ਮਿਲੀਮੀਟਰ ਦੀ ਵੀ ਗਲਤੀ ਹੁੰਦੀ, ਤਾਂ ਅਧਰੰਗ ਹੋ ਸਕਦਾ ਸੀ। ਸੈਫ ਦੀ ਸਰਜਰੀ ਛੇ ਘੰਟੇ ਚੱਲੀ।
ਇਹ ਵੀ ਪੜ੍ਹੋ- ਕੇਸ ਦਰਜ ਹੋਣ ਤੋਂ ਬਾਅਦ ਮਸ਼ਹੂਰ YOUTUBER ਨੇ ਮੰਗੀ ਮੁਆਫ਼ੀ
ਇਸ ਦੌਰਾਨ, ਮੁੰਬਈ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਦੋਸ਼ੀ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਦੇ ਫਿੰਗਰਪ੍ਰਿੰਟ ਦੇ ਨਮੂਨੇ ਸੈਫ ਅਲੀ ਖਾਨ 'ਤੇ ਹਮਲੇ ਨਾਲ ਸਬੰਧਤ ਮਾਮਲੇ ਨਾਲ ਮੇਲ ਖਾਂਦੇ ਹਨ। ਪੁਲਸ ਨੇ ਕਿਹਾ ਕਿ ਅਦਾਕਾਰ ਦੇ ਘਰ ਤੋਂ ਨਮੂਨੇ ਇਕੱਠੇ ਕੀਤੇ ਗਏ ਹਨ ਅਤੇ ਵਿਸ਼ਲੇਸ਼ਣ ਲਈ ਭੇਜੇ ਗਏ ਹਨ। ਇਸ ਘਟਨਾ ਨੇ ਸੈਫ ਅਲੀ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਡੂੰਘਾ ਸਦਮਾ ਪਹੁੰਚਾਇਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਸ ਦਰਜ ਹੋਣ ਤੋਂ ਬਾਅਦ ਮਸ਼ਹੂਰ YOUTUBER ਨੇ ਮੰਗੀ ਮੁਆਫ਼ੀ
NEXT STORY