ਮੁੰਬਈ : ਟੀਵੀ ਦੇ ਸ਼ੋਅ 'ਸਾਥ ਨਿਭਾਨਾ ਸਾਥੀਆ' ਦੀ ਸੰਸਕਾਰੀ ਬਹੂ ਦੇਵੋਲੀਨਾ ਭੱਟਾਚਾਰੀਆ ਅਕਸਰ ਆਪਣੇ ਬੋਲਡ ਅੰਦਾਜ਼ ਨਾਲ ਖਬਰਾਂ 'ਚ ਰਹਿੰਦੀ ਹੈ। ਦੇਵੋਲੀਨਾ ਕਦੀ ਬਿਕਨੀ 'ਚ ਹੌਟ ਮੂਵਜ਼ ਦਿਖਾਉਂਦੀ ਹੈ ਤਾਂ ਕਦੀ ਕਾਤਲ ਲੁਕਸ ਨਾਲ ਫੈਨਜ਼ ਨੂੰ ਹੈਰਾਨ ਕਰਦੀ ਹੈ। ਪਿਛਲੀ ਦਿਨੀਂ ਆਪਣੇ ਬਰਥਡੇ 'ਤੇ ਦੇਵੋਲੀਨਾ ਨੇ ਇੰਟਰਨੈੱਟ 'ਤੇ ਆਪਣੀਆਂ ਕੁਝ ਤਸਵੀਰਾਂ ਨੂੰ ਸਾਂਝਾ ਕੀਤਾ ਸੀ। ਇਸ ਵਾਰ ਉਨ੍ਹਾਂ ਨੇ ਕੁਝ ਅਜਿਹਾ ਕੀਤਾ ਹੈ ਜਿਸ ਨਾਲ ਫੈਨਜ਼ ਹੈਰਾਨ ਰਹਿ ਗਏ ਹਨ। ਗੋਪੀ ਬਹੂ ਨੇ ਆਪਣੇ ਦਿਓਰ ਜੀ ਨਾਲ ਇਕ ਰੌਮਾਂਟਿਕ ਵੀਡੀਓ ਸ਼ੇਅਰ ਕੀਤਾ ਹੈ।
ਗੋਪੀ ਜਿਗਰ ਦਾ ਰੋਮਾਂਟਿਕ ਵੀਡੀਓ ਵਾਇਰਲ
ਦੇਵੋਲੀਨਾ ਭੱਟਾਚਾਰੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਉਹ ਆਪਣੇ ਆਨਸਕਰੀਨ ਦਿਓਰ ਜਿਗਰ ਭਾਵ ਅਦਾਕਾਰ ਵਿਸ਼ਾਲ ਸਿੰਘ ਨਾਲ ਰੌਮਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਵਿਸ਼ਾਲ ਉਨ੍ਹਾਂ ਦੀਆਂ ਯਾਦਾਂ 'ਚ ਗੁਆਚੇ ਹੋਏ ਪੌੜੀਆਂ 'ਤੇ ਬੈਠੇ ਹਨ ਅਤੇ ਬੈਕਗਰਾਊਂਡ 'ਚ ਗਾਣਾ ਸੁਣਾਈ ਦੇ ਰਿਹਾ ਹੈ।- ਤੂੰ ਮਾਨੇ ਜਾ ਨਾ ਮਾਨੇ ਦਿਲਦਾਰਾ..., ਇਸ ਦੌਰਾਨ ਦੇਵੋਲੀਨਾ ਪਿੱਛੋਂ ਆਉਂਦੀ ਹੈ ਅਤੇ ਵਿਸ਼ਾਲ ਨੂੰ ਗਲੇ ਲਾਉਂਦੀ ਹੈ ਪਰ ਅਚਾਨਕ ਗਾਇਬ ਵੀ ਹੋ ਜਾਂਦੀ ਹੈ।

ਸੋਸ਼ਲ ਮੀਡੀਆ 'ਤੇ ਹੈਰਾਨ ਹੋਏ ਫੈਨਜ਼
ਵੈਸੇ ਤਾਂ ਫੈਨਜ਼ ਨੂੰ ਦੇਵੋਲੀਨਾ ਦਾ ਹਰ ਅੰਦਾਜ਼ ਪਸੰਦ ਆਉਂਦਾ ਹੈ ਇਸ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ ਜਿਸ ਕਈ ਲੋਕ ਖੂਬ ਪਸੰਦ ਕਰ ਰਹੇ ਹਨ। ਕੁਝ ਲੋਕਾਂ ਨੂੰ ਇਹ ਜੋੜੀ ਪਸੰਦ ਵੀ ਆ ਰਹੀ ਹੈ 'ਤੇ ਦੂਜੇ ਪਾਸੇ ਅਜਿਹਾ ਵੀ ਹੈ ਜੋ ਆਨਸਕ੍ਰੀਨ ਦਿਓਰ-ਭਾਬੀ ਦੀ ਜੋੜੀ ਨੂੰ ਰੋਮਾਂਸ ਕਰਦੇ ਹੋਏ ਦੇਖ ਕੇ ਪੁੱਛ ਰਹੇ ਹਨ ਇਹ ਕਦੋਂ ਤੇ ਕਿਵੇਂ ਹੋ ਗਿਆ?
ਕੀ ਬਿਗ ਬੌਸ ਦੇ ਘਰ 'ਚ ਨਜ਼ਰ ਆਵੇਗੀ ਅਫਸਾਨਾ ਖਾਨ?
NEXT STORY