ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਕਸਰ ਆਪਣੇ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਉਸ ਦੇ ਚਿਹਰੇ ਦੀ ਬਣਤਰ ਇਕ ਹਾਲੀਵੁੱਡ ਅਦਾਕਾਰਾ ਦੀ ਤਰ੍ਹਾਂ ਹੈ। ਈਸ਼ਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦਾ ਲੁੱਕ ਬਦਲਿਆ ਹੋਇਆ ਦਿਖਾਈ ਦੇ ਰਿਹਾ ਹੈ। ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਈਸ਼ਾ ਨੇ ਆਪਣੇ ਚਿਹਰੇ 'ਤੇ ਪਲਾਸਟਿਕ ਸਰਜਰੀ ਕਰਵਾਈ ਹੈ।
ਵਧਦੀ ਉਮਰ 'ਚ ਆਪਣੀ ਚਮੜੀ ਨੂੰ ਇਕ ਤਾਜ਼ਾ ਰੂਪ ਦੇਣ ਲਈ ਅਭਿਨੇਤਰੀਆਂ ਅਕਸਰ ਪਲਾਸਟਿਕ ਸਰਜਰੀ ਦਾ ਸਹਾਰਾ ਲੈਂਦੀਆਂ ਹਨ।
ਈਸ਼ਾ ਗੁਪਤਾ ਨੇ ਆਪਣੇ ਘਰ ਦੀ ਛੱਤ 'ਤੇ ਇਕ ਬੋਲਡ ਫੋਟੋਸ਼ੂਟ ਕਰਵਾਇਆ ਹੈ। ਇਨ੍ਹਾਂ ਤਸਵੀਰਾਂ 'ਚ ਉਸ ਦਾ ਲੁੱਕ ਕਾਫ਼ੀ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ।
ਈਸ਼ਾ ਗੁਪਤਾ ਦੀਆਂ ਤਸਵੀਰਾਂ ਨੂੰ ਵੇਖ ਕੇ ਪ੍ਰਸ਼ੰਸਕ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਪ੍ਰਸ਼ੰਸਕ ਨੇ ਟਿੱਪਣੀ ਕਰਦਿਆਂ ਕਿਹਾ 'ਇਕ ਪਲ ਲਈ ਮੈਂ ਸੋਚਿਆ ਕਿ ਇਹ ਕਾਇਲੀ ਜੇਨਰ ਹੈ।'
ਈਸ਼ਾ ਦਾ ਫੈਨ ਪੁੱਛ ਰਿਹਾ ਹੈ ਕਿ ਉਹ ਭਾਰਤ ਦੀ ਹੈ ਜਾਂ ਕਿਸੇ ਹੋਰ ਦੇਸ਼ ਤੋਂ ਆਈ ਹੈ। ਇਸ ਫੋਟੋਸ਼ੂਟ ਦੌਰਾਨ ਈਸ਼ਾ ਗੁਪਤਾ ਨੇ ਹਲਕੇ ਜਾਮਨੀ ਰੰਗ ਅਤੇ ਹਰੇ ਰੰਗ ਦੇ ਕੱਪੜਿਆਂ 'ਚ ਦਿਖਾਈ ਦੇ ਰਹੀ ਹੈ।
ਇਸ ਫੋਟੋਸ਼ੂਟ ਦੌਰਾਨ ਈਸ਼ਾ ਗੁਪਤਾ ਦੀ ਵੱਖਰੀ ਲੁੱਕ ਦੇਖਣ ਨੂੰ ਮਿਲ ਰਹੀ ਹੈ।
ਦੱਸ ਦਈਏ ਕਿ ਇਕ ਮਾਡਲ-ਅਦਾਕਾਰਾ ਹੋਣ ਦੇ ਨਾਲ ਈਸ਼ਾ ਗੁਪਤਾ ਸਾਲ 2007 'ਚ 'ਮਿਸ ਇੰਡੀਆ ਇੰਟਰਨੈਸ਼ਨਲ' ਵੀ ਰਹਿ ਚੁੱਕੀ ਹੈ।
ਇਸ ਤੋਂ ਇਲਾਵਾ ਈਸ਼ਾ ਗੁਪਤਾ 'ਰਾਜ਼ 3', 'ਜਨੰਤ 2' ਅਤੇ 'ਰੁਸਤਮ' ਵਰਗੀਆਂ ਫ਼ਿਲਮਾਂ 'ਚ ਕੰਮ ਵੀ ਕਰ ਚੁੱਕੀ ਹੈ। ਈਸ਼ਾ ਗੁਪਤਾ ਆਪਣੀ ਤੰਦਰੁਸਤੀ ਨੂੰ ਲੈ ਕੇ ਵੀ ਕਾਫ਼ੀ ਚੇਤੰਨ ਹੈ।
ਬੀਤੇ ਯੋਗ ਦਿਵਸ 'ਤੇ ਈਸ਼ਾ ਗੁਪਤਾ ਨੂੰ ਵੱਖ-ਵੱਖ ਆਸਣਾਂ ਨਾਲ ਆਪਣੇ ਸੰਪੂਰਨ ਖੂਬਸੂਰਤ ਸਰੀਰ ਨੂੰ ਪ੍ਰਦਰਸ਼ਿਤ ਕਰਦੇ ਹੋਏ ਵੇਖਿਆ ਗਿਆ।
ਪਤਨੀ ਸਰਗੁਣ ਮਹਿਤਾ ਨੂੰ ਦੋ ਮਹੀਨੇ ਬਾਅਦ ਮਿਲੇ ਪਤੀ ਰਵੀ ਦੁਬੇ, ਦੇਖਦੇ ਹੀ ਲਗਾਇਆ ਗਲੇ (ਵੀਡੀਓ)
NEXT STORY