helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, FEB 03, 2025
ਪਤਨੀ ਨੇ ਮੰਗਿਆ ਤਲਾਕ ਤਾਂ ਪਤੀ ਨੇ Instagram 'ਤੇ...
ਚਾਈਨਾ ਡੋਰ ਦੀ ਚਪੇਟ 'ਚ ਆਏ ਪੰਜਾਬ ਦੇ ਮਸ਼ਹੂਰ...
ਸੰਸਦ 'ਚ ਹੋਵੇਗੀ ਫਿਲਮ ‘ਰਾਮਾਇਣ : ਦਿ ਲੀਜੈਂਡ ਆਫ...
ਖਾਲੀ ਕੋਚ ਦੇਖ ਕੁਲੀ ਨੇ ਔਰਤ ਨੂੰ ਬਣਾਇਆ ਹਵਸ ਦਾ...
ਪੰਜਾਬ
ਮਨੋਰੰਜਨ
Photos
Videos
ਮੁੰਬਈ (ਬਿਊਰੋ) : ਬਾਲੀਵੁੱਡ ਦੀ ਐਵਰਗ੍ਰੀਨ ਅਦਾਕਾਰਾ ਰੇਖਾ ਨੇ ਆਪਣੀ ਜ਼ਿੰਦਗੀ ‘ਚ ਕਈ ਉਤਾਰ-ਚੜਾਅ ਵੇਖੇ ਹਨ। ਬਚਪਨ ਤੋਂ ਹੀ ਰੇਖਾ ਨੇ ਵਿਆਹ ਨੂੰ ਟੁੱਟਦੇ ਤੇ ਪਿਆਰ ਨੂੰ ਬਿਖਰਦੇ ਦੇਖਿਆ। ਰੇਖਾ ਦੀ ਮਾਂ ਇਕ ਤੇਲਗੂ ਅਦਾਕਾਰਾ ਸੀ ਤੇ ਉਸ ਦੇ ਪਿਤਾ ਨੇ ਦੂਜਾ ਵਿਆਹ ਕਰ ਲਿਆ ਸੀ। ਇਸ ਤੋਂ ਬਾਅਦ ਬੱਚਿਆਂ ਦੀ ਜ਼ਿੰਮੇਵਾਰੀ ਉਸ ਦੀ ਮਾਂ ਨੇ ਸੰਭਾਲੀ। ਰੇਖਾ ਨੇ ਇਕ ਇੰਟਰਵਿਊ ‘ਚ ਜ਼ਿਕਰ ਕੀਤਾ ਸੀ ਕਿ ਉਨ੍ਹਾਂ ਦਾ ਸੁਫ਼ਨਾ ਸੀ ਕਿ ਉਨ੍ਹਾਂ ਦਾ ਇਕ ਪਰਿਵਾਰ ਹੋਵੇ ਅਤੇ ਇਕ ਅਜਿਹਾ ਸਾਥੀ ਹੋਵੇ, ਜੋ ਉਸ ਨੂੰ ਬੇਹੱਦ ਪਿਆਰ ਕਰੇ। ਰੇਖਾ ਦੀ ਜ਼ਿੰਦਗੀ ‘ਚ ਪਿਆਰ ਤਾਂ ਕਈ ਵਾਰ ਆਇਆ ਪਰ ਉਸ ਦੇ ਪਿਆਰ ਦੀ ਉਮਰ ਜ਼ਰਾ ਘੱਟ ਸੀ। ਅਮਿਤਾਭ ਬੱਚਨ ਲਈ ਰੇਖਾ ਦੀ ਦੀਵਾਨਗੀ ਸਭ ਨੂੰ ਪਤਾ ਹੈ। ਅਜਿਹਾ ਵੀ ਨਹੀਂ ਕਿ ਰੇਖਾ ਦੀ ਜ਼ਿੰਦਗੀ ‘ਚ ਆਉਣ ਵਾਲੇ ਅਮਿਤਾਭ ਇਕੱਲੇ ਇਨਸਾਨ ਸੀ। ਰੇਖਾ ਦੀਆਂ ਸ਼ੁਰੂਆਤੀ ਫ਼ਿਲਮਾਂ ‘ਚ ਉਸ ਦੇ ਹੀਰੋ ਜਿਤੇਂਦਰ ਸੀ। ਇਸ ਕਰਕੇ ਇਕ ਸਮੇਂ ‘ਤੇ ਉਨ੍ਹਾਂ ਦੇ ਅਫੇਅਰ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ। ਰੇਖਾ ਨੂੰ ਜੀਤੂ ਨਾਲ ਪਿਆਰ ਤਾਂ ਹੋ ਗਿਆ ਪਰ ਜਿਤੇਂਦਰ ਆਪਣੀ ਪ੍ਰੇਮਿਕਾ ਨੂੰ ਛੱਡਣਾ ਨਹੀਂ ਚਾਹੁੰਦੇ ਸਨ, ਜਿਸ ਕਰਕੇ ਦੋਵਾਂ ‘ਚ ਝਗੜੇ ਹੋਣ ਲੱਗੇ। ਇਸ ਤੋਂ ਬਾਅਦ ਰੇਖਾ ਦੀ ਜ਼ਿੰਦਗੀ ‘ਚ ਵਿਨੋਦ ਮਹਿਰਾ ਆਏ ਪਰ ਵਿਨੋਦ ਦੀ ਮਾਂ ਕਮਲਾ ਮਹਿਰਾ ਦੋਵਾਂ ਦੇ ਰਿਸ਼ਤੇ ਖ਼ਿਲਾਫ਼ ਸੀ। ਇਸ ਤੋਂ ਬਾਅਦ ਦੋਵਾਂ ਨੇ ਇਕ ਮੰਦਰ ‘ਚ ਵਿਆਹ ਤਾਂ ਕਰ ਲਿਆ ਪਰ ਵਿਨੋਦ ਦੇ ਘਰ ਹੰਗਾਮਾ ਹੋ ਗਿਆ। ਉਸ ਸਮੇਂ ਖ਼ਬਰਾਂ ਆਈਆਂ ਸੀ ਕਿ ਵਿਨੋਦ ਦੀ ਮਾਂ ਨੇ ਰੇਖਾ ਦੇ ਘਰ ‘ਚ ਵੜਨ ‘ਤੇ ਰੋਕ ਲਾ ਦਿੱਤੀ ਸੀ। ਇਸ ਤੋਂ ਬਾਅਦ ਦੋਵਾਂ ਨੇ ਕੁਝ ਸਮੇਂ ਬਾਅਦ ਵੱਖ ਹੋਣਾ ਸਹੀ ਸਮਝਿਆ। ਇਸ ਤੋਂ ਬਾਅਦ ਕਿਰਨ ਕੁਮਾਰ ਵੀ ਰੇਖਾ ਦੀ ਜ਼ਿੰਦਗੀ ‘ਚ ਆਏ ਪਰ ਕਿਰਨ ਦੇ ਪਿਓ ਨੇ ਇਸ ਰਿਸ਼ਤੇ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਰੇਖਾ ਦੀ ਜ਼ਿੰਗਦੀ ‘ਚ ਪਿਆਰ ਦਾ ਰਿਸ਼ਤਾ ਲੈ ਕੇ ਅਮਿਤਾਭ ਬੱਚਨ ਆਏ। ਬੇਸ਼ੱਕ ਜਦੋਂ ਅਮਿਤਾਭ, ਰੇਖਾ ਦੀ ਜ਼ਿੰਦਗੀ ‘ਚ ਆਏ ਤਾਂ ਅਮਿਤਾਭ ਦੇ ਵਿਆਹ ਨੂੰ ਤਿੰਨ ਸਾਲ ਹੋ ਚੁੱਕੇ ਸਨ ਪਰ ਦੋਵਾਂ ਦਾ ਨਾਂ ਇਕ-ਦੂਜੇ ਨਾਲ ਕਈ ਸਾਲਾਂ ਤਕ ਜੁੜਿਆ ਰਿਹਾ। ਦੋਵਾਂ ਨੇ ਕਈ ਹਿੱਟ ਫ਼ਿਲਮਾਂ ‘ਚ ਇਕੱਠੇ ਕੰਮ ਕੀਤਾ ਪਰ ਦੋਵਾਂ ਦਾ ਸਾਥ ਜ਼ਿਆਦਾ ਸਮੇਂ ਤਕ ਟਿੱਕਿਆ ਨਹੀਂ ਰਿਹਾ। ਸਾਲ 1990 ‘ਚ ਰੇਖਾ ਦੀ ਜ਼ਿੰਦਗੀ ‘ਚ ਦਿੱਲੀ ਦੇ ਨੌਜਵਾਨ ਬਿਜ਼ਨਸਮੈਨ ਮੁਕੇਸ਼ ਅਗਰਵਾਲ ਆਏ। ਦੋਵਾਂ ਦੀਆਂ ਮੁਲਾਕਤਾਂ ਪਿਆਰ ‘ਚ ਬਦਲ ਗਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਚਾਰ ਮਾਰਚ 1990 ‘ਚ ਵਿਆਹ ਕੀਤਾ। ਵਿਆਹ ਤੋਂ ਬਾਅਦ ਰੇਖਾ ਨੂੰ ਪਤਾ ਲੱਗਿਆ ਕਿ ਮੁਕੇਸ਼ ਡਿਪ੍ਰੈਸ਼ਨ ਦੇ ਸ਼ਿਕਾਰ ਹਨ। ਮੁਕੇਸ਼ ਨੇ ਰੇਖਾ ਨੂੰ ਫ਼ਿਲਮਾਂ ‘ਚ ਕੰਮ ਕਰਨਾ ਬੰਦ ਕਰਨ ਨੂੰ ਕਿਹਾ। ਇਸ ਤੋਂ ਬਾਅਦ ਦੋਵਾਂ ਦੇ ਰਿਸ਼ਤੇ ‘ਚ ਤਕਰਾਰ ਪੈਦਾ ਹੋ ਗਈ ਤੇ ਆਖ਼ਰ ਆਪਸੀ ਰਜ਼ਾਮੰਦੀ ਨਾਲ ਇਹ ਰਿਸ਼ਤਾ ਛੇ ਮਹੀਨੇ ਬਾਅਦ ਖ਼ਤਮ ਹੋ ਗਿਆ। 2 ਅਕਤੂਬਰ, 1990 ਨੂੰ ਮੁਕੇਸ਼ ਨੇ ਆਪਣੇ ਫਾਰਮ ਹਾਉਸ ‘ਚ ਰੇਖਾ ਦੀ ਚੁੰਨੀ ਨਾਲ ਫਾਂਸੀ ਲਾ ਕੇ ਖ਼ੁਦਕੁਸ਼ੀ ਕਰ ਲਈ। ਇਸ ਦੇ ਨਾਲ ਉਨ੍ਹਾਂ ਨੇ ਆਪਣੇ ਸੁਸਾਈਡ ਨੋਟ ‘ਚ ਲਿਖਿਆ ਸੀ ਕਿ ਉਨ੍ਹਾਂ ਦੀ ਮੌਤ ਲਈ ਕੋਈ ਜ਼ਿੰਮੇਵਾਰ ਨਹੀਂ ਹੈ।
ਜਦੋਂ ਰੇਖਾ ਦੇ ਕਹਿਣ 'ਤੇ ਸ਼੍ਰੀਦੇਵੀ ਨੇ ਇਸ ਅਦਾਕਾਰ ਨਾਲੋਂ ਤੋੜੇ ਸਨ ਸਾਰੇ ਰਿਸ਼ਤੇ
Stories You May Like
ਬਾਲਕੋਨੀ ਤੋਂ ਡਿੱਗੀ OnlyFans ਮਾਡਲ, ਦੋ ਮਰਦਾਂ ਨਾਲ ਅਡਲਟ ਸੀਨ ਕਰ ਰਹੀ ਸੀ ਸ਼ੂਟ
ਪੰਜਾਬ ਦੇ ਇਨ੍ਹਾਂ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਸਰਕਾਰ ਨੇ ਕਰ 'ਤਾ ਵੱਡਾ ਐਲਾਨ
ਪੰਜਾਬ ਸਰਕਾਰ ਵੱਲੋਂ 36 ਸਕੂਲ ਪ੍ਰਿੰਸੀਪਲਾਂ ਦਾ 7ਵਾਂ ਬੈਚ ਟਰੇਨਿੰਗ ਲਈ ਭੇਜਿਆ...
ਨੇਪਾਲ ਚ ਭਾਰਤੀ ਨਾਗਰਿਕ ਸਮੇਤ ਚਾਰ ਲੋਕ ਗ੍ਰਿਫ਼ਤਾਰ
ਪੰਜਾਬ ਦੇ ਮੌਸਮ ਨੇ ਬਦਲਿਆ ਮਿਜਾਜ਼, ਕੜਾਕੇ ਦੀ ਧੁੰਦ ਤੋਂ ਬਾਅਦ ਇਨ੍ਹਾਂ ਦਿਨਾਂ...
ਬੋਰਡਿੰਗ ਸਕੂਲ 'ਤੇ ਹਮਲੇ ਲਈ ਰੂਸ ਅਤੇ ਯੂਕ੍ਰੇਨ ਨੇ ਇੱਕ ਦੂਜੇ 'ਤੇ ਲਗਾਏ ਦੋਸ਼
ਜਲੰਧਰ ਜ਼ਿਲ੍ਹੇ 'ਚ 2 ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ, ਜਾਰੀ ਹੋ ਗਏ ਹੁਕਮ
ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਪੈਟਰੋਲ ਪੰਪ 'ਤੇ ਗੋਲ਼ੀਆਂ ਮਾਰ ਕਰਿੰਦੇ ਦਾ...
ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗ ਗਈ ਪਾਬੰਦੀ, ਸਖ਼ਤ ਹਦਾਇਤਾਂ ਹੋ ਗਈਆਂ ਜਾਰੀ
ਸੀਰੀਆ ਦੇ ਅੰਤਰਿਮ ਰਾਸ਼ਟਰਪਤੀ ਪਹੁੰਚੇ ਸਾਊਦੀ ਅਰਬ
ਆਸਟ੍ਰੇਲੀਆ ਦੇ ਉੱਤਰ-ਪੂਰਬ 'ਚ ਹੜ੍ਹ ਦਾ ਕਹਿਰ, ਇਕ ਦੀ ਮੌਤ, PM ਨੇ ਪ੍ਰਗਟਾਇਆ...
ਦੱਖਣੀ ਅਫ਼ਰੀਕੀ ਉਪ ਰਾਸ਼ਟਰਪਤੀ ਨੇ ਹਿੰਦੂ ਭਾਈਚਾਰੇ ਦੀ ਭੂਮਿਕਾ ਦੀ ਕੀਤੀ ਸ਼ਲਾਘਾ
Health Tips: ਕੋਈ ਵੀ ਦਵਾਈ ਖਾਣ ਤੋਂ ਪਹਿਲਾਂ ਹੋ ਜਾਵੋ ਸਾਵਧਾਨ! ਨਹੀਂ ਤਾਂ...
Health Tips: ਬਰੱਸ਼ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਕਦੇ ਖ਼ਰਾਬ...
ਪਾਕਿਸਤਾਨ 'ਚ ਅਰਧ ਸੈਨਿਕ ਬਲ ਦੇ ਜਵਾਨਾਂ ਦੇ ਵਾਹਨ 'ਤੇ ਹਮਲਾ, ਪੰਜ ਲੋਕਾਂ ਦੀ...
DGP ਦੇ ਦੌਰੇ ਤੋਂ ਪਹਿਲਾਂ ਸਰਹੱਦੀ ਖ਼ੇਤਰ ਦੇਖੀ ਗਈ ਡਰੋਨ ਦੀ ਹਰਕਤ, ਸੁਰੱਖਿਆ...
ਲਾਈਵ ਸ਼ੋਅ ਦੌਰਾਨ ਗਾਇਕ ਉਦਿਤ ਨਾਰਾਇਣ ਨੇ ਮਹਿਲਾ ਫੈਨਜ਼ ਨੂੰ ਕੀਤਾ ਕਿੱਸ, ਵੀਡੀਓ...
Trump ਨਾਲ ਗੱਲਬਾਤ ਲਈ ਅਮਰੀਕਾ ਜਾਣਗੇ Netanyahu
Subscribe Now!