ਨਿਊਯਾਰਕ (ਏਜੰਸੀ)- ਦਿਲਜੀਤ ਦੋਸਾਂਝ ਵੱਲੋਂ ਆਪਣਾ ਮੇਟ ਗਾਲਾ ਲੁੱਕ ਦਿਖਾਏ ਜਾਣ ਤੋਂ ਬਾਅਦ ਉਤਸ਼ਾਹਿਤ ਪ੍ਰਸ਼ੰਸਕਾਂ ਨੇ ਕਿਹਾ, "ਪੰਜਾਬੀ ਆ ਗਏ ਓਏ"। ਕੋਚੇਲਾ ਅਤੇ ਪੈਰਿਸ ਫੈਸ਼ਨ ਵੀਕ ਵਿੱਚ ਆਪਣੀਆਂ ਪੇਸ਼ਕਾਰੀਆਂ ਨਾਲ ਭਾਰਤ ਨੂੰ ਮਾਣ ਦਿਵਾਉਣ ਵਾਲੇ ਦਿਲਜੀਤ ਨੇ ਇਸ ਸਾਲ ਮੇਟ ਗਾਲਾ ਵਿੱਚ ਆਪਣਾ ਡੈਬਿਊ ਕੀਤਾ। ਦੁਨੀਆ ਦੇ ਸਭ ਤੋਂ ਵੱਡੇ ਫੈਸ਼ਨ ਸਮਾਰੋਹ ਲਈ, ਅਦਾਕਾਰ-ਗਾਇਕ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੇ ਅਤੇ ਉਨ੍ਹਾਂ ਨੇ ਇੱਕ ਅਜਿਹਾ ਲੁੱਕ ਅਪਣਾਇਆ, ਜਿਸ ਵਿਚ ਪੰਜਾਬੀ ਸੱਭਿਆਚਾਰ ਅਤੇ ਸ਼ਾਹੀ ਸ਼ਾਨ ਨਾਲ ਖੂਬਸੂਰਤ ਮਿਸ਼ਰਣ ਸੀ।

ਦਿਲਜੀਤ ਨੇ ਮੇਟ ਗਾਲਾ 2025 ਵਿੱਚ ਆਪਣੇ ਲੁੱਕ ਨਾਲ ਮਹਾਰਾਜਾ ਭੁਪਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਦਿਲਚਸਪ ਗੱਲ ਇਹ ਹੈ ਕਿ ਉਹ ਮੇਟ ਗਾਲਾ ਵਿੱਚ ਡੈਬਿਊ ਕਰਨ ਵਾਲੇ ਪਹਿਲੇ ਦਸਤਾਰਧਾਰੀ ਅਦਾਕਾਰ-ਗਾਇਕ ਬਣੇ। ਗਾਇਕ ਨੇ ਪ੍ਰਬਲ ਗੁਰੰਗ ਵੱਲੋਂ ਡਿਜ਼ਾਈਨ ਕੀਤਾ ਗਿਆ ਪਹਿਰਾਵਾ ਪਹਿਨ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਦਿਲਜੀਤ ਨੇ ਆਲ ਵ੍ਹਾਈਟ ਲੁੱਕ ਕੈਰੀ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਵ੍ਹਾਈਟ ਸ਼ੇਰਵਾਨੀ ਦੇ ਨਾਲ ਪੱਗ ਪਹਿਨੀ ਹੋਈ ਹੈ। ਉਨ੍ਹਾਂ ਨੇ ਆਪਣੇ ਲੁੱਕ ਨੂੰ ਫਲੋਰ ਲੈਂਥ ਕੈਪ ਨਾਲ ਹਾਈਲਾਈਟ ਕੀਤਾ ਹੈ, ਜਿਸ ਉੱਤੇ ਪੰਜਾਬੀ ਸ਼ਬਦ ਲਿਖੇ ਹੋਏ ਸਨ। ਦਿਲਜੀਤ ਦੇ ਮੇਟ ਗਾਲਾ ਲੁੱਕ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਲਿਆ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੇ ਪਹਿਰਾਵੇ ਪਿੱਛੇ ਉਨ੍ਹਾਂ ਦੇ ਵਿਚਾਰ ਦੀ ਸ਼ਲਾਘਾ ਕੀਤੀ। ਇੱਕ ਸੋਸ਼ਲ ਮੀਡੀਆ ਉਪਭੋਗਤਾ ਨੇ ਟਿੱਪਣੀ ਕੀਤੀ, "ਬਹੁਤ ਮਾਣ ਹੈ।" ਇੱਕ ਹੋਰ ਨੇ ਲਿਖਿਆ, 'ਰੋਂਗਟੇ ਖੜ੍ਹੇ ਹੋ ਗਏ।

ਵਿਰਾਟ ਕੋਹਲੀ ਦਾ ਇਕ ਲਾਈਕ ਮਿਲਦੇ ਹੀ ਅਵਨੀਤ ਕੌਰ ਦਾ ਲੱਗਾ ਜੈਕਪਾਟ, ਹੋਇਆ ਵੱਡਾ ਫਾਇਦਾ
NEXT STORY