ਮੁੰਬਈ: ‘ਅਲਾਦੀਨ ਨਾਮ ਤੋ ਸੁਨਾ ਹੋਗਾ’ ਫ਼ੇਮ ਅਦਾਕਾਰਾ ਅਨੀਲਾ ਖ਼ਰਬੰਦਾ ਅਸਲ ਜ਼ਿੰਦਗੀ ’ਚ ਦੁਲਹਨ ਬਣ ਗਈ ਹੈ। ਅਨੀਲਾ ਖ਼ਰਬੰਦਾ ਦਾ ਵਿਆਹ 8 ਜੁਲਾਈ 2022 ਨੂੰ ਮੰਗਤੇਰ ਅਤੇ ਅਦਾਕਾਰ ਪ੍ਰਤੀਕ ਗਰਗ ਨਾਲ ਹੋਇਆ। ਇਸ ਜੋੜੇ ਨੇ ਕਸ਼ਮੀਰ ਦੇ ਖ਼ੂਬਸੂਰਤ ਵਾਦੀਆਂ ’ਚ ਸੱਤ ਫ਼ੇਰੇ ਲਏ। ਹੁਣ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਅਨੀਲਾ ਦੇ ਵਿਆਹ ਦੇ ਪਹਿਰਾਵੇ ਦੀ ਗੱਲ ਕਰੀਏ ਤਾਂ ਅਦਾਕਾਰਾ ਲਾਲ ਲਹਿੰਗਾ ’ਚ ਬਹੁਤ ਖ਼ੂਬਸੂਰਤ ਲੱਗ ਰਹੀ ਸੀ। ਉਸ ਨੇ ਆਪਣੇ ਸਿਰ ’ਤੇ ਦੁਪੱਟਾ ਬੰਨ੍ਹਿਆ ਹੋਇਆ ਸੀ, ਜਿਸ ਨਾਲ ਉਸ ਨੂੰ ਰਵਾਇਤੀ ਲੁੱਕ ਨਜ਼ਰ ਆ ਰਹੀ ਸੀ।
ਅਦਾਕਾਰਾ ਨੇ ਬਾਹਾਂ ’ਚ ਲਾਲ ਰੰਗ ਦਾ ਚੂੜਾ, ਮਹਿੰਦੀ ਵਾਲੇ ਹੱਥ, ਨੱਥ, ਅਤੇ ਮਾਂਗ ਪੱਟੀ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਅਦਾਕਾਰਾ ਦੇ ਕਲੀਰੇ ਉਸ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੇ ਹਨ।
ਇਸ ਦੇ ਨਾਲ ਹੀ ਲਾੜਾ ਰਾਜਾ ਪ੍ਰਤੀਕ ਗਰਲ ਗੁਲਾਬੀ ਰੰਗ ਦੀ ਸ਼ੇਰਵਾਨੀ ’ਚ ਰਾਜਕੁਮਾਰ ਲੱਗ ਰਿਹਾ ਸੀ। ਅਨੀਲਾ ਨੇ ਸਮੁੰਦਰ ਵਿਚਕਾਰ ਘੁੰਡ ਕੱਢਿਆ ਅਤੇ ਕਿਸ਼ਤੀ ਤੋਂ ਐਂਟਰੀ ਲਈ। ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ : ਗਿੱਪੀ ਗਰੇਵਾਲ ਆਪਣੇ ਬੱਚਿਆ ਨਾਲ ਨਵੇਂ ਗੀਤ ‘ਮੁਟਿਆਰੇ ਨੀ’ ’ਤੇ ਮਸਤੀ ਕਰਦੇ ਆਏ ਨਜ਼ਰ (ਦੇਖੋ ਵੀਡੀਓ)
ਤਸਵੀਰਾਂ ’ਚ ਦੇਖ ਸਕਦੇ ਹੋ ਕਿ ਜੋੜੇ ਦੇ ਪਿੱਛੇ ਕਸ਼ਮੀਰ ਦੇ ਖ਼ੂਬਸੂਰਤ ਮੈਦਾਨਾਂ ਦਾ ਦ੍ਰਿਸ਼ ਸਾਫ਼ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਜੋੜੇ ਦੀ ਖ਼ੂਬਸੂਰਤੀ ਹੋਰ ਵੀ ਵੱਧ ਗਈ ਹੈ।
ਇਹ ਵੀ ਪੜ੍ਹੋ : CM ਮਾਨ ਨੂੰ ਪਰਿਵਾਰ ਸਮੇਤ ਮਿਲੇ ਕਰਮਜੀਤ ਅਨਮੋਲ, ਦਿੱਤੀਆਂ ਵਿਆਹ ਦੀਆਂ ਵਧਾਈਆਂ
ਪ੍ਰਸ਼ੰਸਕ ਇਨ੍ਹਾਂ ਦੀ ਜੋੜੀ ਨੂੰ ਬੇਹੱਦ ਪਸੰਦ ਕਰ ਰਹੇ ਹਨ। ਇਸ ਦੇ ਨਾਲ ਜੋੜਾ ਕੈਮਰੇ ਸਾਹਮਣੇ ਵੱਖ-ਵੱਖ ਸਟਾਈਲ ’ਚ ਪੋਜ਼ ਦਿੰਦਾ ਨਜ਼ਰ ਆ ਰਿਹਾ ਹੈ।
ਅਨੀਲਾ ਦੇ ਟੀ.ਵੀ. ਸਕ੍ਰੀਨ ’ਚ ਕੰਮ ਦੀ ਗੱਲ ਕਰੀਏ ਤਾਂ ਅਨੀਲਾ ਖ਼ਰਬੰਦਾ ‘ਅਲਾਦੀਨ ਨਾਮ ਤੋ ਸੁਨਾ ਹੋਗਾ’, ‘ਏਕ ਅਨੋਖ਼ੀ ਰਕਸ਼ਕ ਨਾਗਕੰਨਿਆ’, ‘ਵਿਘਨਹਰਤਾ ਗਣੇਸ਼’ ਵਰਗੇ ਕਈ ਮਸ਼ਹੂਰ ਟੀ.ਵੀ. ਸ਼ੋਅ ’ਚ ਕੰਮ ਕਰ ਚੁੱਕੀ ਹੈ। ਅਨੀਲਾ ਨੂੰ ਆਖ਼ਰੀ ਵਾਰ ਟੀ.ਵੀ. ਸ਼ੋਅ ‘ਏਕ ਅਨੋਖੀ ਰਕਸ਼ਕ ਨਾਗਕੰਨਿਆ’ ’ਚ ਦੇਖਿਆ ਗਿਆ ਸੀ।
ਗਿੱਪੀ ਗਰੇਵਾਲ ਦੀ ਪਤਨੀ ਤੇ ਬੱਚਿਆਂ ਨੇ ਕੀਤੀ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨਾਲ ਮੁਲਾਕਾਤ
NEXT STORY