ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਅੱਜ ਆਪਣੀ ਈ. ਪੀ. ‘ਡਰਾਈਵ ਥਰੂ’ ਦਾ ਪਹਿਲਾ ਗੀਤ ‘ਪੀਚਿਸ’ ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ਨੂੰ ਦਿਲਜੀਤ ਦੋਸਾਂਝ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦੀ ਪਤਨੀ ਤੇ ਬੱਚਿਆਂ ਨੇ ਕੀਤੀ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨਾਲ ਮੁਲਾਕਾਤ
ਗੀਤ ’ਚ ਦਿਲਜੀਤ ਦੋਸਾਂਝ ਦੀ ਲੁੱਕ ਖਿੱਚ ਦਾ ਕੇਂਦਰ ਬਣੀ ਹੋਈ ਹੈ। ਖ਼ਾਸ ਕਰਕੇ ਦਿਲਜੀਤ ਦੋਸਾਂਝ ਵਲੋਂ ਪਹਿਨੇ ਅਮੀਰੀ ਬ੍ਰੈਂਡ ਦੇ ਕੱਪੜੇ ਵੀ ਦਿਲਜੀਤ ’ਤੇ ਬੇਹੱਦ ਜਚ ਰਹੇ ਹਨ।
ਗੀਤ ਨੂੰ ਲਿਖਿਆ ਰਾਜ ਰਣਜੋਧ ਨੇ ਹੈ ਤੇ ਇਸ ਨੂੰ ਸੰਗੀਤ ਇਨਟੈਂਸ ਨੇ ਦਿੱਤਾ ਹੈ। ਗੀਤ ਦੀ ਵੀਡੀਓ ਬੂਟਾ ਨੇ ਬਣਾਈ ਹੈ।
ਦੱਸ ਦੇਈਏ ਕਿ ‘ਡਰਾਈਵ ਥਰੂ’ ਈ. ਪੀ. ਦੇ ਸਾਰੇ ਗੀਤ ਮਿਊਜ਼ਿਕ ਸਟ੍ਰੀਮਿੰਗ ਪਲੇਟਫਾਰਮਜ਼ ’ਤੇ ਰਿਲੀਜ਼ ਕਰ ਦਿੱਤੇ ਗਏ ਹਨ। ਇਨ੍ਹਾਂ ਗੀਤਾਂ ਦਾ ਤੁਸੀਂ ਐੱਪਲ ਮਿਊਜ਼ਿਕ ਤੇ ਸਪੌਟੀਫਾਈ ਵਰਗੇ ਵੱਡੇ ਮਿਊਜ਼ਿਕ ਸਟ੍ਰੀਮਿੰਗ ਪਲੇਟਫਾਰਮਜ਼ ’ਤੇ ਆਨੰਦ ਮਾਣ ਸਕਦੇ ਹੋ।
ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਟੀ.ਵੀ. ਅਦਾਕਾਰਾ ਅਨੀਲਾ ਨੇ ਕਸ਼ਮੀਰ ਦੀਆਂ ਵਾਦੀਆਂ ’ਚ ਲਏ ਸੱਤ ਫ਼ੇਰੇ, ਲਾਲ ਜੋੜੇ ’ਚ ਲੱਗ ਰਹੀ ਖ਼ੂਬਸੂਰਤ
NEXT STORY