ਮੁੰਬਈ (ਬਿਊਰੋ) - ਬਾਲੀਵੁੱਡ ਅਭਿਨੇਤਰੀ ਦੀਆ ਮਿਰਜ਼ਾ (Dia Mirza) ਇਕ ਵਾਰ ਫ਼ਿਰ ਸੁਰਖੀਆਂ 'ਚ ਹੈ। ਦੀਆ ਮਿਰਜ਼ਾ ਇਨ੍ਹੀਂ ਦਿਨੀਂ ਆਪਣੀ ਗਰਭ ਅਵਸਥਾ ਦਾ ਅਨੰਦ ਮਾਣ ਰਹੀ ਹੈ। ਦੀਆ ਮਿਰਜ਼ਾ ਨੇ ਬਾਲੀਵੁੱਡ ਦੀ ਸ਼ੁਰੂਆਤ 2001 'ਚ ਆਈ ਫ਼ਿਲਮ 'ਰਹਿਣਾ ਹੈ ਤੇਰੇ ਦਿਲ ਮੈਂ' ਨਾਲ ਕੀਤੀ ਸੀ। ਅਦਾਕਾਰਾ ਦੇ ਕਰੀਅਰ 'ਚ ਕਈ ਉਤਰਾਅ-ਚੜਾਅ ਸਨ। ਇੱਕ ਇੰਟਰਵਿਊ ਦੌਰਾਨ ਦੀਆ ਮਿਰਜ਼ਾ ਨੇ ਉਦਯੋਗ ਦੇ ਸੈਕਸਵਾਦ (sexism) ਬਾਰੇ ਗੱਲ ਕੀਤੀ ਹੈ।
ਇਕ ਨਿੱਜੀ ਚੈਨਲ ਗੱਲਬਾਤ ਕਰਦਿਆਂ ਦੀਆ ਮਿਰਜ਼ਾ ਨੇ ਦੱਸਿਆ ਹੈ ਕਿ ਲੋਕ ਲਿਖਦੇ ਸਨ, ਸੋਚਦੇ ਸਨ ਅਤੇ ਸੈਕਸਿਸਟ ਸਿਨੇਮਾ ਬਣਾ ਰਹੇ ਸਨ ਅਤੇ ਮੈਂ ਉਨ੍ਹਾਂ ਦਾ ਖ਼ੁਦ ਇੱਕ ਹਿੱਸਾ ਸੀ। ਦੀਆ ਮਿਰਜ਼ਾ ਅਨੁਸਾਰ, ਉਸ ਦੀ ਪਹਿਲੀ ਫ਼ਿਲਮ 'ਰਹਿਣਾ ਹੈ ਤੇਰੇ ਦਿਲ ਮੈਂ' 'ਚ ਵੀ ਸੈਕਸਿਜ਼ਮ ਸੀ। ਮੈਂ ਅਜਿਹੇ ਲੋਕਾਂ ਨਾਲ ਕਰ ਰਹੀ ਸੀ।
ਦੀਆ ਮਿਰਜ਼ਾ ਨੇ ਦੱਸਿਆ ਕਿ 'ਇੱਕ ਮੇਕਅਪ ਆਰਟਿਸਟ ਇੱਕ ਆਦਮੀ ਸੀ ਜਦੋਂ ਕਿ ਇੱਕ ਔਰਤ ਨਹੀਂ, ਇੱਕ ਹੇਅਰ ਡ੍ਰੈਸਰ ਇੱਕ ਮਹਿਲਾ ਸੀ। ਮੈਂ ਉਦੋਂ ਫ਼ਿਲਮਾਂ 'ਚ ਕੰਮ ਕਰਨਾ ਸ਼ੁਰੂ ਕੀਤਾ ਸੀ। ਉਸ ਸਮੇਂ ਫ਼ਿਲਮ ਦੇ 120 ਤੋਂ ਵੱਧ ਦੇ ਸਮੂਹ 'ਚ ਸਿਰਫ 4 ਤੋਂ 5 ਔਰਤਾਂ ਸਨ। ਅਦਾਕਾਰਾ ਅਨੁਸਾਰ, ਅੱਜ ਵੀ ਅਸੀਂ ਪੁਰਸ਼ਵਾਦੀ (ਪਿੱਤਰਵਾਦੀ) ਸਮਾਜ 'ਚ ਰਹਿੰਦੇ ਹਾਂ, ਜਿੱਥੇ ਪੁਰਸ਼ਾਂ ਦਾ ਰਾਜ ਚੱਲਦਾ ਹੈ। ਫ਼ਿਲਮ ਇੰਡਸਟਰੀ ਦੇ ਹਰ ਸਕੈਟਰ 'ਚ ਪੁਰਸ਼ਾਂ ਦੀ ਗਿਣਤੀ ਜ਼ਿਆਦਾ ਹੈ, ਇਸ ਲਈ ਸੈਕਸਜ਼ਿਮਵਾਦ ਜ਼ਿਆਦਾ ਹੈ।'
ਦੱਸਣਯੋਗ ਹੈ ਕਿ ਦੀਆ ਮਿਰਜ਼ਾ 15 ਫਰਵਰੀ ਨੂੰ ਵੈਭਵ ਰੇਖੀ ਨਾਲ ਵਿਆਹ ਦੇ ਪਵਿੱਤਰ ਬੰਧਨ 'ਚ ਬੱਝੀ ਸੀ। ਵਿਆਹ ਦੇ ਡੇਢ ਮਹੀਨੇ ਬਾਅਦ ਯਾਨੀ ਕਿ 1 ਅਪ੍ਰੈਲ ਨੂੰ ਦੀਆ ਮਿਰਜ਼ਾ ਨੇ ਗਰਭਵਤੀ ਹੋਣ ਖ਼ਬਰ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਆਪਣੀ ਪ੍ਰੈਗਨੇਂਸੀ ਨੂੰ ਦੀਆ ਮਿਰਜ਼ਾ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਵੀ ਹੋਣਾ ਪਿਆ ਸੀ। ਦੀਆ ਮਿਰਜ਼ਾ ਇਕ ਅਜਿਹੀ ਅਦਾਕਾਰਾ ਹੈ, ਜੋ ਸੋਸ਼ਲ ਮੀਡੀਆ 'ਤੇ ਆਪਣੀ ਹਰ ਰਾਏ ਰੱਖਦੀ ਹੈ। ਉਹ ਕਿਸੇ ਵੀ ਮੁੱਦੇ 'ਤੇ ਬੋਲਣ ਤੋਂ ਪਿੱਛੇ ਨਹੀਂ ਹਟਦੀ।
ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਬਬੀਤਾ ਜੀ ਖ਼ਿਲਾਫ਼ ਐੱਫ.ਆਈ.ਆਰ. ਦਰਜ, ਜਾਣੋ ਕੀ ਹੈ ਮਾਮਲਾ
NEXT STORY