ਮੁੰਬਈ- ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਜੋੜੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਚਰਚਾ 'ਚ ਹਨ। ਪ੍ਰਸ਼ੰਸਕ ਅਤੇ ਸਿਤਾਰੇ ਰਣਬੀਰ ਅਤੇ ਆਲੀਆ ਨੂੰ ਸ਼ੁੱਭਕਾਮਨਾਵਾਂ ਦੇ ਰਹੇ ਹਨ। ਰਣਬੀਰ ਦੀ ਸਾਬਕਾ ਪ੍ਰੇਮਿਕਾ ਕੈਟਰੀਨਾ ਕੈਫ ਅਤੇ ਦੀਪਿਕਾ ਪਾਦੁਕੋਣ ਨੇ ਨਵੇਂ ਵਿਆਹ ਜੋੜੇ ਨੂੰ ਵਿਆਹ ਦੀ ਵਧਾਈ ਦਿੱਤੀ ਹੈ।
ਕੈਟਰੀਨਾ ਨੇ ਆਲੀਆ ਅਤੇ ਰਣਬੀਰ ਦੀਆਂ ਤਸਵੀਰਾਂ 'ਤੇ ਕੁਮੈਂਟ ਕਰਕੇ ਲਿਖਿਆ-'ਤੁਹਾਨੂੰ ਦੋਵਾਂ ਨੂੰ ਵਧਾਈ, ਤੁਹਾਨੂੰ ਢੇਰ ਸਾਰਾ ਪਿਆਰ ਅਤੇ ਖੁਸ਼ੀਆਂ ਮਿਲਣ'।
ਉਧਰ ਦੀਪਿਕਾ ਨੇ ਆਲੀਆ ਅਤੇ ਰਣਬੀਰ ਨੂੰ ਵਧਾਈ ਦਿੰਦੇ ਹੋਏ ਲਿਖਿਆ-'ਤੁਹਾਨੂੰ ਦੋਵਾਂ ਨੂੰ ਜੀਵਨ ਭਰ ਪਿਆਰ, ਰੋਸ਼ਨੀ ਅਤੇ ਹਾਸੇ ਦੀਆਂ ਸ਼ੁੱਭਕਾਮਨਾਵਾਂ'।
ਤੁਹਾਨੂੰ ਦੱਸ ਦੇਈਏ ਕਿ ਆਲੀਆ ਤੋਂ ਪਹਿਲੇ ਰਣਬੀਰ ਦੀਪਿਕਾ ਅਤੇ ਕੈਟਰੀਨਾ ਦੇ ਨਾਲ ਰਿਲੇਸ਼ਨਸ਼ਿਪ 'ਚ ਸਨ। ਹੁਣ ਸਭ ਆਪਣੀ ਜ਼ਿੰਦਗੀ 'ਚ ਅੱਗੇ ਵੱਧ ਚੁੱਕੇ ਹਨ ਅਤੇ ਆਪਣੇ-ਆਪਣੇ ਪਾਰਟਨਰ ਦੇ ਨਾਲ ਖੁਸ਼ਹਾਲ ਜ਼ਿੰਦਗੀ ਜੀ ਰਹੇ ਹਨ।
'ਤੈਨੂੰ ਲੈ ਕੇ ਮੈਂ ਜਾਵਾਂਗਾ...ਲਾੜੀ ਆਲੀਆ ਨੂੰ ਗੋਦ 'ਚ ਚੁੱਕ ਰਣਬੀਰ ਨੇ ਦਿੱਤੇ ਪੋਜ਼, ਦੇਖੋ ਖੂਬਸੂਰਤ ਤਸਵੀਰਾਂ'
NEXT STORY