ਐਂਟਰਟੇਨਮੈਂਟ ਡੈਸਕ - ਬਾਕਸ ਆਫਿਸ ਇੰਡੀਆ ਦੀ ਇਕ ਰਿਪੋਰਟ ਦੇ ਅਨੁਸਾਰ ਧਰਮਿੰਦਰ ਦੇ ਕੋਲ ਸਭ ਤੋਂ ਵੱਧ ਹਿੱਟ ਫਿਲਮਾਂ ਦਾ ਰਿਕਾਰਡ ਹੈ। ਆਈ. ਐੱਮ. ਬੀ. ਡੀ. ਦੀ ਰਿਪੋਰਟ ਦੇ ਅਨੁਸਾਰ ਧਰਮਿੰਦਰ ਦੇ ਨਾਂ 98 ਹਿੱਟ ਫਿਲਮਾਂ ਦੇਣ ਦਾ ਰਿਕਾਰਡ ਹੈ।
1960 ਤੋਂ 1980 ਦੇ ਦਹਾਕੇ ਤੱਕ ਕਈ ਸੁਪਰਹਿੱਟ ਫਿਲਮਾਂ ਅਤੇ ਮਹੱਤਵਪੂਰਨ ਭੂਮਿਕਾਵਾਂ ਵਿਚ ਅਭਿਨੈ ਕਰਨ ਦੇ ਬਾਵਜੂਦ ਧਰਮਿੰਦਰ ਨੂੰ ਇਕ ਵੀ ਐਵਾਰਡ ਨਾ ਮਿਲਣਾ ਹੈਰਾਨੀਜਨਕ ਹੈ। ‘ਆਈ ਮਿਲਨ ਕੀ ਬੇਲਾ’, ‘ਫੂਲ ਔਰ ਪੱਥਰ’, ‘ਯਾਦੋਂ ਕੀ ਬਾਰਾਤ’, ‘ਮੇਰਾ ਗਾਓਂ ਮੇਰਾ ਦੇਸ਼’ ਅਤੇ ‘ਰੇਸ਼ਮ ਕੀ ਡੋਰੀ’ ਵਰਗੀਆਂ ਫਿਲਮਾਂ ਲਈ ਉਨ੍ਹਾਂ ਨੂੰ ਨਾਮਜ਼ਦ ਤਾਂ ਕੀਤਾ ਗਿਆ ਪਰ ਉਹ ਐਵਾਰਡ ਜਿੱਤਣ ਤੋਂ ਵਾਂਝੇ ਰਹੇ।
ਆਖਿਰਕਾਰ 1997 ਵਿਚ ਉਨ੍ਹਾਂ ਨੂੰ ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉੱਥੇ ਹੀ ਸਾਲ 2012 ਵਿਚ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਦੇਸ਼ ਦੇ ਤੀਜੇ ਸਭ ਤੋਂ ਵੱਡੇ ਸਨਮਾਨ ‘ਪਦਮ ਭੂਸ਼ਣ’ ਨਾਲ ਸਨਮਾਨਿਤ ਕੀਤਾ ਗਿਆ।
ਮੀਨਾ ਕੁਮਾਰੀ ਦੀ ਇਕ ਸ਼ਰਤ ਨਾਲ ਮਿਲਿਆ ਸਟਾਰਡਮ
ਪਹਿਲੀ ਹੀ ਫਿਲਮ ‘ਦਿਲ ਭੀ ਤੇਰਾ ਹਮ ਭੀ ਤੇਰੇ’ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੇ ‘ਸੂਰਤ ਔਰ ਸੀਰਤ’ (1962), ‘ਅਨਪੜ੍ਹ’ (1962), ‘ਬੰਦਿਨੀ’ (1963) ਅਤੇ ‘ਆਈ ਮਿਲਨ ਕੀ ਬੇਲਾ’ (1964) ਵਰਗੀਆਂ ਕਈ ਫਿਲਮਾਂ ਕੀਤੀਆਂ। ਫਿਲਮ ‘ਮੈਂ ਹੁੰ ਲੜਕੀ’ ਦੀ ਸ਼ੂਟਿੰਗ ’ਚ ਮੀਨਾ ਕੁਮਾਰੀ ਉਨ੍ਹਾਂ ਨੂੰ ਪਸੰਦ ਕਰਨ ਲੱਗੀ। ਉਸ ਸਮੇਂ ਮੀਨਾ ਅਤੇ ਉਨ੍ਹਾਂ ਦੇ ਪਤੀ ਦੇ ਰਿਸ਼ਤੇ ’ਚ ਕੜਵਾਹਟ ਆ ਚੁੱਕੀ ਸੀ।
ਮੀਨਾ ਕੁਮਾਰੀ ਧਰਮਿੰਦਰ ਦੀ ਇੰਨੀ ਸ਼ਲਾਘਾ ਕਰਦੀ ਸੀ ਕਿ ਉਹ ਹਰ ਪ੍ਰੋਡਿਊਸਰ ਦੇ ਸਾਹਮਣੇ ਇਕੋ ਸ਼ਰਤ ਰੱਖਦੀ ਸੀ ਕਿ ਜੇਕਰ ਫਿਲਮ ’ਚ ਹੀਰੋ ਧਰਮਿੰਦਰ ਹਵੇਗਾ ਤਾਂ ਹੀ ਉਹ ਫਿਲਮ ਕਰੇਗੀ। ਇਸ ਤਰ੍ਹਾਂ ਮੀਨਾ ਅਤੇ ਧਰਮਿੰਦਰ ਨੇ ਫਿਲਮ ‘ਪੂਰਨਿਮਾ’, ‘ਕਾਜਲ’, ‘ਮੰਝਲੀ ਦੀਦੀ’ ਵਰਗੀਆਂ ਫਿਲਮਾਂ ਬਣਾਈਆਂ, ਜਿਨ੍ਹਾਂ ਨੇ ਧਰਮਿੰਦਰ ਨੂੰ ਸਟਾਰ ਬਣਾ ਦਿੱਤਾ। ਹਾਲਾਂਕਿ ਕੁਝ ਸਮੇਂ ਬਾਅਦ ਦੋਵਾਂ ਦਾ ਰਿਸ਼ਤਾ ਟੁੱਟ ਗਿਆ।
ਫਿਰ ਅਚਾਨਕ ਇਕ ਦਿਨ ਧਰਮਿੰਦਰ ਨੇ ਮੀਨਾ ਕੁਮਾਰੀ ਨੂੰ ਮਿਲਣਾ ਛੱਡ ਦਿੱਤਾ ਅਤੇ ਫਿਲਮਾਂ ਵਿਚ ਬਹੁਤ ਜ਼ਿਆਦਾ ਰੁੱਝ ਗਏ। ਮੀਨਾ ਕੁਮਾਰੀ ਨੇ ਫਿਰ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਇਕ ਵਾਰ ਫਿਰ ਉਸ ਦਾ ਦਿਲ ਟੁੱਟ ਗਿਆ। ਉਹ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗੀ। ਫਿਰ ਇਕ ਦਿਨ ਇਸੇ ਗ਼ਮ ਕਾਰਨ ਉਹ ਦੁਨੀਆ ਨੂੰ ਅਲਵਿਦਾ ਕਹਿ ਗਈ।
ਜਦੋਂ ਦਿਲੀਪ ਕੁਮਾਰ ਦੇ ਘਰ ’ਚ ਵੜੇ ਧਰਮਿੰਦਰ ਅਤੇ ਫਿਰ ਪੁੱਠੇ ਪੈਰੀਂ ਭੱਜੇ
NEXT STORY