ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਦੀ ਫ਼ਿਲਮ 'ਰਾਧੇ-ਓਰ ਮੋਸਟ ਵਾਂਟੇਡ ਭਾਈ' 13 ਨੂੰ ਜ਼ੀ 5- ਜ਼ੀਪਲੈਕਸ ’ਤੇ ਪੇਅ ਪਰ ਵਿਊ ਮਾਡਲ ਤਹਿਤ ਰਿਲੀਜ਼ ਹੋਈ ਸੀ ਪਰ ਰਿਲੀਜ਼ ਹੋਣ ਦੇ ਨਾਲ ਹੀ ਫ਼ਿਲਮ ਨੂੰ ਪਾਇਰੇਸੀ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਜਿਸ ਨੂੰ ਲੈ ਕੇ ਸਲਮਾਨ ਨੇ ਖ਼ੁਦ ਸੋਸ਼ਲ ਮੀਡੀਆ ਦੇ ਜ਼ਰੀਏ ਚਿਤਾਵਨੀ ਦਿੱਤੀ ਸੀ। ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜੇਜ਼ ਨੇ ਇਸ ਮਾਮਲੇ ’ਚ ਪੁਲਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਸੀ। ਹੁਣ ਦਿੱਲੀ ਹਾਈ ਕੋਰਟ ਨੇ ਫ਼ਿਲਮ 'ਰਾਧੇ' ਦੀ ਪਾਇਰੇਸੀ ਕਰਨ ਵਾਲਿਆਂ ਖ਼ਿਲਾਫ਼ ਐਕਸ਼ਨ ਲੈਣ ਦਾ ਆਦੇਸ਼ ਵਟਸਐਪ ਅਤੇ ਸੋਸ਼ਲ ਮੀਡੀਆ ਸਾਈਟਸ ਨੂੰ ਦਿੱਤਾ ਹੈ।
ਲਾਈਵ ਲਾ ਵੈੱਬਸਾਈਟ ਦੀ ਰਿਪੋਰਟ ਅਨੁਸਾਰ ਦਿੱਲੀ ਹਾਈਕੋਰਟ ਦੇ ਜੱਜ ਜਸਟਿਸ ਸੰਜੀਵ ਨਰੂਲਾ ਦੀ ਏਕਲ ਬੈਂਚ ਨੇ ਵਟਸਐਪ ਅਤੇ ਦੂਜੀਆਂ ਸੋਸ਼ਲ ਮੀਡੀਆ ਸਾਈਟਸ ਨੂੰ ਆਦੇਸ਼ ਦਿੱਤਾ ਹੈ ਕਿ ਜਿਨ੍ਹਾਂ ਦੇ ਅਕਾਊਂਟਸ ਤੋਂ ਫ਼ਿਲਮ ਦਾ ਲਿੰਕ ਸ਼ੇਅਰ ਕੀਤਾ ਜਾ ਰਿਹਾ ਹੈ ਜਾਂ ਵੇਚਿਆ ਜਾਂ ਰਿਹਾ ਹੈ ਉਨ੍ਹਾਂ ਅਕਾਊਂਟਸ ਨੂੰ ਸਸਪੈਂਡ ਕੀਤਾ ਜਾਵੇ। ਕਿਸੇ ਵੀ ਤਰ੍ਹਾਂ ਦੀ ਪਾਇਰੇਸੀ ਖ਼ਿਲਾਫ਼ ਹਾਈ ਕੋਰਟ ਨੇ ਇਕ ਬਲੈਂਕਕੇਟ ਆਦੇਸ਼ ਜਾਰੀ ਕਰਦੇ ਹੋਏ ਫ਼ਿਲਮ ਦੇ ਗੈਰ ਕਾਨੂੰਨੀ ਸਟੋਰੇਜ, ਪ੍ਰਜਨਨ ਫੰਡ, ਫ਼ਿਲਮ ਦਾ ਪ੍ਰਸਾਰਨ ਕਰਨ, ਕਾਪੀ ਕਰਨ ਜਾਂ ਕਾਪੀ ਬਣਾ ਕੇ ਵਟਸਐਪ ਜਾਂ ਦੂਸਰੀਆਂ ਵੈੱਬਸਾਈਟਸ ਦੇ ਜ਼ਰੀਏ ਵੇਚਣ ’ਤੇ ਰੋਕ ਲਗਾ ਦਿੱਤੀ ਹੈ।
ਸਬਾ ਅਲੀ ਖ਼ਾਨ ਨੇ ਭਰਾ ਕੁਣਾਲ ਖੇਮੂ ਨੂੰ ਖ਼ਾਸ ਅੰਦਾਜ਼ ’ਚ ਦਿੱਤੀ ਜਨਮਦਿਨ ਦੀ ਵਧਾਈ
NEXT STORY