ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਅਦਾਕਾਰੀ ਦੇ ਨਾਲ-ਨਾਲ ਕਈ ਬਿਜ਼ਨੈੱਸ ਵੀ ਸੰਭਾਲਦੀ ਹੈ। ਅਦਾਕਾਰਾ ਕਈ ਫੈਸ਼ਨ ਬ੍ਰਾਂਡਸ ਦੀ ਅੰਬੈਸਡਰ ਵੀ ਹੈ। ਦੂਜੇ ਪਾਸੇ ਅਦਾਕਾਰਾ ਨੇ ਇਕ ਲਾਈਫਸਟਾਈਲ ਬ੍ਰਾਂਡ ਦੀ ਸਥਾਪਨਾ ਦਾ ਐਲਾਨ ਕਰ ਦਿੱਤਾ ਹੈ।
ਦੀਪਿਕਾ ਜਲਦ ਹੀ ਇਸ ਬ੍ਰਾਂਡ ਨੂੰ ਲਾਂਚ ਕਰੇਗੀ, ਜਿਸ ਦੀਆਂ ਜੜ੍ਹਾਂ ਭਾਰਤ ਨਾਲ ਹੀ ਜੁੜੀਆਂ ਹੋਣਗੀਆਂ ਪਰ ਇਹ ਬ੍ਰਾਂਡ ਦੁਨੀਆ ਭਰ ’ਚ ਉਪਲੱਬਧ ਹੋਵੇਗਾ। ਇਸ ’ਚ ਸਭ ਤੋਂ ਪਹਿਲਾਂ ਬਿਊਟੀ ਤੇ ਸਕਿਨ ਕੇਅਰ ਨੂੰ ਧਿਆਨ ’ਚ ਰੱਖਦਿਆਂ ਪ੍ਰੋਡਕਟ ਲਾਂਚ ਕੀਤੇ ਜਾਣਗੇ।

ਇਸ ਬਾਰੇ ਗੱਲ ਕਰਦਿਆਂ ਦੀਪਿਕਾ ਨੇ ਕਿਹਾ, ‘ਮੇਰਾ ਮੰਨਣਾ ਹੈ ਕਿ ਭਾਰਤ ਦੀ ਸਥਿਤੀ ਹਮੇਸ਼ਾ ਵੱਖ ਰਹੀ ਹੈ। ਬਾਕੀ ਦੁਨੀਆ ’ਚ ਸਾਡੀ ਜ਼ਬਰਦਸਤ ਪਹੁੰਚ ਹੈ, ਅਸੀਂ ਇਕ ਅਜਿਹੇ ਦੇਸ਼ ’ਚ ਹਾਂ, ਜੋ ਕਦਰਾਂ-ਕੀਮਤਾਂ, ਸੰਸਕ੍ਰਿਤੀ ਤੇ ਵਿਰਾਸਤ ’ਚ ਸਮਾਇਆ ਹੈ, ਜਿਸ ’ਤੇ ਸਾਨੂੰ ਬੇਹੱਦ ਮਾਣ ਹੈ।’

ਦੀਪਿਕਾ ਨੇ ਅੱਗੇ ਕਿਹਾ, ‘ਸਾਡੀ ਕੋਸ਼ਿਸ਼ ਇਕ ਅਜਿਹੇ ਬ੍ਰਾਂਡ ਦਾ ਨਿਰਮਾਣ ਕਰਨਾ ਹੈ, ਜਿਸ ਦੀਆਂ ਜੜ੍ਹਾਂ ਭਾਰਤ ’ਚ ਹਨ, ਫਿਰ ਵੀ ਇਸ ਦੀ ਪਹੁੰਚ ਤੇ ਅਪੀਲ ਵਿਸ਼ਵ ਪੱਧਰੀ ਹੈ।’ ਦੀਪਿਕਾ ਨੇ ਬ੍ਰਾਂਡ ਲਾਂਚ ਕਰਨ ਦੀ ਜਾਣਕਾਰੀ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਦਿੱਤੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮਾਂ ਨੂੰ ਅੰਤਿਮ ਵਿਦਾਈ ਦੇਣ ਸ਼ਮਸ਼ਾਨਘਾਟ ਪਹੁੰਚੇ ਅਕਸ਼ੇ ਕੁਮਾਰ, ਨਜ਼ਰ ਆਏ ਇਹ ਸਿਤਾਰੇ
NEXT STORY