ਜਲੰਧਰ- ਗਾਇਕ ਦਿਲਜੀਤ ਦੋਸਾਂਝ ਅੱਜ ਕਿਸੇ ਵੀ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਬਹੁਤ ਸਾਰੇ ਗੀਤ ਪਾਲੀਵੁੱਡ ਇੰਡਸਟਰੀ ਨੂੰ ਦਿੱਤੇ ਹਨ। ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ 'ਸਰਦਾਰ ਜੀ 3' ਇਸ ਸਾਲ ਰਿਲੀਜ਼ ਹੋਵੇਗੀ। ਇਹ ਫਿਲਮ 27 ਜੂਨ 2025 ਨੂੰ ਦੁਨੀਆ ਭਰ 'ਚ ਧੂਮ ਮਚਾਵੇਗੀ ਪਰ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਨੇ ਸਭ ਦਾ ਧਿਆਨ ਆਪਣੇ ਵੱਲ ਖਿਚਿਆ ਹੈ।
ਇਹ ਵੀ ਪੜ੍ਹੋ- Aamir Khan ਦੀ ਆਨਸਕ੍ਰੀਨ ਧੀ ਦੀ ਮੌਤ, ਜਾਣੋ ਕਾਰਨ
ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ 'ਚ ਪਾਕਿਸਤਾਨੀ ਅਦਾਕਾਰਾ ਹਾਨਿਆ ਆਮਿਰ ਨਜ਼ਰ ਆ ਰਹੀ ਹੈ।ਸੂਤਰਾਂ ਮੁਤਾਬਕ ਹਾਨੀਆ ਗਾਇਕ ਦਿਲਜੀਤ ਦੋਸਾਂਝ ਲੰਡਨ 'ਚ ਸ਼ੂਟਿੰਗ ਕਰ ਰਹੇ ਹਨ। ਹਾਲਾਂਕਿ ਨਾ ਤਾਂ ਹਾਨੀਆ ਅਤੇ ਨਾ ਹੀ ਦਿਲਜੀਤ ਨੇ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਕੀਤੀ ਹੈ। ਤਸਵੀਰ 'ਚ ਹਾਨਿਆ, ਅਦਾਕਾਰਾ ਨੀਰੂ ਬਾਜਵਾ, ਦਿਲਜੀਤ ਅਤੇ ਫਿਲਮ ਦੇ ਕਈ ਕਲਾਕਾਰਾਂ ਨਾਲ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ- ਪਰਿਵਾਰ ਨਾਲ ਅਦਾਕਾਰ ਪਵਨ ਕਲਿਆਨ ਨੇ ਮਹਾਕੁੰਭ ਦੇ ਸੰਗਮ 'ਚ ਲਗਾਈ ਡੁਬਕੀ
ਦੱਸ ਦੇਈਏ ਕਿ ਗੁਣਬੀਰ ਵਾਈਟ ਹਿੱਲ ਅਤੇ ਮਨਮੋਰਦ ਸਿੱਧੂ ਇਸ ਫਿਲਮ ਦੇ ਨਿਰਮਾਤਾ ਹੋਣਗੇ। ਇਹ ਸਰਦਾਰ ਜੀ ਫਿਲਮ ਫਰੈਂਚਾਇਜ਼ੀ ਦਾ ਤੀਜਾ ਭਾਗ ਹੈ। ਇਸ ਫਿਲਮ ‘ਚ ਦਿਲਜੀਤ ਦੋਸਾਂਝ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਇਹ ਫਿਲਮ ਅਗਲੇ ਸਾਲ 27 ਜੂਨ ਨੂੰ ਰਿਲੀਜ਼ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Riva Arora ਦੀ ਮਹਾਕੁੰਭ ਦੀਆਂ ਤਸਵੀਰਾਂ 'ਤੇ ਛਿੜਿਆ ਵਿਵਾਦ, ਕੱਪੜਿਆਂ ਨੂੰ ਲੈ ਕੇ ਹੋਈ ਟਰੋਲ
NEXT STORY