ਮੁੰਬਈ- ਮਨੋਰੰਜਨ ਜਗਤ ਤੋਂ ਇੱਕ ਦੁਖਦਾਈ ਖ਼ਬਰ ਆਈ ਹੈ। ਟੀ-ਸੀਰੀਜ਼ ਦੀ ਮਾਲਕ ਅਤੇ ਬਾਲੀਵੁੱਡ ਅਦਾਕਾਰਾ ਦਿਵਿਆ ਖੋਸਲਾ ਕੁਮਾਰ ਦੇ ਘਰੋਂ ਬੁਰੀ ਖ਼ਬਰ ਆਈ ਹੈ। ਦਿਵਿਆ ਦੀ ਮਾਂ ਦੀ ਮੌਤ ਤੋਂ ਡੇਢ ਸਾਲ ਬਾਅਦ, ਅਦਾਕਾਰਾ ਨੇ ਹੁਣ ਇੱਕ ਹੋਰ ਕਰੀਬੀ ਨੂੰ ਗੁਆ ਦਿੱਤਾ ਹੈ। ਭੂਸ਼ਣ ਕੁਮਾਰ ਦੀ ਪਤਨੀ ਦਿਵਿਆ ਦੀ ਨਾਨੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਅਦਾਕਾਰਾ ਨੇ ਖੁਦ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੋਸਟ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ-ਮਾਤਾ ਚਿੰਤਪੂਰਨੀ ਦੇ ਦਰਬਾਰ ਪੁੱਜੀ ਅਦਾਕਾਰਾ ਯਾਮੀ ਗੌਤਮ
ਦਿਵਿਆ ਖੋਸਲਾ ਦੀ ਨਾਨੀ ਦਾ ਦਿਹਾਂਤ
ਬਾਲੀਵੁੱਡ ਅਦਾਕਾਰਾ ਦਿਵਿਆ ਖੋਸਲਾ ਕੁਮਾਰ ਦੀ ਨਾਨੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ, ਉਹ ਕੈਂਸਰ ਸਰਵਾਈਵਰ ਸੀ। ਦਿਵਿਆ ਨੇ ਆਪਣੀ ਨਾਨੀ ਨਾਲ ਪੁਰਾਣੀਆਂ ਅਣਦੇਖੀਆਂ ਤਸਵੀਰਾਂ ਸਾਂਝੀਆਂ ਕਰਕੇ ਇਹ ਦੁਖਦਾਈ ਖ਼ਬਰ ਸਾਰਿਆਂ ਨਾਲ ਸਾਂਝੀ ਕੀਤੀ ਹੈ। ਤਸਵੀਰ ਦੇ ਨਾਲ, ਉਸ ਨੇ ਕੈਪਸ਼ਨ 'ਚ ਇੱਕ ਭਾਵੁਕ ਨੋਟ ਵੀ ਸਾਂਝਾ ਕੀਤਾ ਹੈ। ਤਸਵੀਰ 'ਚ ਦਿਵਿਆ ਦੀ ਨਾਨੀ ਉਸ ਦੇ ਨਾਲ ਖੜ੍ਹੀ ਹੈ ਅਤੇ ਦੋਵਾਂ ਦੇ ਚਿਹਰਿਆਂ 'ਤੇ ਪਿਆਰੀ ਮੁਸਕਰਾਹਟ ਹੈ।
ਦਿਵਿਆ ਨੇ ਇੱਕ ਭਾਵੁਕ ਨੋਟ ਲਿਖਿਆ
ਭੂਸ਼ਣ ਕੁਮਾਰ ਦੀ ਪਤਨੀ ਅਤੇ ਟੀ-ਸੀਰੀਜ਼ ਦੀ ਮਾਲਕਣ ਦਿਵਿਆ ਖੋਸਲਾ ਨੇ ਇੰਸਟਾਗ੍ਰਾਮ 'ਤੇ ਆਪਣੀ ਨਾਨੀ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ, ਜਿਸ ਦੇ ਕੈਪਸ਼ਨ ਵਿੱਚ ਅਦਾਕਾਰਾ ਨੇ ਬਹੁਤ ਭਾਵੁਕ ਗੱਲਾਂ ਲਿਖੀਆਂ ਹਨ। ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ, 'ਮੇਰੀ ਪਿਆਰੀ ਨਾਨੀ ਦਾ ਹਾਲ ਹੀ 'ਚ ਦਿਹਾਂਤ ਹੋ ਗਿਆ ਹੈ।' ਸਭ ਤੋਂ ਮਜ਼ਬੂਤ ਔਰਤ ਜਿਸ ਨੂੰ ਮੈਂ ਜਾਣਦੀ ਸੀ, ਇੱਕ ਬਹੁਤ ਹੀ ਸਫਲ ਕਾਰੋਬਾਰੀ ਔਰਤ, ਕੈਂਸਰ ਸਰਵਾਈਵਰ ਅਤੇ ਇੱਕ ਆਰਮੀ ਅਫਸਰ ਦੀ ਪਤਨੀ, ਮੇਰੀ ਨਾਨੀ ਇੱਕ ਬਹੁਤ ਹੀ ਪ੍ਰੇਰਨਾਦਾਇਕ ਔਰਤ ਸੀ ਅਤੇ ਉਨ੍ਹਾਂ ਦੀ ਇੱਛਾ ਸ਼ਕਤੀ, ਉਨ੍ਹਾਂ ਨੇ ਮੇਰੀ ਮਾਂ ਨੂੰ ਦਿੱਤੀ ਅਤੇ ਮੇਰੀ ਮਾਂ ਨੇ ਮੈਨੂੰ, ਬਾਅਦ 'ਚ ਮੇਰੀ ਮਾਂ ਦਾ ਡੇਢ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ, ਉਹ ਮੈਨੂੰ ਕਹਿੰਦੇ ਰਹਿੰਦੇ ਸੀ ਕਿ ਰੋਣਾ ਨਹੀਂ। ਜਦਕਿ ਉਹ ਖੁਦ ਬਹੁਤ ਰੋਂਦੀ ਸੀ, ਮੁਆਫ਼ ਕਰਨਾ ਨਾਨੀਜੀ।'
ਇਹ ਵੀ ਪੜ੍ਹੋ-ਮਸ਼ਹੂਰ ਅਦਾਕਾਰ ਪ੍ਰਭਾਸ ਜਲਦ ਹੀ ਕਰਨ ਜਾ ਰਹੇ ਹਨ ਵਿਆਹ!
2023 'ਚ ਹੋਇਆ ਸੀ ਮਾਂ ਦਾ ਦਿਹਾਂਤ
ਤੁਹਾਨੂੰ ਦੱਸ ਦੇਈਏ ਕਿ ਦਿਵਿਆ ਖੋਸਲਾ ਕੁਮਾਰ ਦੀ ਮਾਂ ਅਨੀਤਾ ਖੋਸਲਾ ਦਾ ਸਾਲ 2023 'ਚ ਦਿਹਾਂਤ ਹੋ ਗਿਆ ਸੀ। ਉਸ ਸਮੇਂ ਅਦਾਕਾਰਾ ਬੁਰੀ ਤਰ੍ਹਾਂ ਟੁੱਟ ਗਈ ਸੀ। ਦਿਵਿਆ ਖੋਸਲਾ ਦੀ ਭਾਬੀ ਤਿਸ਼ਾ ਕੁਮਾਰ ਦੀ ਮੌਤ ਨਾਲ ਪੂਰਾ ਫਿਲਮ ਇੰਡਸਟਰੀ ਵੀ ਸਦਮੇ 'ਚ ਸੀ। ਸਾਲ 2024 'ਚ 20 ਸਾਲ ਦੀ ਉਮਰ 'ਚ ਤਿਸ਼ਾ ਕੁਮਾਰ ਨੇ ਹਮੇਸ਼ਾ ਲਈ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਦਿਵਿਆ ਦੀ ਨਾਨੀ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ, ਲੋਕ ਸੋਸ਼ਲ ਮੀਡੀਆ 'ਤੇ ਅਦਾਕਾਰਾ ਨੂੰ ਦਿਲਾਸਾ ਦੇ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਉੱਚੀ ਹੀਲ ਕਰਵਾਉਣ ਲੱਗੀ ਸੀ ਕੌਰ ਬੀ ਨੁਕਸਾਨ, ਡਿੱਗਣੋ ਬਚੀ (ਵੀਡੀਓ)
NEXT STORY