ਮੁੰਬਈ (ਬਿਊਰੋ)– ਪੁਲਸ ਸੱਪ ਦੇ ਜ਼ਹਿਰ ਦੇ ਮਾਮਲੇ ’ਚ ਫਸੇ ਐਲਵਿਸ਼ ਯਾਦਵ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਨੋਇਡਾ ਪੁਲਸ ਨੇ ਐਲਵਿਸ਼ ਯਾਦਵ ਨੂੰ ਦੁਬਾਰਾ ਪੁੱਛਗਿੱਛ ਲਈ ਬੁਲਾਇਆ ਸੀ। ਇਸ ਦੌਰਾਨ ਐਲਵਿਸ਼ ਤੇ ਗ੍ਰਿਫ਼ਤਾਰ ਮੁਲਜ਼ਮ ਰਾਹੁਲ ਨੂੰ ਆਹਮੋ-ਸਾਹਮਣੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਹਾਲ 'ਚ ਖ਼ਬਰ ਸਾਹਮਣੇ ਆਈ ਹੈ ਕਿ ਇਸ ਮਾਮਲੇ ਦੇ ਮੁੱਖ ਦੋਸ਼ੀ ਰਾਹੁਲ ਅਤੇ ਉਸ ਦੇ ਸਾਥੀਆਂ ਕੋਲੋਂ 20 ਮਿਲੀਲੀਟਰ ਸੱਪ ਦਾ ਜ਼ਹਿਰ ਬਰਾਮਦ ਹੋਇਆ ਹੈ, ਜਿਸ ਨੂੰ ਜਾਂਚ ਲਈ ਜੈਪੁਰ ਦੀ ਲੈਬ 'ਚ ਭੇਜਿਆ ਗਿਆ ਹੈ।
5 ਸਪੇਰਿਆਂ ਦੀ ਗ੍ਰਿਫ਼ਤਾਰੀ ਮਗਰੋਂ ਬਰਾਮਦ ਹੋਇਆ 20 ਮਿਲੀਲੀਟਰ ਸੱਪ ਦਾ ਜ਼ਹਿਰ
ਦੱਸਿਆ ਜਾ ਰਿਹਾ ਹੈ ਕਿ ਇਹ ਜ਼ਹਿਰ 3 ਨਵੰਬਰ ਨੂੰ ਪਾਰਟੀ 'ਚ ਸਪਲਾਈ ਕਰਨ ਲਈ ਲਿਆਂਦੇ ਗਏ 5 ਸਪੇਰਿਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਰਾਮਦ ਕੀਤਾ ਗਿਆ। ਪੁਲਸ ਨੂੰ ਇਹ ਵੀ ਸੂਚਨਾ ਮਿਲੀ ਕਿ ਸੱਪ ਦੇ ਜ਼ਹਿਰ 'ਚ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦੀ ਵਰਤੋਂ ਨਸ਼ੇ ਵਜੋਂ ਹੁੰਦੀ ਹੈ।
ਇਹ ਖ਼ਬਰ ਵੀ ਪੜ੍ਹੋ : ਐਲਵਿਸ਼ ਤੋਂ ਬਾਅਦ ਇਸ ਮਸ਼ਹੂਰ ਗਾਇਕ ਤੋਂ ਪੁੱਛਗਿੱਛ, ਸੱਪਾਂ ਦਾ ਜ਼ਹਿਰ ਸਪਲਾਈ ਕਰਨ ’ਤੇ ਦਿੱਤਾ ਇਹ ਬਿਆਨ
ਹਸਪਤਾਲ 'ਚ ਦਾਖ਼ਲ ਹੈ ਐਲਵਿਸ਼
ਜਾਣਕਾਰੀ ਅਨੁਸਾਰ, 9 ਨਵੰਬਰ ਨੂੰ ਪੁਲਸ ਨੇ ਐਲਵਿਸ਼ ਯਾਦਵ ਤੋਂ ਪੁੱਛਗਿੱਛ ਕਰਨੀ ਸੀ ਪਰ ਹੁਣ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਐਲਵਿਸ਼ ਯਾਦਵ ਦੀ ਤਬੀਅਤ ਵਿਗੜ ਗਈ, ਜਿਸ ਕਾਰਨ ਐਲਵਿਸ਼ ਅੱਜ ਪੁੱਛਗਿੱਛ ਲਈ ਨਹੀਂ ਆ ਸਕੇ ਹਨ। ਦੱਸਿਆ ਜਾ ਰਿਹਾ ਹੈ ਕਿ ਡਾਕਟਰਾਂ ਨੇ ਐਲਵਿਸ਼ ਨੂੰ ਬੈੱਡ ਰੈਸਟ ਦੀ ਸਲਾਹ ਦਿੱਤੀ ਹੈ। ਡਾਕਟਰਾਂ ਨੇ ਐਲਵਿਸ਼ ਨੂੰ ਡੇਂਗੂ ਤੇ ਮਲੇਰੀਆ ਦਾ ਟੈਸਟ ਕਰਵਾਉਣ ਲਈ ਕਿਹਾ ਹੈ। ਫਿਲਹਾਲ ਐਲਵਿਸ਼ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਹੈ। ਪੁਲਸ ਨੇ ਨੋਟਿਸ ਭੇਜਿਆ ਤੇ ਐਲਵਿਸ਼ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ।
ਰਾਹੁਲ ਸਾਹਮਣੇ ਐਲਵਿਸ਼ ਤੋਂ ਹੋਣੀ ਸੀ ਪੁੱਛਗਿੱਛ
ਦੱਸ ਦੇਈਏ ਕਿ ਨੋਇਡਾ ਪੁਲਸ ਨੇ ਐਲਵਿਸ਼ ਯਾਦਵ ਨੂੰ ਨੋਟਿਸ ਜਾਰੀ ਕੀਤਾ ਸੀ। ਪੁਲਸ ਵਲੋਂ ਐਲਵਿਸ਼ ਤੋਂ ਦੁਬਾਰਾ ਪੁੱਛਗਿੱਛ ਕੀਤੀ ਜਾਣੀ ਸੀ। ਇਸ ਦੌਰਾਨ ਫੜੇ ਗਏ ਮੁਲਜ਼ਮ ਰਾਹੁਲ ਨੂੰ ਐਲਵਿਸ਼ ਦੇ ਸਾਹਮਣੇ ਲਿਆਂਦਾ ਜਾਵੇਗਾ ਤੇ ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁਲਸ ਪੁੱਛਗਿੱਛ ਕਰੇਗੀ ਪਰ ਅਚਾਨਕ ਐਲਵਿਸ਼ ਦੀ ਸਿਹਤ ਵਿਗੜ ਗਈ। ਦੱਸਿਆ ਜਾ ਰਿਹਾ ਹੈ ਕਿ ਐਲਵਿਸ਼ ਇਸ ਸਮੇਂ ਗੁਰੂਗ੍ਰਾਮ ਦੇ ਇਕ ਹਸਪਤਾਲ ’ਚ ਦਾਖ਼ਲ ਹੈ।
ਹਾਲੇ ਤੱਕ ਕੋਈ ਨਹੀਂ ਮਿਲਿਆ ਸਬੂਤ
ਪੁਲਸ ਇਸ ਤੋਂ ਪਹਿਲਾਂ ਵੀ ਐਲਵਿਸ਼ ਤੋਂ ਇਕ ਵਾਰ ਪੁੱਛਗਿੱਛ ਕਰ ਚੁੱਕੀ ਹੈ ਪਰ ਇਸ ਦੌਰਾਨ ਪੁਲਸ ਨੂੰ ਕੋਈ ਸਬੂਤ ਨਹੀਂ ਮਿਲਿਆ ਹੈ। ਹੁਣ ਪੁਲਸ ਫੜੇ ਗਏ ਪੰਜਾਂ ਸਪੇਰਿਆਂ ਦਾ ਰਿਮਾਂਡ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਸ ਨੇ ਗ੍ਰਿਫ਼ਤਾਰ ਕੀਤੇ ਪੰਜ ਮੁਲਜ਼ਮਾਂ ਦਾ ਅਦਾਲਤ ਤੋਂ ਰਿਮਾਂਡ ਮੰਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਐਲਵਿਸ਼ ਯਾਦਵ ਦੀ ਵਿਗੜੀ ਸਿਹਤ, ਹਸਪਤਾਲ ਦਾਖ਼ਲ
ਕੀ ਹੈ ਮਾਮਲਾ
ਦਰਅਸਲ ਪੁਲਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਰੇਵ ਪਾਰਟੀਆਂ ’ਚ ਸੱਪਾਂ ਦਾ ਜ਼ਹਿਰ ਸਪਲਾਈ ਕਰਦਾ ਸੀ। ਜਾਣਕਾਰੀ ਅਨੁਸਾਰ ਗਿਰੋਹ ਦੇ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਹੈ ਕਿ ਉਹ ਐਲਵਿਸ਼ ਯਾਦਵ ਦੀਆਂ ਰੇਵ ਪਾਰਟੀਆਂ ’ਚ ਸੱਪਾਂ ਦਾ ਜ਼ਹਿਰ ਵੀ ਸਪਲਾਈ ਕਰਦੇ ਹਨ। ਦੱਸ ਦੇਈਏ ਕਿ ਇਸ ਤੋਂ ਬਾਅਦ ਪੁਲਸ ਨੇ ਐਲਵਿਸ਼ ਯਾਦਵ ਦੇ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਹੈ।
ਕੀ ਹੈ ਇਲਜ਼ਾਮ?
ਦੱਸ ਦਈਏ ਕਿ ਨੋਇਡਾ ਪੁਲਿਸ ਨੇ 3 ਨਵੰਬਰ ਨੂੰ ਰੇਵ ਵਿੱਚ ਕਥਿਤ ਤੌਰ 'ਤੇ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ਦੇ ਦੋਸ਼ ਵਿੱਚ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਓਟੀਟੀ ਰਿਐਲਿਟੀ ਸ਼ੋਅ ਬਿੱਗ ਬੌਸ ਦੇ ਜੇਤੂ ਐਲਵਿਸ਼ ਯਾਦਵ ਸਮੇਤ ਛੇ ਲੋਕਾਂ ਦੇ ਖਿਲਾਫ ਵਾਈਲਡਲਾਈਫ ਐਕਟ ਅਤੇ ਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਤਹਿਤ ਐਫ.ਆਈ.ਆਰ. ਪੁਲਿਸ ਅਨੁਸਾਰ ਪਾਰਟੀ ਵਾਲੀ ਥਾਂ 'ਬੈਂਕੁਏਟ ਹਾਲ' ਤੋਂ ਪੰਜ ਕੋਬਰਾ ਸਮੇਤ 9 ਸੱਪ ਬਰਾਮਦ ਕੀਤੇ ਗਏ ਹਨ ਜਦਕਿ 20 ਮਿਲੀਲੀਟਰ ਸ਼ੱਕੀ ਸੱਪਾਂ ਦਾ ਜ਼ਹਿਰ ਵੀ ਜ਼ਬਤ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵੱਡੀ ਖ਼ਬਰ : ਐਲਵਿਸ਼ ਯਾਦਵ ਦੀ ਵਿਗੜੀ ਸਿਹਤ, ਹਸਪਤਾਲ ਦਾਖ਼ਲ
NEXT STORY