ਨਵੀਂ ਦਿੱਲੀ (ਭਾਸ਼ਾ) - ਫ਼ਿਲਮ 'ਐਮਰਜੈਂਸੀ' ਦੇ ਰਿਲੀਜ਼ ਹੋਣ ਦੀ ਤੈਅ ਤਰੀਕ ਤੋਂ 4 ਦਿਨ ਪਹਿਲਾਂ ਅਦਾਕਾਰਾ ਕੰਗਨਾ ਰਣੌਤ ਨੇ ਕੇਂਦਰੀ ਫ਼ਿਲਮ ਸਰਟੀਫਿਕੇਸ਼ਨ ਬੋਰਡ (ਸੀ. ਬੀ. ਐੱਫ. ਸੀ.) ’ਤੇ ਦੋਸ਼ ਲਾਇਆ ਹੈ ਕਿ ਫ਼ਿਲਮ ਦੇ ਰਿਲੀਜ਼ ’ਚ ਦੇਰੀ ਲਈ ਉਸ ਦੇ ਸਰਟੀਫਿਕੇਟ ਨੂੰ ਰੋਕਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਸਟੇਜ 'ਤੇ ਪਰਫਾਰਮ ਕਰਦਿਆਂ ਮਸ਼ਹੂਰ ਰੈਪਰ ਦੀ ਨਿਕਲੀ ਜਾਨ
ਫ਼ਿਲਮ 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਅ ਰਹੀ ਕੰਗਨਾ ਨੇ ਕਿਹਾ ਕਿ ਜੇ ਉਨ੍ਹਾਂ ਦੇ ਫ਼ਿਲਮ ਦੇ 'ਅਨਕੱਟ' ਵਰਜ਼ਨ ਨੂੰ ਮਨਜ਼ੂਰੀ ਨਾ ਮਿਲੀ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਏਗੀ। ਉਨ੍ਹਾਂ ਕਿਹਾ ਕਿ ਮੇਰੀ ਫ਼ਿਲਮ ’ਤੇ ਵੀ ਐਮਰਜੈਂਸੀ ਲਾ ਦਿੱਤੀ ਗਈ ਹੈ। ਇਹ ਬਹੁਤ ਨਿਰਾਸ਼ਾਜਨਕ ਸਥਿਤੀ ਹੈ। ਮੈਂ ਆਪਣੇ ਦੇਸ਼ ’ਚ ਬਹੁਤ ਨਿਰਾਸ਼ ਹਾਂ ਅਤੇ ਜੋ ਵੀ ਹਾਲਾਤ ਹਨ... ਅਸੀਂ ਕਿੰਨਾ ਡਰਦੇ ਰਹਾਂਗੇ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਹੋਇਆ ਇਕ ਹੋਰ ਐਲਾਨ
ਕੰਗਨਾ ਰਣੌਤ ਨੇ ਕਿਹਾ ਕਿ ਮੈਂ ਇਸ ਫ਼ਿਲਮ ਨੂੰ ਬਹੁਤ ਹੀ ਆਤਮਸਨਮਾਨ ਨਾਲ ਬਣਾਇਆ ਹੈ, ਇਹੀ ਵਜ੍ਹਾ ਹੈ ਕਿ ਸੀ. ਬੀ. ਐੱਫ. ਸੀ. ਕਿਸੇ ਵਿਵਾਦ ਵੱਲ ਇਸ਼ਾਰਾ ਨਹੀਂ ਕਰ ਸਕਦਾ। ਉਨ੍ਹਾਂ ਮੇਰਾ ਸਰਟੀਫਿਕੇਟ ਰੋਕ ਦਿੱਤਾ ਹੈ ਪਰ ਮੈਂ ਫ਼ਿਲਮ ਦਾ ਅਨਕੱਟ ਵਰਜ਼ਨ ਰਿਲੀਜ਼ ਕਰਨ ਲਈ ਦ੍ਰਿੜ ਸੰਕਲਪ ਹਾਂ। ਮੈਂ ਅਦਾਲਤ 'ਚ ਲੜਾਂਗੀ ਅਤੇ ਬਿਨਾਂ ਕੱਟ ਦੇ ਫ਼ਿਲਮ ਨੂੰ ਰਿਲੀਜ਼ ਕਰਾਵਾਂਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਤੇਲਗੂ ਸੁਪਰਸਟਾਰ NTR ਜੂਨੀਅਰ ਹੜ੍ਹ ਪੀੜਤ ਲੋਕਾਂ ਲਈ ਬਣੇ ਮਸੀਹਾ, ਦਾਨ ਕੀਤੀ ਮੋਟੀ ਰਕਮ
NEXT STORY