ਮੁੰਬਈ (ਬਿਊਰੋ) - ਫਿਲਮ ‘ਡੰਕੀ’ ਨੇ ਕੁਝ ਹੀ ਸਮੇਂ ’ਚ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ। ਫਿਲਮ ਦੀ ਕਹਾਣੀ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਵਿਦੇਸ਼ ਜਾਣ ਲਈ ਡੰਕੀ ਦਾ ਰਸਤਾ ਲੈਂਦੇ ਹਨ। ਸਿਨੇਮਾਘਰਾਂ ’ਚ ਮਿਲੀ ਸਫਲਤਾ ਵਿਚਾਲੇ, ਨਿਰਮਾਤਾ ਹੁਣ 28 ਦਸੰਬਰ ਨੂੰ ਵੱਖ-ਵੱਖ ਦੇਸ਼ਾਂ ਦੇ ਕੋਂਸਲੇਟਾਂ ਲਈ ਫਿਲਮ ‘ਡੰਕੀ’ ਦੀ ਇਕ ਵਿਸ਼ੇਸ਼ ਸਕ੍ਰੀਨਿੰਗ ਰੱਖਣ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ‘ਐਨੀਮਲ’ ਦੀ ਓ. ਟੀ. ਟੀ. ਰਿਲੀਜ਼ ਡੇਟ ਆਈ ਸਾਹਮਣੇ, 8-9 ਮਿੰਟਾਂ ਦੇ ਖ਼ਾਸ ਸੀਨਜ਼ ਹੋਣਗੇ ਸ਼ਾਮਲ
‘ਡੰਕੀ’ ’ਚ ਅਦਾਕਾਰਾਂ ਦੀ ਇਕ ਸ਼ਾਨਦਾਰ ਕਾਸਟ ਹੈ, ਜਿਸ ’ਚ ਸ਼ਾਹਰੁਖ ਦੇ ਨਾਲ-ਨਾਲ ਬਹੁਤ ਪ੍ਰਤਿਭਾਸ਼ਾਲੀ ਕਲਾਕਾਰ ਅਦਾਕਾਰ ਬੋਮਨ ਇਰਾਨੀ, ਤਾਪਸੀ ਪੰਨੂ, ਵਿੱਕੀ ਕੌਸ਼ਲ, ਵਿਕਰਮ ਕੋਚਰ ਤੇ ਅਨਿਲ ਗਰੋਵਰ ਨੇ ਰੰਗੀਨ ਕਿਰਦਾਰ ਨਿਭਾਏ ਹਨ। ਜੀਓ ਸਟੂਡੀਓਜ਼, ਰੈੱਡ ਚਿਲੀਜ਼ ਐਂਟਰਟੇਨਮੈਂਟ ਤੇ ਰਾਜਕੁਮਾਰ ਹਿਰਾਨੀ ਫਿਲਮਜ਼ ਦੀ ਪੇਸ਼ਕਸ਼, ਰਾਜਕੁਮਾਰ ਹਿਰਾਨੀ ਤੇ ਗੌਰੀ ਖਾਨ ਦੁਆਰਾ ਨਿਰਮਿਤ, ਅਭਿਜਾਤ ਜੋਸ਼ੀ, ਰਾਜਕੁਮਾਰ ਹਿਰਾਨੀ ਤੇ ਕਨਿਕਾ ਢਿੱਲੋਂ ਦੁਆਰਾ ਲਿਖੀ ਗਈ ਫਿਲਮ ‘ਡੰਕੀ’ ਹੁਣ ਵੱਡੇ ਪਰਦੇ ’ਤੇ ਰਿਲੀਜ਼ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਸਤਵਿੰਦਰ ਬੁੱਗਾ ਨੇ ਭਰਜਾਈ ਦੀ ਮੌਤ ਨੂੰ ਲੈ ਕੇ ਖੋਲ੍ਹੇ ਰਾਜ਼, ਕਿਹਾ-ਦੋਵਾਂ ਨੇ ਮਿਲ ਮੈਨੂੰ ਜਾਨੋਂ ਮਾਰਨ ਦੀ ਕੀਤੀ ਕੋਸ਼ਿਸ਼
ਸਿਨੇਮਾਘਰਾਂ ’ਚ ਇਸ ਹਫ਼ਤੇ ਦੋ ਵੱਡੀਆਂ ਫ਼ਿਲਮਾਂ ਦੇਖਣ ਨੂੰ ਮਿਲੀਆਂ, ਜਿਨ੍ਹਾਂ ’ਚ ਪਹਿਲੀ ਹੈ ‘ਡੰਕੀ’ ਤੇ ਦੂਜੀ ‘ਸਾਲਾਰ’। ਇਹ ਦੋਵੇਂ ਹੀ ਫ਼ਿਲਮਾਂ ਵੱਖ-ਵੱਖ ਦਰਸ਼ਕਾਂ ਨੂੰ ਟਾਰਗੇਟ ਕਰਦੀਆਂ ਹਨ। ‘ਡੰਕੀ’ ਜਿਥੇ ਕਾਮੇਡੀ, ਰੋਮਾਂਸ ਤੇ ਭਾਵਨਾਵਾਂ ਨੂੰ ਉਜਾਗਰ ਕਰਦੀ ਹੈ, ਉਥੇ ‘ਸਾਲਾਰ’ ਇਕ ਮਾਸ ਮਸਾਲਾ ਫ਼ਿਲਮ ਹੈ, ਜਿਸ ’ਚ ਲਾਰਜਰ ਦੈਨ ਲਾਈਫ ਕਿਰਦਾਰ ਤੇ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਬੇਸ਼ੱਕ ਕਮਾਈ ਦੇ ਮਾਮਲੇ ’ਚ ‘ਸਾਲਾਰ’ ਅੱਗੇ ਹੈ, ਜਿਸ ਨੇ ਸਿਰਫ਼ 3 ਦਿਨਾਂ ’ਚ 402 ਕਰੋੜ ਰੁਪਏ ਕਮਾ ਲਏ ਹਨ ਪਰ ਇਸ ਮਾਮਲੇ ’ਚ ‘ਡੰਕੀ’ ਵੀ ਪਿੱਛੇ ਨਹੀਂ ਹੈ। 120 ਕਰੋੜ ਰੁਪਏ ਦੇ ਬਜਟ ’ਚ ਬਣੀ ‘ਡੰਕੀ’ ਨੇ 4 ਦਿਨਾਂ ਅੰਦਰ 211.13 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਸ਼ਾਹਰੁਖ ਖ਼ਾਨ ਦੀ ਇਸ ਸਾਲ ਰਿਲੀਜ਼ ਹੋਈ ‘ਡੰਕੀ’ ਤੀਜੀ ਫ਼ਿਲਮ ਹੈ, ਇਸ ਤੋਂ ਪਹਿਲਾਂ ਸ਼ਾਹਰੁਖ ਦੀਆਂ ‘ਪਠਾਨ’ ਤੇ ‘ਜਵਾਨ’ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ, ਜੋ ਮਾਸ ਮਸਾਲਾ ਸਨ।
ਇਹ ਖ਼ਬਰ ਵੀ ਪੜ੍ਹੋ : ਰੈਪਰ ਡਿਵਾਈਨ ਨੇ ਆਪਣੇ ਨਵੇਂ ਗੀਤ ‘4.10’ ’ਚ ਵਰਤਿਆ ਯਮਲਾ ਜੱਟ ਦਾ ਮਸ਼ਹੂਰ ਗੀਤ
‘ਡੰਕੀ’ ਨੂੰ ਰਾਜਕੁਮਾਰ ਹਿਰਾਨੀ ਨੇ ਡਾਇਰੈਕਟ ਕੀਤਾ ਹੈ, ਜਿਸ ’ਚ ਸ਼ਾਹਰੁਖ ਖ਼ਾਨ ਤੋਂ ਇਲਾਵਾ ਤਾਪਸੀ ਪਨੂੰ, ਵਿੱਕੀ ਕੌਸ਼ਲ, ਬੋਮਨ ਈਰਾਨੀ, ਅਨਿਲ ਗਰੋਵਰ ਤੇ ਵਿਕਰਮ ਕੋਚਰ ਵਰਗੇ ਕਲਾਕਾਰ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮਹਾ ਫਲਾਪ ਹੋਣ ਤੋਂ ਬਾਅਦ ਕੰਗਨਾ ਦੀ ‘ਤੇਜਸ’ OTT ’ਤੇ ਹੋਵੇਗੀ ਰਿਲੀਜ਼, ਜਾਣੋ ਕਦੋਂ ਤੇ ਕਿਥੇ ਦੇਖੀਏ?
NEXT STORY