ਐਂਟਰਟੇਨਮੈਂਟ ਡੈਸਕ- ਅਦਾਕਾਰਾ ਦੀਪਿਕਾ ਪਾਦੁਕੋਣ (39) ਆਬੂਧਾਬੀ ਟੂਰਿਜ਼ਮ ਲਈ ਇਕ ਪ੍ਰਚਾਰ ਮੁਹਿੰਮ ਨੂੰ ਲੈ ਕੇ ਇਕ ਵਾਰ ਫਿਰ ਸੋਸ਼ਲ ਮੀਡੀਆ ’ਤੇ ਖ਼ਬਰਾਂ ’ਚ ਹੈ। ਇਸ ਵਾਰ ਉਹ ਸ਼ੇਖ ਜ਼ਾਇਦ ਗ੍ਰੈਂਡ ਮਸਜਿਦ ’ਚ ਹਿਜਾਬ ਪਹਿਨੀ ਵਿਖਾਈ ਦੇ ਰਹੀ ਹੈ।
ਪਾਦੁਕੋਣ ਆਪਣੇ ਪਤੀ ਨਾਲ ਆਬੂਧਾਬੀ ਦੇ ਸੱਭਿਆਚਾਰ ਤੇ ਸੈਰ-ਸਪਾਟਾ ਵਿਭਾਗ ਦੇ ਮੰਜ਼ਿਲ ਬ੍ਰਾਂਡ ‘ਐਕਸਪੀਰੀਅੰਸ ਆਬੂਧਾਬੀ’ ਲਈ ਬ੍ਰਾਂਡ ਅੰਬੈਸਡਰ ਬਣੀ ਹੈ। ‘ਮੇਰਾ ਸੁਕੂਨ’' ਸਿਰਲੇਖ ਵਾਲੇ ਪ੍ਰਮੋਸ਼ਨਲ ਵੀਡੀਓ ’ਚ ਉਹ ਆਪਣੇ ਪਤੀ ਨਾਲ ਆਬੂਧਾਬੀ ਦਾ ਦੌਰਾ ਕਰਦੀ ਵਿਖਾਈ ਦੇ ਰਹੀ ਹੈ। ਇਕ ਦ੍ਰਿਸ਼ ’ਚ ਦੋਵੇਂ ਗ੍ਰੈਂਡ ਮਸਜਿਦ ’ਚ ਵਿਖਾਈ ਦੇ ਰਹੇ ਹਨ। ਦੀਪਿਕਾ ‘ਅਬਾਯਾ’ ਤੇ ਹਿਜਾਬ ’ਚ ਨਜ਼ਰ ਆਉਂਦੀ ਹੈ।
ਪ੍ਰਮੋਸ਼ਨਲ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕੁਝ ਲੋਕਾਂ ਨੇ ਦੀਪਿਕਾ ਨੂੰ ਰੂੜੀਵਾਦੀ ਪਹਿਰਾਵੇ ਨੂੰ ਉਤਸ਼ਾਹਿਤ ਕਰਨ ਲਈ ‘ਨਕਲੀ ਨਾਰੀਵਾਦੀ’ ਕਿਹਾ ਜਦੋਂ ਕਿ ਦੂਜਿਆਂ ਨੇ ਉਸ ਦੇ ਫੈਸਲੇ ਦਾ ਬਚਾਅ ਕੀਤਾ ਤੇ ਅਰਬ ਦੇਸ਼ਾਂ ਦੇ ਸੱਭਿਆਚਾਰ ਲਈ ਸਤਿਕਾਰ ਪ੍ਰਗਟ ਕੀਤਾ।
ਪਾਦੂਕੋਣ ਦੇ ਆਲੋਚਕਾਂ ਨੇ ਦਲੀਲ ਦਿੱਤੀ ਕਿ ਹਿਜਾਬ ਪਹਿਨਣ ਦਾ ਉਸ ਦਾ ਫੈਸਲਾ 2015 ਦੇ ‘ਮਾਈ ਚੁਆਇਸ’ ਵੀਡੀਓ ’ਚ ਉਸ ਦੀ ਦਿੱਖ ਦੇ ਬਿਲਕੁਲ ਉਲਟ ਸੀ, ਜਿਸ ’ਚ ਉਸ ਨੇ ਔਰਤਾਂ ਨੂੰ ਆਪਣੀਆਂ ਸ਼ਰਤਾਂ ’ਤੇ ਰਹਿਣ, ਪਹਿਰਾਵਾ ਪਾਉਣ ਤੇ ਪਿਆਰ ਕਰਨ ਦੀ ਆਜ਼ਾਦੀ ਦੀ ਵਕਾਲਤ ਕੀਤੀ ਸੀ।
ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਮੁੰਬਈ 'ਚ YRF ਸਟੂਡੀਓ ਦਾ ਕੀਤਾ ਦੌਰਾ, ਰਾਨੀ ਮੁਖਰਜੀ ਨਾਲ ਦੇਖੀ ਫਿਲਮ
NEXT STORY