ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਦਿੱਗਜ ਸਿਤਾਰਿਆਂ ਵਿੱਚੋਂ ਇੱਕ ਹਨ। ਉਨ੍ਹਾਂ ਨੂੰ ਬਾਲੀਵੁੱਡ ਦਾ ‘ਹੀ-ਮੈਨ’ ਕਿਹਾ ਜਾਂਦਾ ਹੈ। ਧਰਮਿੰਦਰ ਨੇ 1960 ਦੇ ਦਹਾਕੇ ਵਿੱਚ ਹਿੰਦੀ ਫਿਲਮ ਇੰਡਸਟਰੀ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। 88 ਸਾਲ ਦੀ ਉਮਰ ‘ਚ ਉਹ ਫਿਲਮਾਂ ਦੇ ਨਾਲ-ਨਾਲ ਆਪਣਾ ਜੀਵਨ ਪਿੰਡ ਵਿੱਚ ਬਤੀਤ ਕਰ ਰਹੇ ਹਨ।
ਇਹ ਵੀ ਪੜ੍ਹੋ- 65 ਸਾਲਾਂ ਇਹ ਅਦਾਕਾਰਾ ਬਣੀ 'ਗੰਜੀ ਚੁੜੇਲ',ਵੀਡੀਓ ਦੇਖ ਤੁਸੀਂ ਵੀ ਜਾਵੋਗੇ ਡਰ
ਸੋਸ਼ਲ ਮੀਡੀਆ ‘ਤੇ ਵਾਈਰਲ ਹੋਈ ਵੀਡੀਓ
ਇਸੀ ਵਿਚਾਲੇ ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਈਰਲ ਹੋ ਰਹੀ ਹੈ। ਇਸ ਵੀਡੀਓ ‘ਚ ਧਰਮਿੰਦਰ ਕਹਿ ਰਹੇ ਹਨ, “ਹੈਲੋ ਦੋਸਤੋ, ਤੁਸੀਂ ਸੋਚ ਰਹੇ ਹੋਵੋਗੇ ਕਿ ਸਾਡਾ ਧਰਮਿੰਦਰ ਕੀ ਕਰ ਰਹੇ ਹਨ, ਇਹ ਸਭ ਕੀ ਹੈ?” ਇਹ ਮੇਥੀ ਹੈ ਦੋਸਤੋ। ਅਸੀਂ ਇਸਨੂੰ ਤੋੜ ਲਿਆ ਹੈ ਅਤੇ ਇਸਨੂੰ ਸੁਕਾ ਲਿਆ ਹੈ, ਹੁਣ ਅਸੀਂ ਇਸਨੂੰ ਪਰਾਂਠੇ ਵਿੱਚ ਪਾ ਕੇ ਪਰਾਠਾ ਬਣਾਵਾਂਗੇ। ਸਬਜ਼ੀਆਂ ਅਤੇ ਮੱਖਣ ਨਾਲ ਖਾਵਾਂਗੇ। ਮੈਂ ਪਿੰਡ ਵਾਲਿਆਂ ਵਰਗੀ ਜ਼ਿੰਦਗੀ ਜੀਅ ਰਿਹਾ ਹਾਂ, ਇਹ ਮੇਰਾ ਖਾਟ ਹੈ, ਮੈਨੂੰ ਚੰਗਾ ਲੱਗਦਾ ਹੈ। ਪਤਾ ਨਹੀਂ ਕਿਉਂ ਮੈਨੂੰ ਇਹ ਤੁਹਾਡੇ ਨਾਲ ਸਾਂਝਾ ਕਰਨਾ ਚੰਗਾ ਲੱਗਦਾ ਹੈ, ਮੈਨੂੰ ਇਹ ਪਸੰਦ ਹੈ।
ਇਸ ਵੀਡੀਓ ਨੂੰ ਦੇਖ ਕੇ ਯੂਜ਼ਰਸ ਰਿਐਕਸ਼ਨ ਦੇ ਰਹੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਇੱਕ ਫੈਨ ਨੇ ਲਿਖਿਆ ਕਿ “ਸਰ, ਤੁਸੀਂ ਬਹੁਤ ਹੀ ਸਧਾਰਨ ਵਿਅਕਤੀ ਹੋ।” ਇਕ ਨੇ ਲਿਖਿਆ, ‘‘ਸ਼ੋਅ ਦੀ ਜ਼ਿੰਦਗੀ ਹੀ ਬਿਹਤਰ ਹੈ ਜੇਕਰ ਅਸਲ ਜ਼ਿੰਦਗੀ ਬਿਹਤਰ ਹੋਵੇ ਅਤੇ ਆਦਮੀ ਆਪਣੀ ਜ਼ਮੀਨ ਨਾਲ ਜੁੜਿਆ ਰਹੇ ਤਾਂ ਇਹ ਬਹੁਤ ਰਾਹਤ ਦੀ ਗੱਲ ਹੋਵੇਗੀ।’’
ਵਰਕ ਫਰੰਟ ਦੀ ਗੱਲ ਕਰੀਏ ਤਾਂ ਧਰਮਿੰਦਰ ਆਖਰੀ ਵਾਰ ਫਿਲਮ ‘ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ’ ‘ਚ ਨਜ਼ਰ ਆਏ ਸਨ। ਇਸ ਵਿੱਚ ਸ਼ਾਹਿਦ ਕਪੂਰ ਅਤੇ ਕ੍ਰਿਤੀ ਸੈਨਨ ਮੁੱਖ ਭੂਮਿਕਾਵਾਂ ਵਿੱਚ ਸਨ। ਧਰਮਿੰਦਰ ਜਲਦ ਹੀ ‘ਅਪਣੇ 2’ ਫਿਲਮ ‘ਚ ਨਜ਼ਰ ਆਉਣਗੇ। ਸੰਨੀ ਦਿਓਲ ਅਤੇ ਬੌਬੀ ਦਿਓਲ ਵੀ ਫਿਲਮ ਦਾ ਹਿੱਸਾ ਹੋਣਗੇ। ‘ਅਪਣੇ 2’ ਨੂੰ ਅਨਿਲ ਸ਼ਰਮਾ ਡਾਇਰੈਕਟ ਕਰਨਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ, 44 ਸਾਲਾ ਸੰਗੀਤਕਾਰ ਦਾ ਦਿਹਾਂਤ
NEXT STORY