ਜਲੰਧਰ (ਬਿਊਰੋ) : ਇੰਨੀਂ ਦਿਨੀਂ ਪੰਜਾਬੀ ਕਲਾਕਾਰਾਂ ਦੀ ਹਰ ਪਾਸੇ ਬੱਲੇ-ਬੱਲੇ ਹੋ ਰਹੀ ਹੈ। ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪਿਛਲੇ ਮਹੀਨੇ ਹੀ ’ਚ 'ਕੋਚੈਲਾ ਮਿਊਜ਼ਿਕ ਫੈਸਟੀਵਲ 2023' ’ਚ ਪ੍ਰਫਾਰਮ ਕਰਕੇ ਵੱਡਾ ਮੁਕਾਮ ਹਾਸਲ ਕੀਤਾ ਸੀ।
ਦੱਸ ਦਈਏ ਕਿ ਕੋਚੇਲਾ ’ਚ ਪ੍ਰਫਾਰਮ ਕਰਨ ਵਾਲੇ ਦਿਲਜੀਤ ਦੋਸਾਂਝ ਪਹਿਲੇ ਪੰਜਾਬੀ ਬਣ ਗਏ ਸਨ। ਹੁਣ ਦਿਲਜੀਤ ਦੋਸਾਂਝ ਦੇ ਨਾਂ ਇਕ ਹੋਰ ਵੱਡੀ ਉਪਲੱਬਧੀ ਹਾਸਲ ਕੀਤੀ ਹੈ, ਜਿਸ ਦੀ ਚਰਚਾ ਹਰ ਪਾਸੇ ਹੋਣ ਲੱਗੀ ਹੈ। ਦਰਅਸਲ, ਦਿਲਜੀਤ ਦੀ ਫ਼ਿਲਮ 'ਪੰਜਾਬ 95' ਹੁਣ 'ਇੰਟਰਨੈਸ਼ਨਲ ਟੋਰਾਂਟੋ ਫ਼ਿਲਮ ਫੈਸਟੀਵਲ' 'ਚ ਦਿਖਾਈ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ 'ਪੰਜਾਬ 95' ਇਹ ਉਪਲੱਬਧੀ ਹਾਸਲ ਕਰਨ ਵਾਲੀ ਪਹਿਲੀ ਪੰਜਾਬੀ ਫ਼ਿਲਮ ਬਣ ਜਾਵੇਗੀ।
ਦਿਲਜੀਤ ਦੋਸਾਂਝ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦਿਆਂ ਲਿਖਿਆ, ''ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ! 🙏ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ📌 ਵਿਖੇ ਵਰਲਡ ਪ੍ਰੀਮੀਅਰ, ਪੰਜਾਬ '95 ਦੀ ਪਹਿਲੀ ਝਲਕ ਪੇਸ਼ ਕਰਦੇ ਹੋਏ, ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ 'ਤੇ ਆਧਾਰਿਤ ਇੱਕ ਪ੍ਰਭਾਵਸ਼ਾਲੀ ਕਹਾਣੀ 🙏🏽...।''
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਦੀ ਫ਼ਿਲਮ 'ਚਮਕੀਲਾ' ਵੀ ਪਾਈਪਲਾਈਨ 'ਚ ਹੈ। ਇਸ ਫ਼ਿਲਮ 'ਚ ਪਰਿਣੀਤੀ ਚੋਪੜਾ ਵੀ ਮੁੱਖ ਭੂਮਿਕਾ 'ਚ ਹੈ। ਇਹ ਫ਼ਿਲਮ ਪੰਜਾਬੀ ਗਾਇਕ ਅਤੇ ਸੰਗੀਤਕਾਰ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ 'ਤੇ ਆਧਾਰਿਤ ਹੈ, ਜਿਸ ਨੂੰ ਉਸ ਦੀ ਪਤਨੀ ਅਮਰਜੋਤ ਨਾਲ ਦਿਨ ਦਿਹਾੜੇ ਮਾਰ ਦਿੱਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਵਾਰਨਿੰਗ 2’ ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਦੇ ਰਹੀ ਸਿਨੇਮਾਘਰਾਂ ’ਚ ਦਸਤਕ
NEXT STORY