ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਮਸ਼ਹੂਰ ਬਿਜ਼ਨਸਮੈਨ ਰਾਜ ਕੁੰਦਰਾ ਦਾ ਨਾਮ ਪੋਰਨੋਗ੍ਰਾਫੀ ਦੇ ਮਾਮਲੇ ਵਿੱਚ ਸਾਹਮਣੇ ਆਇਆ ਹੈ। ਪੁਲਸ ਨੇ ਉਸਨੂੰ 23 ਜੁਲਾਈ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਹ ਮਾਮਲਾ ਫਰਵਰੀ 2021 ਵਿਚ ਸਾਹਮਣੇ ਆਇਆ ਸੀ। ਕਈ ਮਹੀਨਿਆਂ ਦਾ ਇੰਤਜ਼ਾਰ ਕਰਨ ਅਤੇ ਕਾਫ਼ੀ ਸਬੂਤ ਇਕੱਠੇ ਕਰਨ ਤੋਂ ਬਾਅਦ ਰਾਜ ਕੁੰਦਰਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ।
ਮੰਗਲਵਾਰ ਨੂੰ ਮੁਲਜ਼ਮ ਰਾਜ ਕੁੰਦਰਾ ਨੂੰ ਮੁੰਬਈ ਦੀ ਸੈਸ਼ਨ ਕੋਰਟ ਵਿਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਅਪਰਾਧ ਸ਼ਾਖਾ ਦੀ ਪੁਲਸ ਦੀ ਮੰਗ ਨੂੰ ਸਵੀਕਾਰਦਿਆਂ ਦੋਸ਼ੀ ਰਾਜ ਕੁੰਦਰਾ ਨੂੰ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਹੈ। ਉਨ੍ਹਾਂ ਨੂੰ ਮੁੰਬਈ ਦੀ ਬਾਈਕੁਲਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਹ ਸਵਾਲ ਉੱਠਣੇ ਸ਼ੁਰੂ ਹੋ ਗਏ ਕਿ ਕੀ ਸ਼ਿਲਪਾ ਸ਼ੈੱਟੀ ਦੀ ਵੀ ਇਸ ਮਾਮਲੇ ਵਿਚ ਕੋਈ ਭੂਮਿਕਾ ਹੈ? ਇਸ ਸਵਾਲ ਦਾ ਜਵਾਬ ਦਿੰਦਿਆਂ ਪੁਲਸ ਨੇ ਇਸ ਰਾਜ਼ ਦਾ ਪਰਦਾਫਾਸ਼ ਵੀ ਕੀਤਾ ਹੈ।
ਇਹ ਵੀ ਪੜ੍ਹੋ-ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ 'ਸੁਪਰ ਡਾਂਸਰ 4' ਦੀ ਸ਼ੂਟਿੰਗ 'ਤੇ ਨਹੀਂ ਪਹੁੰਚੀ ਸ਼ਿਲਪਾ, ਇਸ ਅਦਾਕਾਰਾ ਨੇ ਲਈ ਜਗ੍ਹਾ!
ਜੁਆਇੰਟ ਸੀਪੀ ਨੇ ਖੋਲ੍ਹੇ ਪੱਤੇ
ਫਰਵਰੀ 2021 ਅਤੇ ਜੁਲਾਈ ਦੇ ਵਿਚਾਲੇ ਪੁਲਸ ਨੇ ਮਾਮਲੇ ਨੂੰ ਸੁਲਝਾਉਣ ਲਈ ਬਹੁਤ ਸਾਰਾ ਹੋਮਵਰਕ ਕੀਤਾ, ਜਿਸ ਤੋਂ ਬਾਅਦ ਪੁਲਸ ਰਾਜ ਕੁੰਦਰਾ ਤੱਕ ਪਹੁੰਚੀ। ਇਸ ਕੇਸ ਦੀ ਛੇ ਮਹੀਨਿਆਂ ਤੋਂ ਡੂੰਘਾਈ ਨਾਲ ਜਾਂਚ ਕੀਤੀ ਗਈ। ਕਾਫ਼ੀ ਸਬੂਤ ਇਕੱਠੇ ਕੀਤੇ ਜਿਸ ਤੋਂ ਬਾਅਦ ਰਾਜ ਕੁੰਦਰਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਮੰਗਲਵਾਰ ਨੂੰ ਮੁੰਬਈ ਪੁਲਸ ਦੇ ਸੰਯੁਕਤ ਕਮਿਸ਼ਨਰ ਮਿਲਿੰਦ ਭਾਰੰਬੇ ਨੇ ਪ੍ਰੈੱਸ ਕਾਨਫਰੰਸ ਕਰਕੇ ਮੀਡੀਆ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ।
ਜੁਆਇੰਟ ਸੀ ਪੀ ਨੇ ਦੱਸਿਆ ਕਿ ਇਹ ਲੋਕ ਕਿਵੇਂ ਇਸ ਕਾਰੋਬਾਰ ਵਿੱਚ ਕੰਮ ਕਰਦੇ ਸਨ ਅਤੇ ਨਾਲ ਹੀ ਇਸ ਮਾਮਲੇ ਵਿੱਚ ਸ਼ਿਲਪਾ ਸ਼ੈੱਟੀ ਦੀ ਭੂਮਿਕਾ ਨੂੰ ਸਪਸ਼ਟ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਸਾਨੂੰ ਸ਼ਿਲਪਾ ਸ਼ੈੱਟੀ ਦੀ ਸਰਗਰਮ ਭੂਮਿਕਾ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਅਸੀਂ ਜਾਂਚ ਕਰ ਰਹੇ ਹਾਂ। ਅਸੀਂ ਪੀੜਤਾਂ ਨੂੰ ਅੱਗੇ ਆ ਕੇ ਅਪਰਾਧ ਸ਼ਾਖਾ ਨਾਲ ਸੰਪਰਕ ਕਰਨ ਦੀ ਬੇਨਤੀ ਕਰਦੇ ਹਾਂ। ਅਸੀਂ ਲੋੜੀਂਦੀ ਕਾਰਵਾਈ ਕਰਾਂਗੇ।'
ਇਹ ਵੀ ਪੜ੍ਹੋ-ਕੀ ਸ਼ਿਲਪਾ ਸ਼ੈੱਟੀ ਦਾ ਵੀ ਸੀ ਪਤੀ ਨਾਲ ਅਸ਼ਲੀਲ ਫ਼ਿਲਮਾਂ ਬਣਾਉਣ 'ਚ ਕੋਈ ਰੋਲ? ਮੁੰਬਈ ਪੁਲਸ ਨੇ ਖੋਲ੍ਹੇ ਰਾਜ਼
ਜੁਆਇੰਟ ਸੀ ਪੀ ਨੇ ਅੱਗੇ ਕਿਹਾ ਕਿ ਉਮੇਸ਼ ਕਾਮਤ ਵਰਗੇ ਨਿਰਮਾਤਾ ਜੋ ਰਾਜ ਕੁੰਦਰਾ ਦੇ ਭਾਰਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਸਨ, ਨੂੰ ਇਸ ਕੇਸ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੌਟ ਸ਼ਾਟਸ ਐਪ ਦਾ ਕੰਮ ਵੀਆਨ ਕੰਪਨੀ ਦੁਆਰਾ ਵੇਖਿਆ ਜਾ ਰਿਹਾ ਸੀ। ਛਾਪੇ ਦੌਰਾਨ ਸਾਨੂੰ ਸਬੂਤ ਮਿਲੇ ਹਨ, ਜਿਸ ਦੇ ਅਧਾਰ 'ਤੇ ਰਾਜ ਕੁੰਦਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸਿਮਰਨ ਕੌਰ ਦੀਆਂ ਬੋਲਡ ਅਦਾਵਾਂ ਨੇ ਵਧਾਇਆ ਇੰਟਰਨੈੱਟ ਦਾ ਪਾਰਾ, ਤਸਵੀਰਾਂ ਦੇਖ ਸਭ ਦੇ ਉੱਡੇ ਹੋਸ਼
NEXT STORY