ਜਲੰਧਰ (ਪੁਨੀਤ)- ਬੀਤੇ ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਟ੍ਰੇਨਾਂ ਲੇਟ ਚੱਲ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਲੰਮੀ ਉਡੀਕ ਕਰਨੀ ਪੈ ਰਹੀ ਹੈ। ਬਹੁਤ ਮਹੱਤਵਪੂਰਨ ਟ੍ਰੇਨਾਂ ਕੁਝ ਸਮੇਂ ਦੀ ਦੇਰੀ ਨਾਲ ਚੱਲ ਰਹੀਆਂ ਹਨ, ਜਦਕਿ ਲੰਮੇ ਰੂਟ ਦੀਆਂ ਟ੍ਰੇਨਾਂ ਘੰਟਿਆਬੱਧੀ ਦੇਰੀ ਨਾਲ ਸਟੇਸ਼ਨ ’ਤੇ ਪਹੁੰਚ ਰਹੀਆਂ ਹਨ। ਠੰਢ ਦੇ ਵਿਚਕਾਰ ਟ੍ਰੇਨਾਂ ਦੀ ਉਡੀਕ ਕਰਨਾ ਯਾਤਰੀਆਂ ਲਈ ਮੁਸ਼ਕਲਾਂ ਭਰਿਆ ਸਾਬਿਤ ਹੋ ਰਿਹਾ ਹੈ।
ਇਸੇ ਸਿਲਸਿਲੇ ਵਿਚ ਬੀਤੇ ਦਿਨ 12716 ਸੱਚਖੰਡ ਐਕਸਪ੍ਰੈੱਸ ਆਪਣੇ ਤੈਅ ਸਮੇਂ ਸਵੇਰੇ 6.35 ਤੋਂ ਲੱਗਭਗ 15 ਘੰਟੇ ਦੀ ਦੇਰੀ ਨਾਲ ਸਾਢੇ 9 ਵਜੇ ਤੋਂ ਬਾਅਦ ਸਿਟੀ ਸਟੇਸ਼ਨ ’ਤੇ ਪੁੱਜੀ। ਅੰਮ੍ਰਿਤਸਰ ਜਲਿਆਂਵਾਲਾ ਬਾਗ ਐਕਸਪ੍ਰੈੱਸ 12379 ਆਪਣੇ ਤੈਅ ਸਮੇਂ ਦੁਪਹਿਰ ਢਾਈ ਵਜੇ ਤੋਂ 7 ਘੰਟੇ ਲੇਟ ਰਹੀ ਅਤੇ 10 ਵਜੇ ਤੋਂ ਬਾਅਦ ਸਿਟੀ ਸਟੇਸ਼ਨ ’ਤੇ ਪੁੱਜੀ।
19325 ਇੰਦੌਰ-ਅੰਮ੍ਰਿਤਸਰ ਐਕਸਪ੍ਰੈੱਸ ਰਾਤ 8.30 ਤੋਂ 2 ਘੰਟੇ ਲੇਟ ਰਹਿੰਦੇ ਹੋਏ 11 ਵਜੇ ਤੋਂ ਬਾਅਦ ਸਟੇਸ਼ਨ ’ਤੇ ਪੁੱਜੀ। ਉਥੇ ਹੀ, ਗੋਲਡਨ ਟੈਂਪਲ ਮੇਲ 12903 ਤੈਅ ਸਮੇਂ 10.10 ਤੋਂ ਲੱਗਭਗ ਇਕ ਘੰਟਾ ਲੇਟ, ਜਦੋਂ ਕਿ 11057 ਅੰਮ੍ਰਿਤਸਰ ਐਕਸਪ੍ਰੈੱਸ 9 ਘੰਟੇ ਲੇਟ ਸਪਾਟ ਹੋਈ।
ਇਹ ਵੀ ਪੜ੍ਹੋ- ਕੁੱਤਿਆਂ ਨੇ ਖਾ ਲਿਆ ਮਾਪਿਆਂ ਦਾ ਇਕਲੌਤਾ ਪੁੱਤ, ਪਿਓ ਦੇ ਹੱਥਾਂ 'ਚ ਜਿਗਰ ਦੇ ਟੋਟੇ ਨੇ ਤੋੜਿਆ ਦਮ
ਸਵਰਨ ਸ਼ਤਾਬਦੀ 12029 ਦਿੱਲੀ ਤੋਂ ਆਉਣ ਸਮੇਂ ਅੱਧੇ ਘੰਟੇ ਦੀ ਦੇਰੀ ਨਾਲ 12.39 ’ਤੇ ਸਟੇਸ਼ਨ ’ਤੇ ਪੁੱਜੀ, ਜਦੋਂ ਕਿ 12030 ਅੰਮ੍ਰਿਤਸਰ ਤੋਂ ਦਿੱਲੀ ਜਾਣ ਸਮੇਂ ਆਨ-ਟਾਈਮ ਸਪਾਟ ਹੋਈ। ਉਥੇ ਹੀ, ਵੰਦੇ ਭਾਰਤ ਐਕਸਪ੍ਰੈੱਸ 22487-22488 ਦੋਵਾਂ ਰੂਟਾਂ ’ਤੇ ਆਨ-ਟਾਈਮ ਰਹੀ। ਸ਼ਾਨ-ਏ-ਪੰਜਾਬ 12497-12498 ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਸਮੇਂ 15 ਮਿੰਟ ਲੇਟ ਰਹੀ, ਜਦੋਂ ਕਿ ਇਕ ਰੂਟ ’ਤੇ ਆਨ-ਟਾਈਮ ਰਹੀ।
ਉਥੇ ਹੀ, ਰਾਤ 10 ਵਜੇ ਦੀ ਰਿਪੋਰਟ ਦੇ ਮੁਤਾਬਕ 12013 ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ ਸਾਢੇ 9 ਤੋਂ 2 ਘੰਟੇ ਦੇਰੀ ਨਾਲ ਸਪਾਟ ਹੋਈ। ਉਥੇ ਹੀ, ਹੀਰਾਕੁੰਡ ਸੁਪਰਫਾਸਟ ਐਕਸਪ੍ਰੈੱਸ 20807 ਰਾਤ 9.40 ਤੋਂ 3 ਘੰਟੇ ਲੇਟ ਸਪਾਟ ਹੋਈ। ਇਸੇ ਤਰ੍ਹਾਂ ਨਾਲ 20434 ਜੰਮੂ ਮੇਲ 9.30 ਤੋਂ ਲੱਗਭਗ ਇਕ ਘੰਟਾ, 15211 ਦਰਭੰਗਾ ਤੋਂ ਅੰਮ੍ਰਿਤਸਰ ਜਾਣ ਵਾਲੀ ਜਨਨਾਇਕ ਐਕਸਪ੍ਰੈੱਸ ਲੱਗਭਗ ਇਕ ਘੰਟਾ ਦੇਰੀ ਨਾਲ ਸਪਾਟ ਹੋਈ। 12751 ਜੰਮੂਤਵੀ ਸਾਢੇ 5 ਘੰਟੇ ਲੇਟ ਰਿਪੋਰਟ ਹੋਈ।
ਇਹ ਵੀ ਪੜ੍ਹੋ- ਪੈਂਡਿੰਗ ਹੋਇਆ ਲੁਧਿਆਣਾ ਮੇਅਰ ਦੀ ਚੋਣ ਤੇ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚੁਕਾਉਣ ਦਾ ਪ੍ਰੋਗਰਾਮ
ਟ੍ਰੇਨਾਂ ਦੀ ਦੇਰੀ ਨਾਲ ਲੰਮੇ ਰੂਟ ਦੀਆਂ ਬੱਸਾਂ ’ਚ ਨਹੀਂ ਮਿਲੀਆਂ ਸੀਟਾਂ
ਬੱਸਾਂ ਵਿਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਵੀ ਦਿੱਕਤਾਂ ਪੇਸ਼ ਆਉਂਦੀਆਂ ਦੇਖਣ ਨੂੰ ਮਿਲੀਆਂ। ਟ੍ਰੇਨਾਂ ਦੀ ਦੇਰੀ ਕਰ ਕੇ ਬੱਸਾਂ ਵਿਚ ਭੀੜ ਨਜ਼ਰ ਆ ਰਹੀ ਸੀ, ਜਿਸ ਕਾਰਨ ਪਿਛਲੇ ਸਟੇਸ਼ਨਾਂ ਤੋਂ ਆਉਣ ਵਾਲੀਆਂ ਬੱਸਾਂ ਭਰੀਆਂ ਹੋਈਆਂ ਆ ਰਹੀਆਂ ਹਨ। ਇਸੇ ਕਾਰਨ ਵੱਖ-ਵੱਖ ਬੱਸਾਂ ਵਿਚ ਬੈਠਣ ਲਈ ਸੀਟਾਂ ਮੁਹੱਈਆ ਨਹੀਂ ਹੋ ਸਕੀਆਂ। ਮਜਬੂਰੀ ਕਾਰਨ ਕਈ ਯਾਤਰੀ ਖੜ੍ਹੇ ਹੋ ਕੇ ਸਫਰ ’ਤੇ ਨਿਕਲ ਪਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਮੁੜ ਹੋਣਗੀਆਂ ਚੋਣਾਂ, ਸ਼ੁਰੂ ਹੋ ਗਈ ਸਿਆਸੀ ਚਰਚਾ
NEXT STORY