ਮਾਨਸਾ, (ਸੰਦੀਪ ਮਿੱਤਲ)- ਸਿੱਧੂ ਮੂਸੇਵਾਲਾ ਦੀ ਮਾਂ ਦੇ ਵਕੀਲਾਂ ਵੱਲੋਂ ਨੋਟਿਸ ਮਿਲਣ ਤੋਂ ਬਾਅਦ ਅੱਜ ਈਸਾਈ ਭਾਈਚਾਰੇ ਦੇ ਲੋਕ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੀ ਮਾਂ ਚਰਨ ਕੌਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਸਾਰੇ ਮਤਭੇਦ ਦੂਰ ਕਰ ਲਏ ਗਏ।
ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਈਸਾਈ ਭਾਈਚਾਰੇ ਵੱਲੋਂ ਜਲੰਧਰ ਡੀ. ਸੀ. ਦਫਤਰ ਦੇ ਬਾਹਰ ਪੰਜਾਬ ਬਚਾਓ ਮੋਰਚਾ ਦੇ ਤੇਜਸਵੀ ਮਹਿਨਾਸ ਅਤੇ ਭਾਨਾ ਸਿੱਧੂ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਪੁਤਲੇ ਫੂਕੇ ਗਏ ਸਨ। ਇਸ ਦੌਰਾਨ ਭਾਈਚਾਰੇ ਵੱਲੋਂ ਤੀਜਾ ਪੁਤਲਾ ਵੀ ਤਿਆਰ ਕੀਤਾ ਗਿਆ ਸੀ, ਜਿਸ ’ਤੇ ਗਲਤੀ ਨਾਲ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੀ ਤਸਵੀਰ ਲੱਗ ਗਈ। ਇਸ ਮਾਮਲੇ ਨੂੰ ਲੈ ਕੇ ਚਰਨ ਕੌਰ ਦੇ ਵਕੀਲਾਂ ਵੱਲੋਂ ਗਲੋਬਲ ਐਕਸ਼ਨ ਕਮੇਟੀ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ।
ਇਸ ਤੋਂ ਬਾਅਦ ਅੱਜ ਗਲੋਬਲ ਐਕਸ਼ਨ ਕਮੇਟੀ ਦੇ ਮੈਂਬਰ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ, ਜਿੱਥੇ ਉਨ੍ਹਾਂ ਨੇ ਗਾਇਕ ਦੇ ਪਿਤਾ ਬਲਕੌਰ ਸਿੰਘ ਅਤੇ ਮਾਂ ਚਰਨ ਕੌਰ ਨਾਲ ਮੁਲਾਕਾਤ ਕੀਤੀ। ਗੱਲਬਾਤ ਦੌਰਾਨ ਗਲਤਫਹਿਮੀਆਂ ਨੂੰ ਦੂਰ ਕੀਤਾ ਗਿਆ। ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਵੀ ਕਿਹਾ ਕਿ ਇਸ ਵਿਵਾਦ ਨੂੰ ਖਤਮ ਕੀਤਾ ਜਾ ਰਿਹਾ ਹੈ।
ਪੰਜਾਬ 'ਚ ਹੁਣੇ-ਹੁਣੇ ਵਾਪਰੀ ਵੱਡੀ ਵਾਰਦਾਤ ! ਮੁੰਡੇ 'ਤੇ ਚਲਾ 'ਤੀਆਂ ਸਿੱਧੀਆਂ ਗੋਲ਼ੀਆਂ, ਭੰਨ੍ਹ 'ਤੀ ਥਾਰ
NEXT STORY