ਕੋਚੀ (ਏਜੰਸੀ)- ਮਸ਼ਹੂਰ ਮਲਿਆਲਮ ਅਦਾਕਾਰ ਊਨੀ ਮੁਕੁੰਦਨ ’ਤੇ ਆਪਣੇ ਮੈਨੇਜਰ ਨਾਲ ਕੁੱਟਮਾਰ ਕਰਨ ਦਾ ਦੋਸ਼ ਲੱਗਾ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਆਪਣੀ ਸ਼ਿਕਾਇਤ ਵਿਚ ਪੇਸ਼ੇਵਰ ਮੈਨੇਜਰ ਵਿਪਿਨ ਕੁਮਾਰ ਨੇ ਦੋਸ਼ ਲਗਾਇਆ ਕਿ ਮੁਕੁੰਦਨ ਨੇ ਇਕ ਹੋਰ ਅਦਾਕਾਰ ਦੀ ਫਿਲਮ ਦੀ ਸਮੀਖਿਆ ਰਿਕਾਰਡ ਕਰਨ ’ਤੇ ਉਸ ਨੂੰ ਥੱਪੜ ਮਾਰਿਆ।
ਪੁਲਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਕੱਕਨਾਡ ’ਚ ਇਕ ਅਪਾਰਟਮੈਂਟ ਦੇ ਕੰਪਲੈਕਸ ਦੀ ਬੇਸਮੈਂਟ ਪਾਰਕਿੰਗ ਵਿਚ ਵਾਪਰੀ। ਵਿਪਿਨ ਕੁਮਾਰ ਨੇ ਇਹ ਵੀ ਦੋਸ਼ ਲਗਾਇਆ ਕਿ ਮੁਕੁੰਦਨ ਨੇ ਉਸ ਨੂੰ ਅਪਸ਼ਬਦ ਕਹੇ ਅਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਪੁਲਸ ਨੇ ਦੱਸਿਆ ਕਿ ‘ਮਾਰਕੋ’ ਫਿਲਮ ਦੇ ਅਦਾਕਾਰ ਊਨੀ ਮੁਕੁੰਦਨ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਨੇ ਇਨ੍ਹਾਂ ਦੋਸ਼ਾਂ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਕ੍ਰਾਈਮ ਥ੍ਰੀਲਰ ਫਿਲਮ 'ਠੱਗਸ ਆਫ ਗੋਆ' 30 ਮਈ ਨੂੰ ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼
NEXT STORY