ਮੁੰਬਈ : ਬਾਲੀਵੁੱਡ ਸੁਪਰ ਸਟਾਰ ਸ਼ਾਹਰੁਖ ਖਾਨ ਅਤੇ ਕਾਜੋਲ ਦੀ ਫਿਲਮ 'ਦਿਲਵਾਲੇ' ਨੂੰ ਕੌਮਾਂਤਰੀ ਬਾਕਸ ਆਫਿਸ 'ਤੇ ਪਹਿਲੇ ਹੀ ਦਿਨ ਚੰਗੀ ਸਫਲਤਾ ਮਿਲੀ ਹੈ। ਇਥੇ ਇਸ ਫਿਲਮ ਨੇ ਲੱਗਭਗ 34 ਲੱਖ ਡਾਲਰ ਦੀ ਕਮਾਈ ਕੀਤੀ ਹੈ। ਰੋਹਿਤ ਸ਼ੈਟੀ ਵਲੋਂ ਨਿਰਦੇਸ਼ਿਤ ਇਸ ਫਿਲਮ ਨਾਲ ਸ਼ਾਹਰੁਖ-ਕਾਜੋਲ ਦੀ ਜੋੜੀ ਨੇ ਸਿਲਵਰ ਸਕਰੀਨ 'ਤੇ ਵਾਪਸੀ ਕੀਤੀ ਹੈ।
ਸ਼ਾਹਰੁਖ ਦੀ 'ਰੈੱਡ ਚਿਲੀਜ਼ ਐਂਟਰਟੇਨਮੈਂਟ' ਵਲੋਂ ਜਾਰੀ ਇਕ ਰਿਲੀਜ਼ 'ਚ ਦੱਸਿਆ ਗਿਆ ਹੈ ਕਿ ਸੰਯੁਕਤ ਅਰਬ ਅਮੀਰਾਤ 'ਚ ਇਹ ਕਿਸੇ ਵੀ ਬਾਲੀਵੁੱਡ ਫਿਲਮ ਦੇ ਮੁਕਾਬਲੇ ਹੁਣ ਤੱਕ ਦੀ ਸਭ ਤੋਂ ਵਧੇਰੇ ਓਪਨਿੰਗ ਕਰਨ ਵਾਲੀ ਫਿਲਮ ਬਣ ਗਈ ਹੈ। ਇਸ ਦੇ ਨਾਲ ਹੀ ਅਮਰੀਕਾ ਅਤੇ ਬ੍ਰਿਟੇਨ 'ਚ ਵੀ ਇਸ ਫਿਲਮ ਨੂੰ ਕਾਫੀ ਸਰਾਹਿਆ ਗਿਆ ਹੈ। ਭਾਰਤ 'ਚ ਹੁਣ ਤੱਕ ਇਸ ਫਿਲਮ ਨੇ 41.09 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਆਦਿੱਤਯ ਨੇ ਕੀਤਾ ਸ਼ਰਧਾ ਨਾਲ ਰਿਸ਼ਤੇ ਨੂੰ ਲੈ ਕੇ ਨਵਾਂ ਖੁਲਾਸਾ
NEXT STORY