ਮੁੰਬਈ (ਬਿਊਰੋ)– ਮਹਾਨ ਗਾਇਕ ਹਰੀਹਰਨ ਨੇ ਗਾਇਕਾ ਸਾਧਨਾ ਜੇਜੁਰੀਕਰ ਨਾਲ ਮਿਲ ਕੇ ‘ਦੂਰੀਆਂ’ ਨਾਂ ਦੀ ਨਵੀਂ ਗਜ਼ਲ ਰਿਲੀਜ਼ ਕੀਤੀ ਹੈ। ਸੰਗੀਤ ਕੈਲਾਸ਼ ਗੰਧਰਵ ਨੇ ਦਿੱਤਾ ਹੈ ਤੇ ਬੋਲ ਮਦਨ ਪਾਲ ਨੇ ਲਿਖੇ ਹਨ। ਵੀਡੀਓ ਕੈਲਾਸ਼ ਪਵਾਰ ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ।
‘ਦੂਰੀਆ’ ਇਕ ਕ੍ਰਾਸ-ਕੰਟਰੀ ਕੋਲੈਬੋਰੇਸ਼ਨ ਹੈ, ਜੋ ਪਿਆਰ ’ਚ ਟੁੱਟੇ ਦਿਲ ਵਾਲੇ ਵਿਅਕਤੀ ਦੀਆਂ ਭਾਵਨਾਵਾਂ ਨੂੰ ਦਰਸਾਉਂਦੀ ਹੈ। ਇਸ ਗਜ਼ਲ ਤੇ ਹਰੀਹਰਨ ਦੇ ਸਹਿਯੋਗ ਦਾ ਵਿਚਾਰ ਸਭ ਤੋਂ ਪਹਿਲਾਂ ਸਾਧਨਾ ਜੇਜੁਰੀਕਰ ਨੂੰ ਆਇਆ, ਜੋ ਲਾਈਵ ਰਿਕਾਰਡ ਕੀਤੇ ਸਾਜ਼ਾਂ ਨਾਲ ਇਕ ਮੂਲ ਰਚਨਾ ਬਣਾਉਣਾ ਚਾਹੁੰਦੀ ਸੀ।
ਇਹ ਖ਼ਬਰ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਨੇ ਬੱਬੂ ਮਾਨ ਤੇ ਮਨਕੀਰਤ ਔਲਖ ਬਾਰੇ ਆਖੀ ਇਹ ਗੱਲ
ਹਰੀਹਰਨ ਸਾਹਿਬ ਨਾਲ ‘ਦੂਰੀਆਂ’ ਮੇਰੇ ਲਈ ਬਹੁਤ ਖ਼ਾਸ ਹੈ, ਸਾਧਨਾ ਨੇ ਰੂਹ ਭਰੀ ਗਜ਼ਲ ਸੁਣਾਉਂਦੇ ਹੋਏ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਹ ਮੇਰਾ ਸੁਪਨਾ ਸਾਕਾਰ ਹੋਇਆ ਹੈ। ਮੈਂ ਕਈ ਸਾਲਾਂ ਤੋਂ ਉਨ੍ਹਾਂ ਨੂੰ ਸੁਣ ਰਹੀ ਹਾਂ ਤੇ ਉਨ੍ਹਾਂ ਨੂੰ ਆਪਣੇ ਦਿਲੋਂ ਗੁਰੂ ਮੰਨਦੀ ਹਾਂ। ਮੈਂ 30 ਸਾਲਾਂ ਤੋਂ ਗਾ ਰਹੀ ਹਾਂ, ਮੈਂ ਇਕ ਕਲਾਸੀਕਲ ਰੁਝਾਨ ਵਾਲੀ ਗਾਇਕਾ ਹਾਂ। ਜਦੋਂ ਮੈਂ ਉਨ੍ਹਾਂ ਨੂੰ ਗੀਤ ਦੀ ਪੇਸ਼ਕਸ਼ ਕੀਤੀ ਤਾਂ ਉਨ੍ਹਾਂ ਨੇ ਗੀਤ ਦੇ ਬੋਲ ਪਸੰਦ ਕੀਤੇ ਤੇ ਮੇਰੇ ਨਾਲ ਗਾਉਣ ਲਈ ਸਹਿਮਤ ਹੋ ਗਏ ਤੇ ਇਹ ਮੇਰੇ ਲਈ ਸਨਮਾਨ ਤੇ ਮਾਣ ਦੀ ਗੱਲ ਹੈ।’’
ਉਸ ਨੇ ਅੱਗੇ ਕਿਹਾ, ‘‘ਰਿਕਾਰਡਿੰਗ ਸੈਸ਼ਨਾਂ ਦੌਰਾਨ ਵੀ ਇਹ ਬਹੁਤ ਵਧੀਆ ਅਨੁਭਵ ਸੀ। ਸਾਰੀ ਪ੍ਰਕਿਰਿਆ ਹੈਰਾਨੀਜਨਕ ਸੀ। ਉਹ ਇਕ ਪਿਆਰੇ ਕਲਾਕਾਰ ਤੇ ਇਕ ਸਹਿਯੋਗੀ ਵਿਅਕਤੀ ਹਨ। ਉਨ੍ਹਾਂ ਨੇ ਬੜੇ ਚਾਅ ਨਾਲ ਮੈਨੂੰ ਉਤਸ਼ਾਹਿਤ ਕੀਤਾ, ਅਸੀਂ ਖ਼ੁਸ਼ੀ ਨਾਲ ਰਿਕਾਰਡਿੰਗ ਕੀਤੀ। ਮੈਨੂੰ ਉਮੀਦ ਹੈ ਕਿ ਲੋਕ ਇਸ ਨੂੰ ਪਸੰਦ ਕਰਨਗੇ।’’
ਸਾਧਨਾ ਨੇ ਦੋ ਵਾਰੀ ਐੱਮ. ਪੀ. ਸਰਕਾਰ ਦਾ ‘ਲਤਾ ਮੰਗੇਸ਼ਕਰ ਜ਼ਿਲਾ ਪੁਰਸਕਾਰ’ ਜਿੱਤਿਆ ਤੇ 1994 ਤੋਂ ਆਲ ਇੰਡੀਆ ਰੇਡੀਓ ਨਾਲ ਗਾ ਰਹੀ ਹੈ। 2014 ’ਚ ਹੋਮਟਾਊਨ ’ਚ ਵਿਕਰਮ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ‘ਦੂਰੀਆਂ’ ਪਿਕਲ ਮਿਊਜ਼ਿਕ ਯੂਟਿਊਬ ’ਤੇ ਸਟ੍ਰੀਮਿੰਗ ਲਈ ਉਪਲੱਬਧ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਭਲਕੇ ਮਨਾਈ ਜਾਵੇਗੀ ਮੂਸੇਵਾਲਾ ਦੀ ਬਰਸੀ, ਪਿਤਾ ਨੇ ਲੋਕਾਂ ਨੂੰ ਭਾਈਚਾਰਾ ਤੇ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ
NEXT STORY