ਨਵੀਂ ਦਿੱਲੀ (ਬਿਊਰੋ) : ਛੋਟੇ ਪਰਦੇ ਦੀ ਕੁਈਨ ਏਕਤਾ ਕਪੂਰ ਅਤੇ ਉਸ ਦੀ ਮਾਂ ਸ਼ੋਭਾ ਕਪੂਰ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਏਕਤਾ ਕਪੂਰ ਦੀ ਵੈੱਬ ਸੀਰੀਜ਼ 'XXX' ਸੀਜ਼ਨ 2 ਨੂੰ ਲੈ ਕੇ ਬੇਗੂਸਰਾਏ ਅਦਾਲਤ ਵੱਲੋਂ ਉਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਪਿਛਲੇ ਸਾਲ ਇਸ ਸੀਰੀਜ਼ 'ਚ ਦਿਖਾਏ ਗਏ ਇਤਰਾਜ਼ਯੋਗ ਦ੍ਰਿਸ਼ਾਂ ਨੂੰ ਲੈ ਕੇ ਬਿਹਾਰ ਦੀ ਬੇਗੂਸਰਾਏ ਅਦਾਲਤ 'ਚ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਫ਼ੌਜੀਆਂ ਦੇ ਅਪਮਾਨ ਦੇ ਮਾਮਲੇ 'ਚ ਏਕਤਾ ਕਪੂਰ ਅਤੇ ਸ਼ੋਭਾ ਕਪੂਰ ਖ਼ਿਲਾਫ਼ ਅਦਾਲਤ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਨੇ ਈਰਾਨੀ ਲੜਕੀ ਮਹਿਸਾ ਅਮੀਨੀ ਦੀ ਮੌਤ 'ਤੇ ਜਤਾਇਆ ਦੁੱਖ, ਕਿਹਾ- ਰੱਬ ਦੇ ਠੇਕੇਦਾਰ ਨਾ ਬਣੋ
ਫ਼ੌਜੀਆਂ ਨਾਲ ਜੁੜਿਆ ਮਾਮਲਾ
ਦਰਅਸਲ ਇਸ ਵੈੱਬ ਸੀਰੀਜ਼ 'ਚ ਸੈਨਿਕਾਂ ਦੇ ਅਪਮਾਨ ਦਾ ਮਾਮਲਾ ਹੈ। ਇਸ 'ਚ ਬਹੁਤ ਸਾਰੇ ਇਤਰਾਜ਼ਯੋਗ ਦ੍ਰਿਸ਼ ਦਿਖਾਏ ਗਏ ਹਨ। ਇਨ੍ਹਾਂ 'ਚੋਂ ਇਕ ਫ਼ੌਜੀ ਦੀ ਪਤਨੀ ਨਾਲ ਸਬੰਧਤ ਇਤਰਾਜ਼ਯੋਗ ਦ੍ਰਿਸ਼ ਵੀ ਸ਼ਾਮਲ ਹੈ। ਇਸ ਲਈ ਬਿਹਾਰ ਦੇ ਬੇਗੂਸਰਾਏ 'ਚ ਏਕਤਾ ਕਪੂਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਬੇਗੂਸਰਾਏ ਅਦਾਲਤ ਨੇ ਏਕਤਾ ਕਪੂਰ ਅਤੇ ਉਸ ਦੀ ਮਾਂ ਸ਼ੋਭਾ ਕਪੂਰ ਨੂੰ ਸੰਮਨ ਭੇਜ ਕੇ ਉਨ੍ਹਾਂ ਨੂੰ ਆਪਣੀ ਹਾਜ਼ਰੀ ਦਰਜ ਕਰਵਾਉਣ ਦਾ ਹੁਕਮ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ : ਦੀਪਿਕਾ ਪਾਦੂਕੋਣ ਦੀ ਵਿਗੜੀ ਸਿਹਤ, ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਦਾਖ਼ਲ
ਏਕਤਾ ਕਪੂਰ ਨੇ ਮੰਗੀ ਮੁਆਫ਼ੀ
ਖ਼ਬਰਾਂ ਮੁਤਾਬਕ, ਏਕਤਾ ਕਪੂਰ ਨੇ ਇਸ ਮਾਮਲੇ ਨੂੰ ਲੈ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਜਿਵੇਂ ਹੀ ਉਸ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਉਸ ਨੇ ਤੁਰੰਤ ਇਸ ਸੀਨ ਨੂੰ ਵੈੱਬ ਸੀਰੀਜ਼ ਤੋਂ ਹਟਾ ਦਿੱਤਾ। ਇਸ ਦੇ ਨਾਲ ਹੀ ਏਕਤਾ ਕਪੂਰ ਨੇ ਆਪਣੀ ਗਲਤੀ ਮੰਨਦਿਆਂ ਲੋਕਾਂ ਤੋਂ ਮਾਫ਼ੀ ਮੰਗੀ ਸੀ। ਇਹ ਮਾਮਲਾ ਸੈਨਿਕ ਸੰਘ ਦੇ ਜ਼ਿਲ੍ਹਾ ਪ੍ਰਧਾਨ ਸ਼ੰਭੂ ਕੁਮਾਰ ਨੇ ਦਰਜ ਕਰਵਾਇਆ ਹੈ। ਸ਼ੰਭੂ ਕੁਮਾਰ ਨੇ ਕਿਹਾ ਕਿ ਭਾਰਤੀ ਜਵਾਨ ਖ਼ੁਦ ਨੂੰ ਖ਼ਤਰੇ 'ਚ ਰੱਖ ਕੇ ਦੇਸ਼ ਦੀ ਸੇਵਾ ਕਰਦੇ ਹਨ। ਅਜਿਹੇ 'ਚ ਉਨ੍ਹਾਂ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਣਾ ਚਾਹੀਦਾ ਹੈ ਪਰ ਇੱਥੇ ਉਲਟ ਹੋ ਰਿਹਾ ਹੈ। ਸੀਰੀਜ 'ਚ ਭਾਰਤੀ ਜਵਾਨ ਅਤੇ ਉਸ ਦੀ ਪਤਨੀ ਨੂੰ ਗ਼ਲਤ ਤਰੀਕੇ ਨਾਲ ਦਿਖਾਇਆ ਗਿਆ ਹੈ। ਏਕਤਾ ਕਪੂਰ ਦੀ ਇਹ ਵੈੱਬ ਸੀਰੀਜ਼ ਸਾਲ 2020 'ਚ ਰਿਲੀਜ਼ ਹੋਈ ਸੀ।
ਇਹ ਖ਼ਬਰ ਵੀ ਪੜ੍ਹੋ : ਸਾਊਥ ਸੁਪਰ ਸਟਾਰ ਮਹੇਸ਼ ਬਾਬੂ ਦੀ ਮਾਂ ਇੰਦਰਾ ਦੇਵੀ ਦਾ ਦਿਹਾਂਤ
‘ਬਿੱਗ ਬੌਸ 16’ ਸ਼ੁਰੂ ਹੋਣ ਤੋਂ ਪਹਿਲਾਂ ਮੁਕਾਬਲੇਬਾਜ਼ਾਂ ਨੂੰ ਸਲਮਾਨ ਖ਼ਾਨ ਦੀ ਚਿਤਾਵਨੀ, ਕਿਹਾ– ‘ਹੱਦ ’ਚ ਰਹਿਣਾ ਜ਼ਰੂਰੀ’
NEXT STORY