ਮੁੰਬਈ- ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਸਾਲ 2022 'ਚ ਪਤੀ ਨਿਕ ਜੋਨਸ ਨਾਲ ਸਰੋਗੇਸੀ ਰਾਹੀਂ ਧੀ ਮਾਲਤੀ ਮੈਰੀ ਦਾ ਸੁਆਗਤ ਕੀਤਾ। ਜੋੜੇ ਦੀ ਧੀ ਹੁਣ 2 ਸਾਲ ਦੀ ਹੈ ਅਤੇ ਘਰ ਦੇ ਕੰਮਾਂ 'ਚ ਆਪਣੀ ਮਾਂ ਦੀ ਮਦਦ ਕਰ ਰਹੀ ਹੈ। ਆਪਣੀ ਧੀ ਦਾ ਇਹ ਅੰਦਾਜ਼ ਦੇਖ ਕੇ ਪ੍ਰਿਯੰਕਾ ਦਾ ਦਿਲ ਖੁਸ਼ੀ ਨਾਲ ਭਰ ਗਿਆ ਅਤੇ ਉਸ ਨੇ ਛੋਟੀ ਗੁੱਡੀ ਦੇ ਸਾਹਸ ਦੀ ਝਲਕ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।

ਪ੍ਰਿਯੰਕਾ ਵੱਲ਼ੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਮਾਲਤੀ ਆਪਣੇ ਛੋਟੇ-ਛੋਟੇ ਹੱਥਾਂ ਨਾਲ ਰੋਟੀਆਂ ਬਣਾਉਂਦੀ ਨਜ਼ਰ ਆ ਰਹੀ ਹੈ। ਨੰਨ੍ਹੀ ਦਾ ਅੰਦਾਜ਼ ਦੇਖ ਕੇ ਪ੍ਰਸ਼ੰਸਕ ਕਾਫੀ ਹੈਰਾਨ ਹਨ ਅਤੇ ਹਰ ਕੋਈ ਉਸ 'ਤੇ ਕਾਫੀ ਪਿਆਰ ਬਰਸਾ ਰਿਹਾ ਹੈ।

ਇੱਕ ਤਸਵੀਰ ਪ੍ਰਿਯੰਕਾ ਨੇ ਆਪਣੀ ਮਨਪਸੰਦ ਸਬਜ਼ੀ ਭਿੰਡੀ ਦੀ ਝਲਕ ਦਿਖਾਈ ਹੈ, ਜੋ ਉਸ ਦੀ ਮਾਂ ਨੇ ਅਦਾਕਾਰਾ ਲਈ ਤਿਆਰ ਕੀਤੀ ਹੈ।ਇਸ ਤੋਂ ਇਲਾਵਾ ਇਕ ਤਸਵੀਰ 'ਚ ਪ੍ਰਿਯੰਕਾ ਮਾਲਤੀ ਮੈਰੀ ਨਾਲ ਮਾਈਕ ਨਾਲ ਗਾਉਂਦੀ ਨਜ਼ਰ ਆ ਰਹੀ ਹੈ।

ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਦ ਬਲੱਫ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਹਾਲਾਂਕਿ, ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਸਮਾਂ ਕੱਢਦੀ ਹੈ।

ਅਦਾਕਾਰਾ ਨਿਸ਼ਾ ਬਾਨੋ ਨੇ ਪਤੀ ਨਾਲ ਗੁਰੂ ਘਰ ਕੀਤੀ ਸੇਵਾ
NEXT STORY