ਮੁੰਬਈ- ਬਾਲੀਵੁੱਡ ਸਟਾਰ ਦੀਪਿਕਾ ਪਾਦੁਕੋਣ ਨੇ ਸਵੀਡਨ ਦੇ ਸਟੌਕਹੋਮ 'ਚ ਹੋਏ ਕਾਰਟੀਅਰ ਹਾਈ ਜਿਊਲਰੀ ਇਵੈਂਟ ਦੌਰਾਨ ਆਪਣੀ ਸ਼ਾਨਦਾਰ ਮੌਜੂਦਗੀ ਨਾਲ ਹਰ ਕਿਸੇ ਨੂੰ ਮੰਤ੍ਰਮੁਗਧ ਕਰ ਦਿੱਤਾ। ਦੀਪਿਕਾ ਪਾਦੂਕੋਣ ਨਾ ਸਿਰਫ਼ ਭਾਰਤ ਦੀ ਚੋਟੀ ਦੀ ਅਦਾਕਾਰਾ ਹੈ, ਸਗੋਂ ਇੱਕ ਗਲੋਬਲ ਆਈਕਨ ਵੀ ਹੈ, ਜੋ ਅੰਤਰਰਾਸ਼ਟਰੀ ਲਗਜ਼ਰੀ ਵਰਲਡ ਵਿੱਚ ਭਾਰਤ ਦੀ ਪਹਿਲੀ ਗਲੋਬਲ ਲਗਜ਼ਰੀ ਬ੍ਰਾਂਡ ਅੰਬੈਸਡਰ ਬਣ ਕੇ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾ ਰਹੀ ਹੈ। ਇਸ ਇਵੈਂਟ ਵਿੱਚ ਦੀਪਿਕਾ ਰੈੱਡ ਡਰੈੱਸ ਵਿਚ ਰੌਇਲ ਲੱਗ ਰਹੀ ਸੀ। ਉਨ੍ਹਾਂ ਨੇ ਖੁੱਲ੍ਹੇ ਵਾਲ ਅਤੇ ਕਾਰਟੀਅਰ ਦੀ ਬੇਮਿਸਾਲ ਹਾਈ ਜਿਊਲਰੀ ਨਾਲ ਆਪਣੀ ਲੁੱਕ ਨੂੰ ਰੌਇਲ ਟੱਚ ਦਿੱਤਾ।

ਇਸ ਮੌਕੇ ਉਨ੍ਹਾਂ ਨਾਲ ਹਾਲੀਵੁੱਡ ਅਦਾਕਾਰਾ ਜੋਇ ਸਲਦਾਨਾ ਸਮੇਤ ਕਈ ਅੰਤਰਰਾਸ਼ਟਰੀ ਚਿਹਰੇ ਵੀ ਨਜ਼ਰ ਆਏ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੀਪਿਕਾ ਕਾਰਟੀਅਰ ਦੇ ਇਵੈਂਟ ਵਿੱਚ ਦਿਖਾਈ ਦਿੱਤੀ, ਉਹ ਇਸ ਤੋਂ ਪਹਿਲਾਂ ਆਬੂਧਾਬੀ 'ਚ ਹੋਏ ਕਾਰਟੀਅਰ ਦੇ 25ਵੇਂ ਐਨੀਵਰਸਰੀ ਸੈਲੀਬ੍ਰੇਸ਼ਨ ਵਿੱਚ ਵੀ ਸ਼ਿਰਕਤ ਕਰ ਚੁੱਕੀ ਹੈ। ਦੀਪਿਕਾ ਦੀ ਤਾਜ਼ਾ ਤਸਵੀਰਾਂ ਨੇ ਇੰਟਰਨੈਟ 'ਤੇ ਧਮਾਲ ਮਚਾ ਦਿੱਤਾ ਹੈ। ਫੈਨਜ਼ ਉਨ੍ਹਾਂ ਦੇ ਰੈੱਡ ਰੌਇਲ ਲੁੱਕ ਨੂੰ ਲੈ ਕੇ ਪਿਆਰ ਭਰੇ ਕਮੈਂਟ ਕਰ ਰਹੇ ਹਨ। ਕਾਰਟੀਅਰ ਦੀ ਗਲੋਬਲ ਐਂਬੈਸਡਰ ਵਜੋਂ, ਦੀਪਿਕਾ ਪਾਦੁਕੋਣ ਅੱਜ ਇੰਡੀਅਨ ਸਟਾਈਲ ਅਤੇ ਪਾਵਰ ਨੂੰ ਨਵੇਂ ਦੌਰ ਵਿਚ ਲੈ ਕੇ ਜਾ ਰਹੀ ਹੈ।

ਮਲਿਆਲਮ ਅਦਾਕਾਰ ਊਨੀ ਮੁਕੁੰਦਨ ’ਤੇ ਕੁੱਟਮਾਰ ਦਾ ਦੋਸ਼, ਪੁਲਸ ਨੇ ਮਾਮਲਾ ਕੀਤਾ ਦਰਜ
NEXT STORY