ਮੁੰਬਈ—ਪਾਕਿਸਤਾਨ ਦੇ ਸਾਬਕਾ ਮਹਾਨ ਕ੍ਰਿਕਟਰ ਵਸੀਮ ਅਕਰਾਮ , ਕਪਿਲ ਸਰਮਾ ਦੇ ਨਵੇਂ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਰੋਮਾਂਟਿਕ ਅੰਦਾਜ 'ਚ ਨਜ਼ਰ ਆਏ। ਜਿਸ 'ਚ ਉਹ ਆਪਣੀ ਪਤਨੀ ਸ਼ਨੀਰਾਂ ਨੂੰ ਪ੍ਰਪੋਜ ਕਰਦੇ ਨਜ਼ਰ ਆਏ। ਇਸ ਐਪੀਸੋਡ ਨੂੰ ਸੋਨੀ ਚੈਨਲ ਇੰਟਰਟੇਨਮੈਟ ਟੀ.ਵੀ 'ਤੇ ਇਸ ਹਫਤੇ ਦੇ ਆਖਰ 'ਚ ਦਿਖਾਇਆ ਜਾਵੇਗਾ।
ਜਾਣਕਾਰੀ ਅਨੁਸਾਰ ਜਦੋਂ ਕਪਿਲ ਨੇ ਉਨ੍ਹਾਂ ਦੀ ਲਵ ਸਟੋਰੀ ਦੇ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਮੰਨਿਆ ਕਿ ਇਹ ਉਨ੍ਹਾਂ ਦਾ ਪਹਿਲੀ ਨਜ਼ਰ ਵਾਲਾ ਪਿਆਰ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਸੇ ਨੂੰ ਵੀ ਪ੍ਰੋਪਜ਼ ਨਹੀਂ ਕੀਤਾ।
ਜਾਣਕਾਰੀ ਅਨੁਸਾਰ ਇਸ ਤੋਂ ਬਾਅਦ ਉਨ੍ਹਾਂ ਨੇ ਗੋਡਿਆ ਦੇ ਭਾਰ ਬਿਹ ਕੇ ਫੂੱਲ ਅਤੇ ਮੁੰਦਰੀ ਦਿੰਦੇ ਹੋਏ ਸ਼ਨੀਰਾਂ ਨੂੰ ਪ੍ਰੋਪਜ਼ ਕੀਤਾ। ਉਹ ਬੇੱਹਦ ਖੁਸ਼ ਸਨ ਜਦੋਂ ਸ਼ਨੀਰਾਂ ਨੇ ਉਨ੍ਹਾਂ ਦੇ ਪ੍ਰੋਪਜ਼ ਨੂੰ ਸਵੀਕਾਰ ਕਰ ਲਿਆ।
PICS: TV ਤੋਂ ਲੈ ਕੇ ਬਾਲੀਵੁੱਡ ਦੀਆਂ ਅਦਾਕਾਰਾ ਹੋ ਚੁੱਕੀਆ ਹਨ ਘਰੇਲੂ ਹਿੰਸਾ ਦਾ ਸ਼ਿਕਾਰ
NEXT STORY