ਮੁੰਬਈ: ਬਾਲੀਵੁੱਡ ਸਟਾਰ ਦਿਲੀਪ ਕੁਮਾਰ ਨੂੰ ਪਿਛਲੇ 5 ਦਿਨਾਂ ਤੋਂ ਸਾਹ ਦੀ ਸਮੱਸਿਆ ਕਾਰਨ ਮੁੰਬਈ ਦੇ ਖਾਰ ਖੇਤਰ ਦੇ ਪੀਡੀ ਹਿੰਦੂਜਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਦੱਸ ਦਈਏ ਕਿ ਉਨ੍ਹਾਂ ਨੂੰ ਅੱਜ ਦੁਪਹਿਰ 12.45 ਵਜੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਐਂਬੂਲੈਂਸ ਰਾਹੀਂ ਬਾਂਦਰਾ ਦੇ ਪਾਲੀ ਹਿੱਲ ਬੰਗਲੇ ਲਿਜਾਇਆ ਗਿਆ। 98 ਸਾਲਾ ਦਿਲੀਪ ਕੁਮਾਰ ਆਪਣੀ ਪਤਨੀ ਸਾਇਰਾ ਬਾਨੋ ਦੇ ਨਾਲ ਹਸਪਤਾਲ ਤੋਂ ਬਾਹਰ ਨਿਕਲੇ।
ਹਸਪਤਾਲ ਤੋਂ ਬਾਹਰ ਨਿਕਲਦਿਆਂ ਹੀ ਸਾਇਰਾ ਬਾਨੋ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ, “ਦਿਲੀਪ ਕੁਮਾਰ ਦੇ ਫੇਫੜਿਆਂ 'ਚੋਂ ਪੂਰੀ ਤਰ੍ਹਾਂ ਨਾਲ ਪਾਣੀ ਕੱਢ ਦਿੱਤਾ ਗਿਆ ਹੈ ਅਤੇ ਹੁਣ ਚੰਗੀ ਤਰ੍ਹਾਂ ਆਰਾਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਘਰ ਵਿਚ ਰੱਖਣ ਲਈ ਕਈ ਸਾਵਧਾਨੀਆਂ ਅਤੇ ਐਂਟੀਬਾਇਓਟਿਕ ਦਵਾਈਆਂ ਵਰਤਣ ਲਈ ਕਿਹਾ ਹੈ। ਤੁਹਾਡੀਆਂ ਸਭ ਦੀਆਂ ਅਰਦਾਸਾਂ ਪੂਰੀਆਂ ਹੋ ਗਈਆਂ, ਤੁਸੀਂ ਲੋਕ ਭਵਿੱਖ ਵਿੱਚ ਵੀ ਉਨ੍ਹਾਂ ਲਈ ਅਰਦਾਸ ਕਰੋ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਉਨ੍ਹਾਂ ਲਈ ਅਰਦਾਸਾਂ ਕੀਤੀਆਂ।"
ਦੱਸ ਦਈਏ ਕਿ ਬੁੱਧਵਾਰ ਦੁਪਹਿਰ ਡੇਢ ਵਜੇ ਤੋਂ ਦੁਪਹਿਰ 2.00 ਵਜੇ ਦਿਲੀਪ ਕੁਮਾਰ ਦੀ ਛਾਤੀ ਵਿਚ ਜਮ੍ਹਾਂ ਪਾਣੀ ਨੂੰ ਬਾਹਰ ਕੱਢਣ ਲਈ ਮਾਮੂਲੀ ਸਰਜਰੀ ਕੀਤੀ ਗਈ। ਮੈਡੀਕਲ ਪਾਰਲੈਂਸ ਵਿੱਚ ਇਸ ਸਰਜਰੀ ਨੂੰ 'ਪਲੁਰਲ ਐਸੀਪਰਿੰਗ' ਕਿਹਾ ਜਾਂਦਾ ਹੈ। ਇਹ ਸਰਜਰੀ ਮੁੱਖ ਤੌਰ 'ਤੇ ਛਾਤੀ ਵਿਚ ਇਕੱਠੀ ਹੋਈ ਬਲਗਮ, ਸਾਹ ਲੈਣ ਵਿਚ ਮੁਸ਼ਕਲ ਅਤੇ ਛਾਤੀ ਦੇ ਦਰਦ ਲਈ ਕੀਤੀ ਜਾਂਦੀ ਹੈ।
ਸਾਹ ਲੈਣ ਵਿੱਚ ਮੁਸ਼ਕਲ ਅਤੇ ਆਕਸੀਜਨ ਦੇ ਪੱਧਰ ਵਿੱਚ ਗਿਰਾਵਟ ਕਰਕੇ ਉਨ੍ਹਾਂ ਨੂੰ ਐਤਵਾਰ ਤੋਂ ਲਗਾਤਾਰ ਆਕਸੀਜਨ ਦਿੱਤੀ ਜਾ ਰਹੀ ਸੀ ਪਰ ਉਨ੍ਹਾਂ ਦਾ ਇਲਾਜ ਸ਼ੁਰੂ ਤੋਂ ਹੀ ਜਨਰਲ ਵਾਰਡ ਵਿੱਚ ਚੱਲ ਰਿਹਾ ਸੀ। ਦਿਲੀਪ ਨੂੰ ਸਰਜਰੀ ਤੋਂ ਬਾਅਦ ਉਨ੍ਹਾਂ ਨੂੰ ਆਈ.ਸੀ.ਯੂ ਵਾਰਡ ਵਿਚ ਤਬਦੀਲ ਕਰ ਦਿੱਤਾ ਗਿਆ। ਦਿਲੀਪ ਕੁਮਾਰ ਦਾ ਆਪ੍ਰੇਸ਼ਨ ਡਾ: ਨਿਤਿਨ ਗੋਖਲੇ ਅਤੇ ਡਾ: ਜਲੀਲ ਪਾਰਕਰ ਦੀ ਨਿਗਰਾਨੀ ਹੇਠ ਕੀਤਾ ਗਿਆ।
ਪ੍ਰਿਯੰਕਾ ਚੋਪੜਾ ਅਤੇ ਭੈਣ ਪਰਿਣੀਤੀ ਦੀ ਡਾਂਸ ਕਰਦੇ ਹੋਏ ਵੀਡੀਓ ਹੋ ਰਹੀ ਹੈ ਖ਼ੂਬ ਵਾਇਰਲ
NEXT STORY