ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੌਣ ਅਕਸਰ ਆਪਣੀ ਲੁੱਕ ਅਤੇ ਸਟਾਈਲ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਦੀਪਿਕਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਕਾਫ਼ੀ ਸ਼ਾਨਦਾਰ ਲੁੱਕ 'ਚ ਨਜ਼ਰ ਆ ਰਹੀ ਹੈ।

ਇਸ ਵਾਰ ਦੀਪਿਕਾ ਪਾਦੂਕੌਣ ਦਾ ਸਾੜ੍ਹੀ ਦਾ ਲੁੱਕ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।

ਪੀਲੇ ਰੰਗ ਦੀ ਸਾੜ੍ਹੀ 'ਚ ਦੀਪਿਕਾ ਪਾਦੂਕੌਣ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਦੀਪਿਕਾ ਪਾਦੂਕੌਣ ਜਲਦ ਹੀ ਮਸ਼ਹੂਰ ਕੋਰੀਓਗ੍ਰਾਫਰ ਫਰਾਹ ਖ਼ਾਨ ਨਾਲ 'ਕੌਨ ਬਨੇਗਾ ਕਰੋੜਪਤੀ 13' 'ਚ ਨਜ਼ਰ ਆਵੇਗੀ, ਜਿਸ 'ਚ ਉਹ ਬੇਹੱਦ ਖ਼ਾਸ ਲੁੱਕ 'ਚ ਨਜ਼ਰ ਆਵੇਗੀ।

ਇਸ ਦੌਰਾਨ ਦੀਪਿਕਾ ਪਾਦੂਕੌਣ ਇਸ ਪਹਿਰਾਵੇ 'ਚ ਨਜ਼ਰ ਆਵੇਗੀ।

ਦੱਸਿਆ ਜਾ ਰਿਹਾ ਹੈ ਕਿ ਦੀਪਿਕਾ ਪਾਦੂਕੌਣ ਦੀ ਇਸ ਸਾੜ੍ਹੀ ਦੀ ਕੀਮਤ 20 ਹਜ਼ਾਰ ਰੁਪਏ ਤੋਂ ਵੀ ਘੱਟ ਹੈ। ਇਸ ਦੀ ਕੀਮਤ 19,800 ਰੁਪਏ ਹੈ।

ਇਹ ਮਸ਼ਹੂਰ ਫੈਸ਼ਨ ਡਿਜ਼ਾਈਨਰ ਪਾਇਲ ਖੰਡੇਲਵਾਲ ਦਾ ਕਲੈਕਸ਼ਨ ਹੈ।


ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਪਹਿਲਾ ਬਿਆਨ, ਆਖੀਆਂ ਇਹ ਗੱਲਾਂ
NEXT STORY