ਮੁੰਬਈ-ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਜੋ ਕਿ ਪਿਛਲੇ ਦੋ ਮਹੀਨਿਆਂ ਤੋਂ ਆਪਣੀ ਫ਼ਿਲਮ ‘ਕਿਸਮਤ 2’ ਦੀ ਸ਼ੂਟਿੰਗ ਕਰਕੇ ਯੂ.ਕੇ ‘ਚ ਸੀ। ਬੀਤੀ ਦਿਨੀਂ ਉਨ੍ਹਾਂ ਦਾ ਜਹਾਜ਼ ਯੂ.ਕੇ ਤੋਂ ਇੰਡੀਆ ਲੈਂਡ ਕੀਤਾ। ਆਪਣੀ ਪਤਨੀ ਨੂੰ ਮਿਲਣ ਦੇ ਲਈ ਟੀਵੀ ਦੇ ਮਸ਼ਹੂਰ ਅਦਾਕਾਰ ਰਵੀ ਦੁਬੇ ਕਾਫ਼ੀ ਉਤਸੁਕ ਸੀ। ਜਦੋਂ ਦੋਵੇਂ ਜਣੇ ਮਿਲੇ ਤਾਂ ਦੋਵਾਂ ਦੀ ਖੁਸ਼ੀ ਦੇਖਣ ਵਾਲੀ ਸੀ।
ਅਦਾਕਾਰ ਰਵੀ ਦੁਬੇ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਰਗੁਣ ਨੂੰ ਮਿਲਣ ਦੀ ਇੱਕ ਛੋਟੀ ਜਿਹੀ ਕਲਿੱਪ ਪੋਸਟ ਕੀਤੀ ਹੈ। ਇਸ ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਰਵੀ ਦੁਬੇ ਆਪਣੀ ਪਤਨੀ ਨੂੰ ਦੇਖ ਕੇ ਖੁਸ਼ੀ ‘ਚ ਭਾਵੁਕ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਗਲੇ ਲਗਾ ਲੈਂਦੇ ਹਨ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਕਮੈਂਟ ‘ਚ ਕਹਿ ਰਿਹਾ ਹੈ- " ਦੋ ਦਿਲ ਮਿਲ ਰਹੇ ਹੈਂ...’। ਇਹ ਵੀਡੀਓ ਹਰ ਇੱਕ ਨੂੰ ਪਸੰਦ ਆ ਰਿਹਾ ਹੈ। ਇਸ ਵੀਡੀਓ ਨੂੰ 9 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ। ਦੱਸ ਦੇਈਏ ਕਿ ਸਰਗੁਣ ਮਹਿਤਾ ਅਤੇ ਰਵੀ ਦੁਬੇ ਦੀ ਕਿਊਟ ਜੋੜੀ ਨੂੰ ਸੋਸ਼ਲ ਮੀਡੀਆ ਉੱਤੇ ਖ਼ੂਬ ਪਸੰਦ ਕੀਤਾ ਜਾਂਦਾ ਹੈ।
ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਹ ਕਈ ਸੁਪਰ ਹਿੱਟ ਪੰਜਾਬੀ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ।
ਕੰਗਨਾ ਨੇ ਇੰਦਰਾ ਗਾਂਧੀ ਦੀ ਬਾਇਓਪਿਕ ਲਈ ਸ਼ੁਰੂ ਕੀਤੀ ਤਿਆਰੀ, ਪ੍ਰੋਸਥੇਟਿਕ ਮੇਕਅਪ ਕਰਵਾਉਂਦੀ ਆਈ ਨਜ਼ਰ
NEXT STORY