ਨੈਸ਼ਨਲ ਡੈਸਕ- ਗੋਆ ਦੇ 'ਬਿਰਚ ਬਾਈ ਰੋਮੀਓ ਲੇਨ' ਨਾਈਟ ਕਲੱਬ ਵਿੱਚ ਭਿਆਨਕ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ ਹੋਣ ਦੇ ਮਾਮਲੇ ਵਿੱਚ ਜਾਂਚ ਤੇਜ਼ ਹੋ ਗਈ ਹੈ। ਗੋਆ ਪੁਲਸ ਨੇ ਬੁੱਧਵਾਰ ਨੂੰ ਕਲੱਬ ਦੇ ਚਾਰ ਮਾਲਕਾਂ ਵਿੱਚੋਂ ਇੱਕ, ਅਜੈ ਗੁਪਤਾ, ਨੂੰ ਨਵੀਂ ਦਿੱਲੀ ਤੋਂ ਹਿਰਾਸਤ ਵਿੱਚ ਲੈ ਲਿਆ ਹੈ। ਗੁਪਤਾ ਨੂੰ ਰਸਮੀ ਤੌਰ 'ਤੇ ਗ੍ਰਿਫਤਾਰ ਕਰਨ ਲਈ ਜ਼ਰੂਰੀ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਜਲਦੀ ਹੀ ਗੋਆ ਲਿਆਂਦਾ ਜਾਵੇਗਾ।
ਗੁਪਤਾ ਦੀ ਹਿਰਾਸਤ ਨਾਲ ਇਸ ਮਾਮਲੇ ਵਿੱਚ ਕੁੱਲ 6 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਪੁਲਸ ਨੇ 5 ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਵਿੱਚ ਚੀਫ਼ ਜਨਰਲ ਮੈਨੇਜਰ ਰਾਜੀਵ ਮੋਦਕ ਅਤੇ ਜਨਰਲ ਮੈਨੇਜਰ ਵਿਵੇਕ ਸਿੰਘ ਸ਼ਾਮਲ ਹਨ।
ਇਸ ਦੌਰਾਨ ਕਲੱਬ ਦੇ 2 ਹੋਰ ਮਾਲਕ ਸੌਰਭ ਲੂਥਰਾ ਅਤੇ ਗੌਰਵ ਲੂਥਰਾ ਅਜੇ ਵੀ ਫਰਾਰ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਾਲੀ ਰਾਤ ਤੋਂ ਬਾਅਦ ਦੋਵੇਂ ਭਰਾ ਇੱਕ ਇੰਡੀਗੋ ਫਲਾਈਟ ਰਾਹੀਂ ਥਾਈਲੈਂਡ ਦੇ ਫੂਕੇਟ ਲਈ ਭੱਜ ਗਏ ਸਨ ਤੇ ਉਨ੍ਹਾਂ ਦੇ ਭੱਜਣ ਤੋਂ ਕਈ ਘੰਟੇ ਬਾਅਦ ਹੀ ਉਨ੍ਹਾਂ ਖਿਲਾਫ਼ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ।
ਫਰਾਰ ਚੱਲ ਰਹੇ ਲੂਥਰਾ ਭਰਾਵਾਂ ਖਿਲਾਫ਼ ਇੰਟਰਪੋਲ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਦੇ ਟਿਕਾਣੇ ਦਾ ਪਤਾ ਲਗਾਇਆ ਜਾ ਸਕੇ। ਇਸ ਦੌਰਾਨ, ਗੌਰਵ ਲੂਥਰਾ ਅਤੇ ਸੌਰਭ ਲੂਥਰਾ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਦਿੱਲੀ ਦੀ ਰੋਹਿਣੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਹੈ, ਜਿਸ 'ਤੇ ਬਾਅਦ ਵਿੱਚ ਸੁਣਵਾਈ ਹੋਵੇਗੀ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕਲੱਬ, ਜੋ ਕਿ ਭੀੜ-ਭੜੱਕੇ ਵਾਲੇ ਬਾਗਾ ਖੇਤਰ ਵਿੱਚ ਅਰਪੋਰਾ ਨਦੀ ਦੇ ਨੇੜੇ ਸਥਿਤ ਸੀ, ਵਿੱਚ ਐਂਟਰੀ ਅਤੇ ਐਗਜ਼ਿਟ ਦਾ ਰਸਤਾ ਬਹੁਤ ਤੰਗ ਸੀ, ਜੋ ਕਿ ਹਾਦਸੇ ਦੌਰਾਨ ਲੋਕਾਂ ਦੇ ਬਾਹਰ ਨਾ ਨਿਕਲ ਸਕਣ ਦਾ ਮੁੱਖ ਕਾਰਨ ਬਣਿਆ।
ਵੱਡੀ ਖ਼ਬਰ : ਜੇਡੀਯੂ ਨੇਤਾ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ, ਕੰਬ ਗਿਆ ਪੂਰਾ ਇਲਾਕਾ
NEXT STORY