ਮੁੰਬਈ (ਬਿਊਰੋ)– ਸੁਰਾਂ ਦੀ ਮੱਲਿਕਾ ਲਤਾ ਮੰਗੇਸ਼ਕਰ ਅੱਜ ਵੀ ਆਪਣੇ ਗੀਤਾਂ ਰਾਹੀਂ ਸਾਡੀਆਂ ਯਾਦਾਂ ’ਚ ਬਣੀ ਹੋਈ ਹੈ। 28 ਸਤੰਬਰ ਨੂੰ ਲਤਾ ਮੰਗੇਸ਼ਕਰ ਦਾ ਜਨਮਦਿਨ ਹੈ। ਲਤਾ ਮੰਗੇਸ਼ਕਰ ਨੂੰ ਪੂਰਾ ਦੇਸ਼ ਯਾਦ ਕਰ ਰਿਹਾ ਹੈ। ਕਦੇ ਲਤਾ ਮੰਗੇਸ਼ਕਰ ਦਾ ਜਨਮਦਿਨ ਪ੍ਰਸ਼ੰਸਕਾਂ ਲਈ ਸੈਲੀਬ੍ਰੇਸ਼ਨ ਤੋਂ ਘੱਟ ਨਹੀਂ ਹੁੰਦਾ ਸੀ ਪਰ ਅੱਜ ਲਤਾ ਦੀਦੀ ਨੂੰ ਯਾਦ ਕਰਕੇ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਹਨ। ਲਤਾ ਮੰਗੇਸ਼ਕਰ ਹਰ ਗਾਇਕ ਦੀ ਆਈਡਲ ਰਹੀ ਹੈ। ਲਤਾ ਦੇ ਸਦਾਬਹਾਰ ਗੀਤਾਂ ਨੂੰ ਸੁਣ ਕੇ ਅੱਜ ਵੀ ਪ੍ਰਸ਼ੰਸਕ ਝੂਮ ਉਠਦੇ ਹਨ।
ਲਤਾ ਮੰਗੇਸ਼ਕਰ ਨੇ 40 ਦੇ ਦਹਾਕੇ ’ਚ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਸਨ। 13 ਸਾਲ ਦੀ ਉਮਰ ’ਚ ਗਾਇਕੀ ਕਰੀਅਰ ਸ਼ੁਰੂ ਕਰਨ ਵਾਲੀ ਲਤਾ ਨੂੰ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਚੁੱਕਣੀ ਸੀ। ਪਿਤਾ ਦੇ ਦਿਹਾਂਤ ਤੋਂ ਬਾਅਦ ਲਤਾ ਨੇ ਹੀ ਘਰ ਨੂੰ ਸੰਭਾਲਿਆ ਸੀ।
ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਨੇ ਈਰਾਨੀ ਲੜਕੀ ਮਹਿਸਾ ਅਮੀਨੀ ਦੀ ਮੌਤ 'ਤੇ ਜਤਾਇਆ ਦੁੱਖ, ਕਿਹਾ- ਰੱਬ ਦੇ ਠੇਕੇਦਾਰ ਨਾ ਬਣੋ
2010 ਤਕ ਉਨ੍ਹਾਂ ਨੇ ਬਾਲੀਵੁੱਡ ’ਚ ਗੀਤ ਗਾਏ ਸਨ। ਲਤਾ ਮੰਗੇਸ਼ਕਰ ਨੇ 70 ਸਾਲ ਬਾਲੀਵੁੱਡ ’ਚ ਗਾਇਕੀ ਕੀਤੀ ਤੇ ਅਣਗਿਣਤ ਖ਼ੂਬਸੂਰਤ ਗੀਤਾਂ ਦਾ ਤੋਹਫ਼ਾ ਮਿਊਜ਼ਿਕ ਲਵਰਸ ਨੂੰ ਦਿੱਤਾ।
ਤੁਸੀਂ ਵੀ ਸੁਣੋ ਲਤਾ ਮੰਗੇਸ਼ਕਰ ਦੇ ਆਇਕਾਨਿਕ ਗੀਤ, ਜੋ ਅੱਜ ਵੀ ਦਿਲ ਛੂਹ ਜਾਂਦੇ ਹਨ–
Lag Ja Gale
Mera Saath Hoga
Yaara Silly Silly
jane kyon log mohabbat kiya karte hai
Aye Mere Watan Ke Logo
Sheesha Ho Ya Dil Ho
Dil To Pagal Hai
Bahon Mein Chale Aao
Jaane Kya Baat Hai Neend Nahi Aati Badi
Pardesiya Yeh Sach Hai Piya
Do Pal
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਾਊਥ ਸੁਪਰ ਸਟਾਰ ਮਹੇਸ਼ ਬਾਬੂ ਦੀ ਮਾਂ ਇੰਦਰਾ ਦੇਵੀ ਦਾ ਦਿਹਾਂਤ
NEXT STORY