ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਜੋੜੀ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਘਰ 'ਚ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਜਲਦੀ ਹੀ ਇਸ ਜੋੜੇ ਦੇ ਘਰ ਇੱਕ ਛੋਟਾ ਜਿਹਾ ਮਹਿਮਾਨ ਆਉਣ ਵਾਲਾ ਹੈ। ਦੀਪਿਕਾ ਪਾਦੂਕੋਣ ਸਤੰਬਰ 'ਚ ਬੱਚੇ ਨੂੰ ਜਨਮ ਦੇਵੇਗੀ।ਨਵੇਂ ਮਾਪਿਆਂ ਨੇ ਆਪਣੇ ਆਉਣ ਵਾਲੇ ਬੱਚੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕੁਝ ਖਾਸ ਚੀਜ਼ਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਬੱਚੇ ਬਾਰੇ ਕਈ ਜਾਣਕਾਰੀਆਂ ਸਾਹਮਣੇ ਆਈਆਂ ਹਨ। ਦੀਪਿਕਾ ਦੇ ਬੇਬੀ ਦੇ ਖਾਸ ਤੋਹਫੇ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਦੱਸਿਆ ਹੈ ਕਿ ਇਹ ਲੜਕਾ ਹੋਵੇਗਾ ਜਾਂ ਲੜਕੀ।

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੋਵੇਂ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ 'ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਹਨ। ਖੁਦ ਦੀਪਿਕਾ ਨੂੰ ਕਈ ਵਾਰ ਪ੍ਰੈਗਨੈਂਸੀ ਦੌਰਾਨ ਵੀ ਬੱਚੇ ਲਈ ਸ਼ਾਪਿੰਗ ਕਰਦੇ ਦੇਖਿਆ ਗਿਆ ਹੈ। ਅਜਿਹੇ 'ਚ ਇਕ ਗਿਫਟ ਪੇਜ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤੋਹਫਾ ਦੀਪਿਕਾ ਪਾਦੂਕੋਣ ਦੇ ਬੱਚੇ ਲਈ ਹੈ। ਗਿਫਟਿੰਗ ਪੇਜ ਦੁਆਰਾ ਸ਼ੇਅਰ ਕੀਤੀ ਗਈ ਤਸਵੀਰ, ਜਿਸ 'ਚ ਇੱਕ ਕੈਪਸ਼ਨ ਵੀ ਲਿਖਿਆ ਹੈ, ਦੀਪਿਕਾ ਪਾਦੂਕੋਣ ਦਾ ਆਰਡਰ ਕੀਤਾ ਗਿਫਟ ਤਿਆਰ ਹੈ। ਗਿਫਟ ਪੈਕ ਨੂੰ ਨੀਲੇ ਰੰਗ 'ਚ ਸਜਾਇਆ ਗਿਆ ਹੈ। ਨੀਲੇ ਰੰਗ ਨੂੰ ਦੇਖਦੇ ਹੀ ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾ ਲਿਆ ਸੀ ਕਿ ਦੀਪਿਕਾ ਅਤੇ ਰਣਵੀਰ ਪੁੱਤਰ ਦੇ ਮਾਤਾ-ਪਿਤਾ ਬਣਨਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਹਿੰਸਾ ਖ਼ਿਲਾਫ਼ ਸਲਮਾਨ ਖ਼ਾਨ ਤੇ ਸੰਜੇ ਦੱਤ ਦਾ ਫਰਮਾਨ; ਏਪੀ ਢਿੱਲੋਂ ਨੇ ਬਦਮਾਸ਼ਾਂ ਨੂੰ ਇੰਝ ਪਾਈ ਨੱਥ (ਵੀਡੀਓ)
NEXT STORY