helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, DEC 03, 2025
ਜਲੰਧਰ ਪਿੱਛੋਂ ਲੁਧਿਆਣਾ 'ਚ ਸ਼ਰਮਨਾਕ ਘਟਨਾ, ਭੋਰਾ...
RBI ਦਾ ਵੱਡਾ ਐਲਾਨ, ਸਾਰੇ ਬੈਂਕਾਂ ’ਚ FD ਦੀ...
IND vs SA 2nd ODI: ਦੱਖਣੀ ਅਫਰੀਕਾ ਨੇ ਟਾਸ ਜਿੱਤ...
ਸੱਤ ਸਾਲ ਬਾਅਦ ਰਾਸ਼ਟਰਪਤੀ ਨੇ ਪਾਸ ਕੀਤਾ ਇਹ ਬਿੱਲ,...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ (ਬਿਊਰੋ) : ਅੱਜ ਬਾਲੀਵੁੱਡ ਅਦਾਕਾਰਾ ਤੇ ਲੱਖਾਂ ਦਿਲਾਂ ਦੀ ਧੜਕਣ ਰਹੀ ਰੇਖਾ ਦਾ ਜਨਮਦਿਨ ਹੈ। ਬਾਲੀਵੁੱਡ ਦੀ ਉਹ ਅਦਾਕਾਰਾ ਹੈ, ਜਿਸ ਨੇ ਆਪਣੇ ਹੀ ਦਮ 'ਤੇ ਆਪਣੀ ਪਛਾਣ ਬਣਾਈ ਹੈ। ਇਸ ਇੰਡਸਟਰੀ ਨੂੰ ਨਾ ਸਿਰਫ਼ ਸ਼ਾਨਦਾਰ ਫ਼ਿਲਮਾਂ ਮਿਲੀਆਂ ਸਗੋਂ ਫ਼ਿਲਮਾਂ ਨੂੰ ਆਪਣੇ ਹੀ ਦਮ 'ਤੇ ਹਿੱਟ ਕਰਵਾਇਆ। ਫ਼ਿਲਮ 'ਚ ਇਕ ਅਦਾਕਾਰਾ ਦੇ ਤੌਰ 'ਤੇ ਨਹੀਂ ਰੇਖਾ ਦੇ ਉਂਝ ਵੀ ਕਾਫ਼ੀ ਦੀਵਾਨੇ ਰਹੇ ਹਨ। ਰੇਖਾ ਫ਼ਿਲਮਾਂ ਦੇ ਨਾਲ-ਨਾਲ ਆਪਣੀ ਖ਼ੂਬਸੂਰਤੀ, ਲਵ ਅਫੇਅਰ ਨੂੰ ਲੈ ਕੇ ਵੀ ਕਾਫ਼ੀ ਚਰਚਾ 'ਚ ਰਹੀ ਤੇ ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਕੋਈ ਘਾਟ ਨਹੀਂ ਹੈ। ਫ਼ਿਲਮਾਂ ਕਰਨੀਆਂ ਸੀ ਮਜਬੂਰੀ ਰੇਖਾ ਦੀ ਜ਼ਿੰਦਗੀ ਕਾਫ਼ੀ ਮਿਸਟੀਰੀਅਸ ਰਹੀ ਹੈ ਤੇ ਇਹ ਇਕ ਇਸ ਤਰ੍ਹਾਂ ਦੀ ਕੁੜੀ ਹੈ ਜੋ ਸਿਰਫ਼ 14 ਸਾਲ ਦੀ ਉਮਰ 'ਚ ਹਿੰਦੀ ਸਿਨੇਮਾ 'ਚ ਆਈ ਹੈ ਤੇ ਨਾ ਸਿਰਫ਼ ਕਮਰਸ਼ੀਅਲ ਸਗੋਂ ਆਰਟ ਫ਼ਿਲਮਾਂ 'ਚ ਵੀ ਆਪਣੀ ਪਛਾਣ ਬਣਾਈ ਹੈ। ਫ਼ਿਲਮਾਂ 'ਚ ਆਉਣਾ ਰੇਖਾ ਦਾ ਮਨ ਨਹੀਂ ਸੀ ਸਗੋਂ ਉਨ੍ਹਾਂ ਦੀ ਮਜਬੂਰੀ ਸੀ। ਆਪਣੀ ਮਜਬੂਰੀ ਕਰਕੇ ਉਨ੍ਹਾਂ ਨੇ ਸਿਰਫ਼ 14 ਸਾਲ ਦੀ ਉਮਰ 'ਚ ਐਕਟਿੰਗ ਨੂੰ ਚੁਣਿਆ ਸੀ। ਦੱਸ ਦਈਏ ਕਿ ਰੇਖਾ ਦੀ ਮਾਂ ਪੁਸ਼ਪਵਾਲੀ ਤੇ ਪਿਤਾ ਸਾਊਥ ਦੇ ਮੰਨ ਪ੍ਰਮੰਨੇ ਸਟਾਰ ਸਨ ਤੇ ਪੁਸ਼ਪਵਾਲੀ ਉਨ੍ਹਾਂ ਦੇ ਪਿਤਾ ਜੇਮਿਨੀ ਗਣੇਸ਼ਨ ਦੀ ਤੀਜੀ ਪਤਨੀ ਸੀ। ਹਾਲਾਂਕਿ ਕਦੀ ਵੀ ਉਨ੍ਹਾਂ ਦੇ ਮਾਤਾ-ਪਿਤਾ ਦੀ ਵਿਆਹੁਤਾ ਜ਼ਿੰਦਗੀ ਠੀਕ ਨਹੀਂ ਰਹੀ। ਜਦੋਂ ਰੇਖਾ 13 ਸਾਲ ਦੀ ਸੀ ਤਾਂ ਪਰਿਵਾਰਿਕ ਸਥਿਤੀ ਖ਼ਰਾਬ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੇ ਫ਼ਿਲਮਾਂ 'ਚ ਕੰਮ ਕਰਨਾ ਪਿਆ। ਜ਼ਿੰਦਗੀ 'ਚ ਆਏ ਕਈ ਉਤਾਰ-ਚੜਾਅ ਐਵਰਗ੍ਰੀਨ ਅਦਾਕਾਰਾ ਰੇਖਾ ਨੇ ਆਪਣੀ ਜ਼ਿੰਦਗੀ ‘ਚ ਕਈ ਉਤਾਰ-ਚੜਾਅ ਵੇਖੇ ਹਨ। ਬਚਪਨ ਤੋਂ ਹੀ ਰੇਖਾ ਨੇ ਵਿਆਹ ਨੂੰ ਟੁੱਟਦੇ ਤੇ ਪਿਆਰ ਨੂੰ ਬਿਖਰਦੇ ਦੇਖਿਆ। ਰੇਖਾ ਦੀ ਮਾਂ ਇਕ ਤੇਲਗੂ ਅਦਾਕਾਰਾ ਸੀ ਤੇ ਉਸ ਦੇ ਪਿਤਾ ਨੇ ਦੂਜਾ ਵਿਆਹ ਕਰ ਲਿਆ ਸੀ। ਇਸ ਤੋਂ ਬਾਅਦ ਬੱਚਿਆਂ ਦੀ ਜ਼ਿੰਮੇਵਾਰੀ ਉਸ ਦੀ ਮਾਂ ਨੇ ਸੰਭਾਲੀ। ਰੇਖਾ ਨੇ ਇਕ ਇੰਟਰਵਿਊ ‘ਚ ਜ਼ਿਕਰ ਕੀਤਾ ਸੀ ਕਿ ਉਨ੍ਹਾਂ ਦਾ ਸੁਫ਼ਨਾ ਸੀ ਕਿ ਉਨ੍ਹਾਂ ਦਾ ਇਕ ਪਰਿਵਾਰ ਹੋਵੇ ਅਤੇ ਇਕ ਅਜਿਹਾ ਸਾਥੀ ਹੋਵੇ, ਜੋ ਉਸ ਨੂੰ ਬੇਹੱਦ ਪਿਆਰ ਕਰੇ। ਰੇਖਾ ਦੀ ਜ਼ਿੰਦਗੀ ‘ਚ ਪਿਆਰ ਤਾਂ ਕਈ ਵਾਰ ਆਇਆ ਪਰ ਉਸ ਦੇ ਪਿਆਰ ਦੀ ਉਮਰ ਜ਼ਰਾ ਘੱਟ ਸੀ। ਇਨ੍ਹਾਂ ਐਕਟਰਾਂ ਦੀ ਦੀਵਾਨੀ ਹੁੰਦੀ ਸੀ ਰੇਖਾ ਅਮਿਤਾਭ ਬੱਚਨ ਲਈ ਰੇਖਾ ਦੀ ਦੀਵਾਨਗੀ ਸਭ ਨੂੰ ਪਤਾ ਹੈ। ਅਜਿਹਾ ਵੀ ਨਹੀਂ ਕਿ ਰੇਖਾ ਦੀ ਜ਼ਿੰਦਗੀ ‘ਚ ਆਉਣ ਵਾਲੇ ਅਮਿਤਾਭ ਇਕੱਲੇ ਇਨਸਾਨ ਸੀ। ਰੇਖਾ ਦੀਆਂ ਸ਼ੁਰੂਆਤੀ ਫ਼ਿਲਮਾਂ ‘ਚ ਉਸ ਦੇ ਹੀਰੋ ਜਿਤੇਂਦਰ ਸੀ। ਇਸ ਕਰਕੇ ਇਕ ਸਮੇਂ ‘ਤੇ ਉਨ੍ਹਾਂ ਦੇ ਅਫੇਅਰ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ। ਰੇਖਾ ਨੂੰ ਜੀਤੂ ਨਾਲ ਪਿਆਰ ਤਾਂ ਹੋ ਗਿਆ ਪਰ ਜਿਤੇਂਦਰ ਆਪਣੀ ਪ੍ਰੇਮਿਕਾ ਨੂੰ ਛੱਡਣਾ ਨਹੀਂ ਚਾਹੁੰਦੇ ਸਨ, ਜਿਸ ਕਰਕੇ ਦੋਵਾਂ ‘ਚ ਝਗੜੇ ਹੋਣ ਲੱਗੇ। ਇਸ ਤੋਂ ਬਾਅਦ ਰੇਖਾ ਦੀ ਜ਼ਿੰਦਗੀ ‘ਚ ਵਿਨੋਦ ਮਹਿਰਾ ਆਏ ਪਰ ਵਿਨੋਦ ਦੀ ਮਾਂ ਕਮਲਾ ਮਹਿਰਾ ਦੋਵਾਂ ਦੇ ਰਿਸ਼ਤੇ ਖ਼ਿਲਾਫ਼ ਸੀ। ਇਸ ਤੋਂ ਬਾਅਦ ਦੋਵਾਂ ਨੇ ਇਕ ਮੰਦਰ ‘ਚ ਵਿਆਹ ਤਾਂ ਕਰ ਲਿਆ ਪਰ ਵਿਨੋਦ ਦੇ ਘਰ ਹੰਗਾਮਾ ਹੋ ਗਿਆ। ਉਸ ਸਮੇਂ ਖ਼ਬਰਾਂ ਆਈਆਂ ਸੀ ਕਿ ਵਿਨੋਦ ਦੀ ਮਾਂ ਨੇ ਰੇਖਾ ਦੇ ਘਰ ‘ਚ ਵੜਨ ‘ਤੇ ਰੋਕ ਲਾ ਦਿੱਤੀ ਸੀ। ਇਸ ਤੋਂ ਬਾਅਦ ਦੋਵਾਂ ਨੇ ਕੁਝ ਸਮੇਂ ਬਾਅਦ ਵੱਖ ਹੋਣਾ ਸਹੀ ਸਮਝਿਆ। ਇਸ ਤੋਂ ਬਾਅਦ ਕਿਰਨ ਕੁਮਾਰ ਵੀ ਰੇਖਾ ਦੀ ਜ਼ਿੰਦਗੀ ‘ਚ ਆਏ ਪਰ ਕਿਰਨ ਦੇ ਪਿਓ ਨੇ ਇਸ ਰਿਸ਼ਤੇ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਰੇਖਾ ਦੀ ਜ਼ਿੰਗਦੀ ‘ਚ ਪਿਆਰ ਦਾ ਰਿਸ਼ਤਾ ਲੈ ਕੇ ਅਮਿਤਾਭ ਬੱਚਨ ਆਏ। ਬੇਸ਼ੱਕ ਜਦੋਂ ਅਮਿਤਾਭ, ਰੇਖਾ ਦੀ ਜ਼ਿੰਦਗੀ ‘ਚ ਆਏ ਤਾਂ ਅਮਿਤਾਭ ਦੇ ਵਿਆਹ ਨੂੰ ਤਿੰਨ ਸਾਲ ਹੋ ਚੁੱਕੇ ਸਨ ਪਰ ਦੋਵਾਂ ਦਾ ਨਾਂ ਇਕ-ਦੂਜੇ ਨਾਲ ਕਈ ਸਾਲਾਂ ਤਕ ਜੁੜਿਆ ਰਿਹਾ। ਦੋਵਾਂ ਨੇ ਕਈ ਹਿੱਟ ਫ਼ਿਲਮਾਂ ‘ਚ ਇਕੱਠੇ ਕੰਮ ਕੀਤਾ ਪਰ ਦੋਵਾਂ ਦਾ ਸਾਥ ਜ਼ਿਆਦਾ ਸਮੇਂ ਤਕ ਟਿੱਕਿਆ ਨਹੀਂ ਰਿਹਾ। ਵਿਆਹ ਤੋਂ 6 ਮਹੀਨੇ ਬਾਅਦ ਪਤੀ ਹੋ ਗਈ ਸੀ ਵੱਖ ਸਾਲ 1990 ‘ਚ ਰੇਖਾ ਦੀ ਜ਼ਿੰਦਗੀ ‘ਚ ਦਿੱਲੀ ਦੇ ਨੌਜਵਾਨ ਬਿਜ਼ਨਸਮੈਨ ਮੁਕੇਸ਼ ਅਗਰਵਾਲ ਆਏ। ਦੋਵਾਂ ਦੀਆਂ ਮੁਲਾਕਤਾਂ ਪਿਆਰ ‘ਚ ਬਦਲ ਗਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਚਾਰ ਮਾਰਚ 1990 ‘ਚ ਵਿਆਹ ਕੀਤਾ। ਵਿਆਹ ਤੋਂ ਬਾਅਦ ਰੇਖਾ ਨੂੰ ਪਤਾ ਲੱਗਿਆ ਕਿ ਮੁਕੇਸ਼ ਡਿਪ੍ਰੈਸ਼ਨ ਦੇ ਸ਼ਿਕਾਰ ਹਨ। ਮੁਕੇਸ਼ ਨੇ ਰੇਖਾ ਨੂੰ ਫ਼ਿਲਮਾਂ ‘ਚ ਕੰਮ ਕਰਨਾ ਬੰਦ ਕਰਨ ਨੂੰ ਕਿਹਾ। ਇਸ ਤੋਂ ਬਾਅਦ ਦੋਵਾਂ ਦੇ ਰਿਸ਼ਤੇ ‘ਚ ਤਕਰਾਰ ਪੈਦਾ ਹੋ ਗਈ ਤੇ ਆਖ਼ਰ ਆਪਸੀ ਰਜ਼ਾਮੰਦੀ ਨਾਲ ਇਹ ਰਿਸ਼ਤਾ ਛੇ ਮਹੀਨੇ ਬਾਅਦ ਖ਼ਤਮ ਹੋ ਗਿਆ। 2 ਅਕਤੂਬਰ, 1990 ਨੂੰ ਮੁਕੇਸ਼ ਨੇ ਆਪਣੇ ਫਾਰਮ ਹਾਉਸ ‘ਚ ਰੇਖਾ ਦੀ ਚੁੰਨੀ ਨਾਲ ਫਾਂਸੀ ਲਾ ਕੇ ਖ਼ੁਦਕੁਸ਼ੀ ਕਰ ਲਈ। ਇਸ ਦੇ ਨਾਲ ਉਨ੍ਹਾਂ ਨੇ ਆਪਣੇ ਸੁਸਾਈਡ ਨੋਟ ‘ਚ ਲਿਖਿਆ ਸੀ ਕਿ ਉਨ੍ਹਾਂ ਦੀ ਮੌਤ ਲਈ ਕੋਈ ਜ਼ਿੰਮੇਵਾਰ ਨਹੀਂ ਹੈ।
ਅਮਿਤਾਭ ਸਮੇਤ ਇਨ੍ਹਾਂ ਐਕਟਰਾਂ ਨਾਲ ਵੀ ਰੇਖਾ ਨੇ ਝੂਟੀਆਂ ਪਿਆਰ ਦੀਆਂ ਪੀਂਘਾਂ, ਪਤੀ ਨੇ ਕਰ ਲਈ ਸੀ ਖ਼ੁਦਕੁਸ਼ੀ
Stories You May Like
ਜਲੰਧਰ 'ਚ ਵੱਡਾ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਕੀਤੇ ਗਏ ਤਬਾਦਲੇ
ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਕਈ ਪਾਬੰਦੀਆਂ, ਜਾਰੀ ਹੋਏ ਸਖ਼ਤ ਹੁਕਮ
iPhone Air 'ਤੇ ਮਿਲ ਰਿਹਾ ਭਾਰੀ ਡਿਸਕਾਊਂਟ! ਇੰਝ ਚੁੱਕ ਸਕਦੇ ਹੋ ਫਾਇਦਾ
ਦਿੱਗਜ ਅਦਾਕਾਰ ਦਾ ਹੋਇਆ ਦਿਹਾਂਤ, ਸਾਊਥ ਫਿਲਮ ਇੰਡਸਟਰੀ 'ਚ ਛਾਇਆ ਮਾਤਮ
ਸਰਦੀਆਂ 'ਚ 'ਸੰਜੀਵਨੀ' ਵਾਂਗ ਕੰਮ ਕਰਦਾ ਹੈ ਸ਼ਹਿਦ ! ਕਈ ਬੀਮਾਰੀਆਂ ਤੋਂ ਕਰੇ...
Black Friday sale ’ਚ 27 ਫੀਸਦੀ ਦਾ ਵਾਧਾ, ਈ-ਕਾਮਰਸ ਪਲੇਟਫਾਰਮਾਂ ਦਾ ਦਬਦਬਾ :...
ਅਸਲਾ ਲਾਇਸੈਂਸ ਧਾਰਕਾਂ ਬਾਰੇ ਅਹਿਮ ਖ਼ਬਰ! ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ...
ਵਿਆਹ ਦੇ ਬੰਧਨ 'ਚ ਬੱਝੀ ਅਦਾਕਾਰਾ ਸਮੰਥਾ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ
ਅੰਮ੍ਰਿਤਸਰ ’ਚ ਪਵੇਗੀ ਕਹਿਰ ਦੀ ਠੰਡ, 7 ਤੋਂ 10 ਦਿਨਾਂ ਅੰਦਰ ਤੇਜ਼ੀ ਨਾਲ ਡਿੱਗੇਗਾ...
ਔਰਤਾਂ ਜਾਂ ਮਰਦ, ਕੌਣ ਸੌਂਦਾ ਹੈ ਸਭ ਤੋਂ ਜ਼ਿਆਦਾ? ਵਿਗਿਆਨ ਨੇ ਦੱਸਿਆ ਹੈਰਾਨ ਕਰਨ...
ਵਾਸਤੂ ਅਨੁਸਾਰ ਅੱਜ ਹੀ ਘਰ ਲੈ ਆਓ ਇਹ ਲੱਕੀ ਚੀਜ਼ਾਂ, ਨਹੀਂ ਹੋਵੇਗੀ ਪੈਸਿਆਂ ਦੀ ਕਮੀ
ਕੀ CID ਫੇਮ ਆਦਿਤਿਆ ਸ਼੍ਰੀਵਾਸਤਵ ਨੇ ਕਰਾਇਆ ਦੁਬਾਰਾ ਵਿਆਹ? ਵਾਇਰਲ ਫੋਟੋਆਂ ਦੀ...
ਜਲੰਧਰ ਦੇ DC ਹਿਮਾਂਸ਼ੂ ਅਗਰਵਾਲ ਖ਼ਿਲਾਫ਼ ਦਾਖ਼ਲ ਹੋਇਆ ਕੰਟੈਂਪਟ ਆਫ਼ ਕੋਰਟ ਦਾ...
Study : ਸਿਕਸ ਪੈਕ Abs ਨਹੀਂ ਸਗੋਂ ਕੁੜੀਆਂ ਨੂੰ ਮੁੰਡਿਆਂ 'ਚ ਪਸੰਦ ਆ ਰਹੀ ਇਹ...
ਕੰਪਨੀ ਬਾਗ ’ਚ ਅਵਾਰਾ ਤੇ ਖੂੰਖਾਰ ਕੁੱਤਿਆਂ ਨੇ ਫੈਲਾਈ ਦਹਿਸ਼ਤ, ਡਰ ਦੇ ਸਾਏ ਹੇਠ...
'ਕਿਉਂਕਿ ਸਾਸ ਭੀ ਕਭੀ...' ਫੇਮ ਦਿਓਰ-ਭਰਜਾਈ ਨੇ ਕਰਵਾਇਆ ਵਿਆਹ, 23 ਸਾਲ ਰਿਲੇਸ਼ਨ...
ਹੈਕਰ ਨਵੇਂ-ਨਵੇਂ ਤਰੀਕਿਆਂ ਨਾਲ ਮਾਰ ਰਹੇ ਠੱਗੀ, ਸਾਈਬਰ ਕ੍ਰਾਈਮ ਤੇ ਆਨਲਾਈਨ...
ਸੌਣ ਤੋਂ ਪਹਿਲਾਂ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ! ਪੂਰੀ ਰਾਤ ਹੋ ਜਾਵੇਗੀ ਖਰਾਬ
Subscribe Now!